Punjab's Kapurthala Crime news: ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ ਬੀਤੀ ਸ਼ਾਮ ਮਾਮੂਲੀ ਗੱਲ ਨੂੰ ਲੈ ਕੇ ਦੋ ਦੁਕਾਨਦਾਰਾਂ 'ਚ ਝਗੜਾ ਹੋ ਗਿਆ ਅਤੇ ਇਸ ਦੌਰਾਨ ਇੱਕ ਦੁਕਾਨਦਾਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਕ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ 'ਚ ਇਲਾਜ ਅਧੀਨ ਤਰੁਣਜੀਤ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਬਾਹਰ ਫਾਸਟ ਫੂਟ ਦੀ ਦੁਕਾਨ ਕਰਦਾ ਹੈ ਅਤੇ ਬੀਤੀ ਸ਼ਾਮ ਜਸਬੀਰ ਸਿੰਘ ਟੋਨੀ ਅਤੇ ਉਸ ਦੀ ਪਤਨੀ 15-20 ਦੇ ਕਰੀਬ ਅਣਪਛਾਤੇ ਨੌਜਵਾਨ ਨਾਲ ਲੈ ਕੇ ਆਏ, ਜੋ ਕਿ ਨਿਹੰਗ ਸਿੰਘ ਦੇ ਬਾਨੇ ਵਿੱਚ ਸਨ। ਉਸਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਆਉਂਦਿਆਂ ਹੀ ਉਹਨਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਦੁਕਾਨ 'ਚ ਵੀ ਤੋੜ-ਫੋੜ ਸ਼ੁਰੂ ਕਰ ਦਿੱਤੀ।


ਤਰੁਣਜੀਤ ਨੇ ਅੱਗੇ ਦੱਸਿਆ ਸੀ ਕੁਝ ਸਮੇਂ ਉਹਨਾਂ ਉਸਦੇ ਜਲੰਧਰ ਤੋਂ ਕੋਈ ਰੇਹੜੀ ਲਈ ਸੀ, ਜਿਸ ਦੇ 8 ਹਜ਼ਾਰ ਰੁਪਏ ਦੇਣੇ ਸੀ ਹਾਲਾਂਕਿ ਅੱਠ ਹਜ਼ਾਰ ਰੁਪਏ ਦੇ ਕਰਕੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਤਰੁਣਜੀਤ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਉਸਦੇ ਚਾਚੇ ਦਾ ਲੜਕਾ ਸ਼ਰਨਜੀਤ ਸਿੰਘ ਜਖਮੀ ਹੋ ਗਿਆ। ਇਸ ਦੌਰਾਨ ਤਰੁਣਜੀਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਵੀ ਲਗਾਈ।


ਕੀ ਕਹਿੰਦਾ ਹੈ ਦੂਜਾ ਪੱਖ?


ਸਿਵਲ ਹਸਪਤਾਲ 'ਚ ਇਲਾਜ ਅਧੀਨ ਜਦੋਂ ਜਸਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ। ਉਹਨਾਂ ਨੇ ਕਿਹਾ ਕਿ ਜਲੰਧਰ ਤੋਂ ਰੇੜੀ ਵਾਲੇ ਪੈਸੇ ਮੰਗਣ ਗਏ ਤਾਂ ਇਹਨਾਂ ਨੇ ਉਹਨਾਂ ਨਾਲ ਗਾਲੀ ਗਲੋਚ ਵੀ ਕੀਤੀ ਅਤੇ ਫਿਰ ਉਹ ਵਾਪਿਸ ਆ ਗਏ। ਉਹਨਾਂ ਕਿਹਾ ਕਿ ਅਸੀ ਨਹੀਂ ਜਾਣਦੇ ਕਿ ਉਹ ਕੌਣ ਨਿਹੰਗ ਸਿੰਘ ਹਨ, ਜਿਨ੍ਹਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਹੈ। ਇਸ ਮੌਕੇ ਜਸਬੀਰ ਨੇ ਕਿਹਾ ਕਿ ਤਰੁਣਜੀਤ ਹੋਰਾਂ ਨੇ ਹੀ ਉਹਨਾਂ ਨੂੰ ਜਖਮੀ ਕੀਤਾ ਹੈ। 


ਇਸ ਦੌਰਾਨ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਦੀ ਗੱਲ ਕਹੀ ਗਈ ਹੈ ਅਤੇ ਕਿਹਾ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਜਿਸ ਤੋਂ ਬਾਅਦ ਹੀ ਵਾਰਦਾਤ ਦਾ ਅਸਲ ਕਾਰਨ ਪਤਾ ਲੱਗ ਸਕੇਗਾ।


ਇਹ ਵੀ ਪੜ੍ਹੋ: Punjab News: ਪੰਜਾਬ ਵਿੱਚ ਇਸ ਸਾਲ ਜੁਲਾਈ ਦੇ ਮਹੀਨੇ 'ਚ ਪਏ ਭਾਰੀ ਮੀਂਹ ਨੇ ਬਣਾਇਆ ਰਿਕਾਰਡ, 2000 ਤੋਂ ਬਾਅਦ...  


(For more news apart from Punjab's Kapurthala Crime news, stay tuned to Zee PHH)