Bathinda News: ਪੁਲਿਸ ਮੁਲਾਜ਼ਮ ਮਾਲਖਾਨੇ `ਚੋਂ ਅਸਲਾ ਚੋਰੀ ਕਰਕੇ ਗੈਂਗਸਟਰਾਂ ਨੂੰ ਕਰਦੇ ਸਨ ਸਪਲਾਈ
Bathinda News: ਬਠਿੰਡਾ ਪੁਲਿਸ ਵੱਲੋਂ ਵਰਦੀ ਦੀ ਆੜ ਵਿੱਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਪਰਦਾਫਾਸ਼ ਕੀਤਾ ਹੈ।
Bathinda News: ਬਠਿੰਡਾ ਪੁਲਿਸ ਵੱਲੋਂ ਵਰਦੀ ਦੀ ਆੜ ਵਿੱਚ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਪਰਦਾਫਾਸ਼ ਕੀਤਾ ਹੈ। ਇਹ ਮੁਲਜ਼ਮ ਥਾਣੇ ਵਿੱਚ ਜਮ੍ਹਾਂ ਅਸਲਾ ਚੋਰੀ ਕਰਕੇ ਅੱਗੇ ਗੈਂਗਸਟਰਾਂ ਨੂੰ ਸਪਲਾਈ ਕਰਦੇ ਸਨ। ਪੁਲਿਸ ਵਿਭਾਗ ਦੇ ਦੋ ਬਰਖਾਸਤ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਨ੍ਹਾਂ ਕੋਲੋਂ ਵੱਡੀ ਗਿਣਤੀ 'ਚ ਆਟੋਮੈਟਿਕ ਅਸਲਾ ਬਰਾਮਦ ਹੋਇਆ ਹੈ।
ਐੱਸਪੀ (ਡੀ) ਅਜੈ ਗਾਂਧੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਅਤੇ ਮਾੜੇ ਅਨਸਰਾਂ ਉਤੇ ਨਕੇਲ ਕੱਸਣ ਲਈ ਬਠਿੰਡਾ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿੱਚ ਦਿਨ-ਰਾਤ ਪੈਟਰੋਲਿੰਗ ਪਾਰਟੀਆਂ ਵੱਲੋਂ ਗਸ਼ਤ ਕੀਤੀ ਜਾ ਰਹੀ ਹੈ ਜਿਸਦੇ ਫਲਸਰੂਪ ਸੀਆਈਏ ਸਟਾਫ-1 ਬਠਿੰਡਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਿਤੀ 11.11.2022 ਨੂੰ ਵਕਤ ਕਰੀਬ 10 ਵਜੇ ਰਾਤ ਨੂੰ ਪਿੰਡ ਭੁੱਚੋ ਦੇ ਇੱਕ ਘਰ ਵਿੱਚ 5/6 ਅਣਪਛਾਤੇ ਸਖ਼ਸ਼ ਇੱਕ ਸਵਿਫਟ ਕਾਰ ਉਤੇ ਆ ਕੇ ਚੋਰੀ ਕਰਨ ਲਈ ਅੰਦਰ ਦਾਖਲ ਹੋਏ, ਜਿਨ੍ਹਾਂ ਵਿੱਚ ਦੋ ਵਿਅਕਤੀਆਂ ਨੇ ਖਾਕੀ ਰੰਗ ਦੀ ਵਰਦੀ ਪਹਿਨੀ ਹੋਈ ਸੀ।
ਰੌਲਾ ਪਾਉਣ ਉਤੇ ਉੱਕਤ ਵਿਅਕਤੀ ਬਾਹਰ ਸੜਕ ਉਤੇ ਖੜ੍ਹੀ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ ਸਨ। ਇਸ ਸਬੰਧੀ 19.11.2022 ਅ/ਧ 457, 380, 511 ਆਈ.ਪੀ.ਸੀ ਥਾਣਾ ਕੈਂਟ ਬਠਿੰਡਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਵਾਰਦਾਤ ਨੂੰ ਟਰੇਸ ਕਰਨ ਲਈ ਅਜੈ ਗਾਂਧੀ ਆਈ.ਪੀ.ਐੱਸ ਐੱਸ.ਪੀ ਇਨਵੈਸਟੀਗੇਸ਼ਨ ਬਠਿੰਡਾ ਦੀ ਨਿਗਰਾਨੀ ਹੇਠ ਟੀਮਾਂ ਵੱਲੋਂ ਤਫਤੀਸ਼ ਦੌਰਾਨ ਬਰਖਾਸਤ ਪੁਲਿਸ ਕਰਮਚਾਰੀ ਸੰਦੀਪ ਸਿੰਘ ਅਤੇ ਬਰਖਾਸਤ ਪੁਲਿਸ ਕਰਮਚਾਰੀ ਦੋਸ਼ੀ ਸਾਹਿਬ ਸਿੰਘ ਨੂੰ ਮੁਕੱਦਮੇ ਉਕਤ ਵਿੱਚ ਨਾਮਜ਼ਦ ਕੀਤਾ ਗਿਆ ਅਤੇ ਸੰਦੀਪ ਸਿੰਘ ਅਤੇ ਸਾਹਿਬ ਸਿੰਘ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ।
ਸੰਦੀਪ ਸਿੰਘ ਅਤੇ ਸਾਹਿਬ ਸਿੰਘ ਦੀ ਨਿਸ਼ਾਨਦੇਹੀ ਉਤੇ ਇਨ੍ਹਾਂ ਕੋਲੋਂ 2 ਅਸਾਲਟ ਰਾਇਫਲ ਸਮੇਤ 02 ਕਾਰਤੂਸ, ਇੱਕ ਰਾਇਫਲ 315 ਬੋਰ ਮੋਡੀਫਾਈ ਸਮੇਤ 02 ਕਾਰੂਤਸ 315 ਬੋਰ, 2 ਪਲਾਸਟਿਕ ਬੱਟ, 2 ਮੈਗਜੀਨ ਬਰਾਮਦ ਕੀਤੇ ਗਏ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਇਹ ਅਸਲਾ ਉਨ੍ਹਾਂ ਨੇ ਥਾਣਾ ਦਿਆਲਪੁਰਾ ਦੇ ਮਾਲਖਾਨਾ ਵਿੱਚੋਂ ਚੋਰੀ ਕੀਤਾ ਸੀ।
ਇਹ ਵੀ ਪੜ੍ਹੋ : Faridkot News: ਫ਼ਰੀਦਕੋਟ ਦਾ ਅਗਾਂਹਵਧੂ ਕਿਸਾਨ 8 ਕਨਾਲ ਜ਼ਮੀਨ 'ਚੋਂ ਸਟਰੋਬਰੀ ਦੀ ਖੇਤੀ ਨਾਲ ਕਰ ਰਿਹੈ ਮੋਟੀ ਕਮਾਈ
ਦੋਸ਼ੀ ਸੰਦੀਪ ਸਿੰਘ ਅਤੇ ਸਾਹਿਬ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਨ੍ਹਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਬਰਖ਼ਾਸਤ ਪੁਲਿਸ ਕਰਮਚਾਰੀ ਸੰਦੀਪ ਸਿੰਘ ਉਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਬਰਖ਼ਾਸਤ ਪੁਲਿਸ ਕਰਮਚਾਰੀ ਸਾਹਿਬ ਸਿੰਘ ਉਤੇ ਇੱਕ ਮਾਮਲਾ ਦਰਜ ਹੈ।
ਇਹ ਵੀ ਪੜ੍ਹੋ : Ludhiana Route Plan: ਲੁਧਿਆਣਾ 'ਚ ਸੂਬਾ ਪੱਧਰੀ ਸਮਾਗਮ ਨੂੰ ਲੈ ਕੇ ਰੂਟ ਪਲਾਨ ਜਾਰੀ; ਇਨ੍ਹਾਂ ਸੜਕਾਂ 'ਤੇ ਜਾਣ ਲਈ ਅੱਜ ਦੇ ਦਿਨ ਲਈ ਕਰੋ ਗੁਰੇਜ਼
ਕੁਲਬੀਰ ਬੀਰਾ ਦੀ ਰਿਪੋਰਟ