Punjab Crime News: ਸੂਬੇ 'ਚ ਭਰ 'ਚ ਆਏ ਦਿਨ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਕਪੂਰਥਲਾ-ਗੋਇੰਦਵਾਲ ਰੋਡ 'ਤੇ ਫੱਤੂਢੀਂਗਾ ਚੁੰਗੀ ਨੇੜੇ ਦੁਆਬਾ ਪੈਟਰੋਲ ਪੰਪ 'ਤੇ ਤੇਲ ਪਵਾਉਣ ਆਏ ਕੁੱਝ ਨੌਜਵਾਨਾਂ ਨੇ ਪੈਟਰੋਲ ਪੰਪ ਦੇ ਕਰਮਚਾਰੀ ਤੋਂ ਲੁੱਟ-ਖੋਹ ਕਰਕੇ ਫਰਾਰ ਹੋ ਗਏ |


COMMERCIAL BREAK
SCROLL TO CONTINUE READING

ਪੈਟਰੋਲ ਪੰਪ ਦੇ ਮਾਲਕ ਕਰਨ ਪ੍ਰਤਾਪ ਸਿੰਘ ਨੇ ਦੱਸਿਆ ਕਿ ਰਾਤ ਕੁੱਝ ਨੌਜਵਾਨ ਪੈਟਰੋਲ ਪੰਪ ਉਤੇ ਮੋਟਰਸਾਈਕਲ ਵਿੱਚ ਤੇਲ ਪਵਾਉਣ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਪੰਪ ਦੇ ਇੱਕ ਕਰਿੰਦੇ ਨਾਲ ਬਹਿਸ ਬਾਜ਼ੀ ਕੀਤੀ ਕਰਨ ਤੋਂ ਬਾਅਦ ਉੱਥੋਂ ਚਲੇ ਗਏ |


ਦੇਰ ਬਾਅਦ ਰਾਤ ਜਦੋਂ ਗੁੱਡੂ ਰੋਟੀ ਲੈਣ ਜਾ ਰਿਹਾ ਸੀ ਤਾਂ ਉਨ੍ਹਾਂ ਦੋ ਨੌਜਵਾਨਾਂ ਨੇ ਪੰਪ ਨੇੜੇ ਹੀ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਉਸ ਕੋਲ ਪੈਟਰੋਲ ਪੰਪ ਦੀ ਕੁੱਝ ਨਕਦੀ ਸੀ ਉਹ ਵੀ ਖੋਹ ਕੇ ਫ਼ਰਾਰ ਹੋ ਗਏ |


ਪੈਟਰੋਲ ਪੰਪ ਮਾਲਕ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਮੌਕੇ ਉਤੇ ਪਹੁੰਚ ਕੇ ਜ਼ਖਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ | ਜਿੱਥੇ ਜਖ਼ਮੀ ਕਰਮਚਾਰੀ ਗੁੱਡੂ ਦਾ ਇਲਾਜ ਜਾਰੀ ਹੈ ।