Palwal School Bus Fire Incident: ਵੱਡੀ ਖ਼ਬਰ! ਬੱਚਿਆਂ ਨਾਲ ਭਰੀ ਸਕੂਲ ਬੱਸ ਨੂੰ ਅਚਾਨਕ ਲੱਗੀ ਭਿਆਨਕ ਅੱਗ
ਡਰਾਈਵਰ ਨੇ ਕਿਹਾ ਕਿ ਬੱਸ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਪਰ ਫਿਰ ਵੀ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ `ਤੇ ਨਹੀਂ ਪੁੱਜੀ
Palwal School Bus Fire Incident News: ਮੰਗਲਵਾਰ ਸਵੇਰੇ ਹਰਿਆਣਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਜਦੋਂ ਜੀ.ਟੀ ਰੋਡ ਨੇੜੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ। ਦੱਸ ਦਈਏ ਕਿ ਇੱਥੇ ਬੱਚਿਆਂ ਨਾਲ ਭਰੀ ਇੱਕ ਨਿੱਜੀ ਸਕੂਲ ਬੱਸ ਨੂੰ ਅਚਾਨਕ ਅੱਗ ਲੱਗ ਗਈ।
ਗਨੀਮਤ ਰਹੀ ਕਿ ਸਮੇਂ ਸਿਰ ਬੱਸ 'ਚ ਬੈਠੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਨ੍ਹਾਂ ਦੇ ਬਸਤੇ ਅੱਗ ਵਿੱਚ ਸੜ੍ਹ ਗਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਬੱਸ ਨੂੰ ਅੱਗ ਲਗੀ ਤਾਂ ਉਸ ਦੌਰਾਨ ਬੱਸ ਵਿੱਚ 8 ਤੋਂ 10 ਬੱਚੇ ਬੈਠੇ ਹੋਏ ਸਨ।
ਬੱਸ ਚਾਲਕ ਭਗਤ ਦੇ ਮੁਤਾਬਕ ਬੱਸ ਜੀ.ਟੀ ਰੋਡ ‘ਤੇ ਖੜ੍ਹੀ ਸੀ ਅਤੇ ਉਸ ਦੌਰਾਨ ਬੱਸ 'ਚੋਂ ਅਚਾਨਕ ਧੂੰਆਂ ਨਿਕਲਣ ਲੱਗ ਗਿਆ ਸੀ ਅਤੇ ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਡਰਾਈਵਰ ਦਾ ਕਹਿਣਾ ਹੈ ਕਿ ਗੋਇਲ ਸਕੂਲ ਨੂੰ ਜਾਣ ਵਾਲੀ ਬੱਸ ਵਿੱਚ ਤਕਰੀਬਨ 8-10 ਬੱਚੇ ਮੌਜੂਦ ਸਨ।
ਇਸ ਦੌਰਾਨ ਡਰਾਈਵਰ ਨੇ ਹੋਰ ਕਿਹਾ ਕਿ ਬੱਸ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਪਰ ਫਿਰ ਵੀ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ 'ਤੇ ਨਹੀਂ ਪੁੱਜੀ। ਡਰਾਈਵਰ ਨੇ ਹੋਰ ਦੱਸਿਆ ਕਿ ਫਾਇਰ ਬ੍ਰਿਗੇਡ ਦੇਰ ਨਾਲ ਪੁੱਜੀ ਤੇ ਗੱਡੀ ਦਾ ਪ੍ਰੈਸ਼ਰ ਵੀ ਕੰਮ ਨਹੀਂ ਕਰ ਰਿਹਾ ਸੀ ਜਿਸ ਕਰਕੇ ਗੱਡੀ ‘ਚੋਂ ਪਾਣੀ ਨਹੀਂ ਨਿਕਲਿਆ।
ਇਹ ਵੀ ਪੜ੍ਹੋ: Shri Guru Tegh Bahadur Parkash Purab: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਇਸ ਤੋਂ ਬਾਅਦ ਮੁਲਾਜ਼ਮਾਂ ਵੱਲੋਂ ਦੂਜੀ ਗੱਡੀ ਮੰਗਵਾਈ ਗਈ ਪਰ ਜਦੋਂ ਤੱਕ ਦੂਜੀ ਗੱਡੀ ਪੁੱਜੀ ਉਦੋਂ ਤੱਕ ਬੱਸ ਦੀਆਂ ਲਪਟਾਂ ਨੇੜਲੀ ਜੁੱਤੀਆਂ ਦੀ ਦੁਕਾਨ ਤੱਕ ਪਹੁੰਚ ਗਈਆਂ ਸਨ। ਅੱਗ ਇੰਨੀ ਫੈਲ ਗਈ ਕਿ ਜੁੱਤੀਆਂ ਦੀ ਦੁਕਾਨ ਦੇ ਬਾਹਰ ਲੱਗੇ ਸਾਈਨ ਬੋਰਡ ਅਤੇ ਤਰਪਾਲ ਨੂੰ ਵੀ ਅੱਗ ਲੱਗ ਗਈ।
ਇਨ੍ਹਾਂ ਹੀ ਨਹੀਂ ਇਸ ਦੌਰਾਨ ਦੁਕਾਨ ਦੇ ਸਾਹਮਣੇ ਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਵਿੱਚ ਕਰੰਟ ਲੱਗਣ ਕਰਕੇ ਅੱਗ ਬੁਝਾਉਣ ਲਈ ਫਾਇਰ ਫਾਈਟਰਜ਼ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ: Amritpal Singh aide arrested: ਅੰਮ੍ਰਿਤਪਾਲ ਸਿੰਘ ਦਾ ਸਾਥੀ ਪਪਲਪ੍ਰੀਤ ਸਿੰਘ ਗ੍ਰਿਫ਼ਤਾਰ
(For more news apart from Palwal School Bus Fire Incident News, stay tuned to Zee PHH)