Punjab's Fazilka Loot case latest news: ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਵਿੱਚ ਜਿਹੜੀ 22 ਲੱਖ 50 ਹਜਾਰ ਰੁਪਏ ਦੀ ਲੁੱਟ ਹੋਈ ਸੀ, ਉਸ ਵਿੱਚ ਸ਼ਿਕਾਇਤਕਰਤਾ ਹੀ ਵਾਰਦਾਤ ਦਾ ਮਾਸਟਰਮਾਈਂਡ ਨਿਕਲਿਆ।  


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਗੁਰਸੇਵਕ ਸਿੰਘ, ਪੁੱਤਰ ਹਰਨੇਕ ਸਿੰਘ ਵਾਸੀ ਚੱਕ ਕਾਲਾ ਸਿੰਘ ਵਾਲਾ ਥਾਣਾ ਸਦਰ, ਸ਼੍ਰੀ ਮੁਕਤਸਰ ਸਾਹਿਬ, ਵੱਲੋਂ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਗਿਆ ਜਿਸ ਵਿੱਚ ਉਸਨੇ ਕਿਹਾ ਕਿ ਉਸਦੇ ਕੋਲੋਂ 2 ਅਣਪਛਾਤੇ ਮੋਟਰ ਸਾਈਕਲ ਸਵਾਰਾਂ ਵੱਲੋਂ ਪਿਸਤੌਲ ਦੀ ਨੋਕ 'ਤੇ 22 ਲੱਖ 50 ਹਜਾਰ ਰੁਪਏ ਦੀ ਲੁੱਟ ਕੀਤੀ ਗਈ ਸੀ ਅਤੇ ਇਹ ਪੈਸੇ ਉਸਨੇ ਆਪਣੇ ਤੇ ਆਪਣੀ ਪਤਨੀ ਦੇ ਐਚ.ਡੀ.ਐਫ.ਸੀ. ਬੈਂਕ ਜਲਾਲਾਬਾਦ ਵਿੱਚੋਂ ਨਿਕਲਵਾ ਕੇ ਆਪਣੇ ਘਰ ਰੱਖੇ ਹੋਏ ਸਨ। 


ਬਿਆਨ ਦੇ ਮੁਤਾਬਕ ਉਹ 18 ਅਗਸਤ ਨੂੰ ਆਪਣੇ ਦੋਸਤ ਜੁਗਰਾਜ ਸਿੰਘ ਨੂੰ 4 ਲੱਖ ਰੁਪਏ ਦੇਣ ਜਾ ਰਿਹਾ ਸੀ। ਇਸ ਦੌਰਾਨ ਉਹ ਆਪਣੀ ਕਾਰ ਵਿੱਚ ਐਚ.ਪੀ.ਪੈਟਰੋਲ ਪੰਪ ਤੋਂ ਡੀਜ਼ਲ ਪੁਆ ਕੇ ਮੇਨ ਰੋਡ 'ਤੇ ਗੱਡੀ ਚੜਾਉਣ ਲੱਗਿਆ ਤਾਂ 2 ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਅਤੇ ਕਾਰ ਨੂੰ ਰੋਕ ਕੇ ਆਪਣੀ ਪਿਸਤੌਲ ਤਾਣ ਦਿੱਤੀ ਅਤੇ ਕਾਰ ਦੀ ਕੰਡਕਟਰ ਸੀਟ ਤੇ ਰੱਖੇ 22,50,000/- ਰੁਪਏ ਵਾਲਾ ਬੈਗ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। 


ਇਸ ਸੰਬੰਧੀ ਪੁਲਿਸ ਵੱਲੋਂ ਸ਼ਿਕਾਇਤਕਰਤਾ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੁਰਸੇਵਕ ਸਿੰਘ ਦਾ ਇੱਕ ਰਿਸ਼ਤੇਦਾਰ, ਜੋ ਇਕ ਵਿਦੇਸ਼ ਵਿੱਚ ਰਹਿੰਦਾ ਸੀ ਅਤੇ ਉਸਨੇ ਆਪਣੀ ਜਮੀਨ ਗੁਰਸੇਵਕ ਸਿੰਘ ਦੇ ਰਾਹੀਂ ਵੇਚੀ ਸੀ, ਜਿਸਦੇ ਪੈਸੇ ਇਸਦੇ ਕੋਲ ਪਏ ਸਨ।  


ਇਸ ਦੌਰਾਨ ਗੁਰਸੇਵਕ ਦੇ ਮਨ ਵਿੱਚ ਪੈਸਿਆ ਨੂੰ ਦੇਖ ਕੇ ਬੇਈਮਾਨੀ ਆ ਗਈ ਅਤੇ ਉਸਨੇ ਆਪਣੇ ਦੋਸਤ ਕੁਲਵੰਤ ਸਿੰਘ ਅਤੇ ਆਪਣੀ ਭੂਆ ਦੇ ਲੜਕੇ ਜਰਮਨ ਸਿੰਘ ਨਾਲ ਮਿਲੀਭੁਗਤ ਕਰਕੇ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਇੱਕ ਝੂਠੀ ਲੁੱਟ ਦੀ ਕਹਾਣੀ ਬਣਾ ਕੇ ਉਕਤ ਘਟਨਾ ਨੂੰ ਅੰਜਾਮ ਦਿੱਤਾ। ਮੁੱਕਦਮੇ ਵਿੱਚ ਗੁਰਸੇਵਕ ਸਿੰਘ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਉਸ ਤੋਂ ਕਰੀਬ 16 ਲੱਖ 70 ਹਜਾਰ ਰੁਪਏ ਬ੍ਰਾਮਦ ਕੀਤੇ ਜਾ ਚੁੱਕੇ ਹਨ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਬਾਕੀ ਦੋਸ਼ੀਆ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।


- ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ 


ਇਹ ਵੀ ਪੜ੍ਹੋ: Punjab News: ਸੰਤ ਸੀਚੇਵਾਲ ਦੇ ਯਤਨਾਂ ਸਦਕਾ ਅਰਬ ਮੁਲਕਾਂ 'ਚ ਫਸੀਆਂ ਚਾਰ ਲੜਕੀਆਂ ਦੀ ਹੋਈ ਵਤਨ ਵਾਪਸੀ


(For more news apart from Punjab's Fazilka Loot case latest news, stay tuned to Zee PHH)