Bathinda News: ਬਠਿੰਡਾ ਵਿੱਚ ਗੈਰ-ਕਾਨੂੰਨੀ ਕੰਮ ਕਰ ਰਹੀ ਸੀ ਮਹਿਲਾ ਡਾਕਟਰ, ਪੁਲਿਸ ਨੇ ਰੰਗੇ ਹੱਥੀ ਫੜਿਆ
Bathinda Illegal Abortion News: ਪੁਲਿਸ ਦੇ ਏਐਸਆਈ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵੱਲੋਂ ਸਾਨੂੰ ਰਿਪੋਰਟ ਦਿੱਤੀ ਗਈ ਸੀ, ਇਸ ਲਈ ਅਸੀਂ ਮੌਕੇ `ਤੇ ਪਹੁੰਚ ਗਏ।
Punjab's Bathinda Illegal Abortion News: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਵੱਡੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿਲਾ ਡਾਕਟਰ ਨੂੰ ਗੈਰ-ਕਾਨੂੰਨੀ ਕੰਮ ਕਰਦੇ ਹੋਏ ਰੰਗੇ ਹੱਥੀ ਫੜ੍ਹਿਆ ਗਿਆ। ਮਿਲੀ ਜਾਣਕਾਰੀ ਦੇ ਮੁਤਾਬਕ ਬਠਿੰਡਾ ਵਿੱਚ ਲਿੰਗ ਨਿਰਧਾਰਨ ਟੈਸਟ ਕਰ ਰਹੀ ਇੱਕ ਮਹਿਲਾ ਡਾਕਟਰ ਨੂੰ ਵਿਭਾਗ ਵੱਲੋਂ ਜਾਲ ਵਿਛਾਂਦੀਆਂ ਮੌਕੇ ’ਤੇ ਹੀ ਔਜਾਰ ਸਮੇਤ ਫੜਿਆ ਗਿਆ।
ਸਿਹਤ ਵਿਭਾਗ ਬਠਿੰਡਾ ਦੀ ਟੀਮ ਵੱਲੋਂ ਵੀਰਵਾਰ ਦੇਰ ਸ਼ਾਮ ਮਾਡਲ ਟਾਊਨ ਫੇਜ਼-1 ਸਥਿਤ ਇੱਕ ਕੋਠੇ ਵਿੱਚ ਗੈਰ-ਕਾਨੂੰਨੀ ਗਰਭਪਾਤ ਕਰਦੇ ਹੋਏ ਇੱਕ ਮਹਿਲਾ ਡਾਕਟਰ ਨੂੰ ਮੌਕੇ ਤੋਂ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਟੀਮ ਮੌਕੇ 'ਤੇ ਪਹੁੰਚੀ ਤਾਂ ਮਹਿਲਾ ਡਾਕਟਰ ਵੱਲੋਂ ਗਰਭਪਾਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਜਾਂਚ ਟੀਮ ਵੱਲੋਂ ਮੌਕੇ ਤੋਂ ਗਰਭਪਾਤ ਲਈ ਵਰਤਿਆ ਗਿਆ ਸਾਜ਼ੋ-ਸਾਮਾਨ, ਦਵਾਈਆਂ ਅਤੇ 4500 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ।
ਜ਼ਿਲ੍ਹਾ ਸਿਹਤ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਪੀਐਨਡੀਟੀ ਸੈੱਲ ਦੀ ਸਾਂਝੀ ਟੀਮ ਵੱਲੋਂ ਦੇਰ ਸ਼ਾਮ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਾਜੀਰਤਨ ਚੌਕ ਨੇੜੇ ਬੰਸਲ ਕਲੀਨਿਕ ਵਿੱਚ ਇੱਕ ਮਹਿਲਾ ਬੀਐਮਐਸ ਡਾਕਟਰ ਹੈ ਤੋਂ ਦੂਰ-ਦੁਰਾਡੇ ਅਤੇ ਪਛੜੇ ਇਲਾਕਿਆਂ ਤੋਂ ਆਉਣ ਵਾਲੀਆਂ ਔਰਤਾਂ ਅਤੇ ਅਣਵਿਆਹੀਆਂ ਕੁੜੀਆਂ ਤੋਂ ਮੋਟੀ ਰਕਮ ਵਸੂਲ ਕੇ ਗਰਭਪਾਤ ਕਰਦੀ ਹੈ।
ਇਸ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮਾਮਲੇ ਦੀ ਜਾਂਚ ਲਈ ਟੀਮ ਬਣਾਈ ਗਈ ਅਤੇ ਇਸਦੀ ਅਗਵਾਈ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਸੁਖਜਿੰਦਰ ਸਿੰਘ ਗਿੱਲ ਨੂੰ ਸੌਂਪੀ ਗਈ। ਉਨ੍ਹਾਂ ਨਾਲ ਸਿਹਤ ਵਿਭਾਗ ਦੇ ਹੋਰ ਵਿਭਾਗਾਂ ਦੀ ਟੀਮ ਦੇ ਮੁਖੀ ਵੀ ਹਾਜ਼ਰ ਸਨ। ਉਕਤ ਟੀਮ ਵੱਲੋਂ ਗਰਭਵਤੀ ਔਰਤ ਨੂੰ ਜਾਲ ਵਿਛਾ ਕੇ ਮਹਿਲਾ ਡਾਕਟਰ ਕੋਲ ਭੇਜਿਆ ਗਿਆ ਅਤੇ ਪੂਰੇ ਮਾਮਲੇ 'ਤੇ ਨਜ਼ਰ ਰੱਖੀ ਗਈ।
ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਿਸ ਦੇ ਏਐਸਆਈ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵੱਲੋਂ ਸਾਨੂੰ ਰਿਪੋਰਟ ਦਿੱਤੀ ਗਈ ਸੀ, ਇਸ ਲਈ ਅਸੀਂ ਮੌਕੇ 'ਤੇ ਪਹੁੰਚ ਗਏ।
ਇਹ ਵੀ ਪੜ੍ਹੋ: Punjab Drug Report 2023: ਪੰਜਾਬ 'ਚ 20 ਫ਼ੀਸਦੀ ਲੋਕ ਕਰ ਰਹੇ ਨਸ਼ਾ, ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
(For more news apart from Punjab's Bathinda Illegal Abortion News, stay tuned to Zee PHH)