Faridkot News: ਆਈਜੀ ਦੇ ਨਾਂ `ਤੇ 20 ਲੱਖ ਰੁਪਏ ਰਿਸ਼ਵਤ ਮਾਮਲੇ `ਚ ਐਸਆਈ ਖੇਮਚੰਦ ਪਰਾਸ਼ਰ ਦੇ ਰਿਮਾਂਡ `ਚ ਦੋ ਦਿਨ ਦਾ ਵਾਧਾ
Faridkot News: ਫਰੀਦਕੋਟ ਦੀ ਅਦਾਲਤ ਨੇ ਆਈਜੀ ਦੇ ਨਾਮ ਉਤੇ 20 ਲੱਖ ਰੁਪਏ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਮੁਲਜ਼ਮ ਐਸਆਈ ਖੇਮਚੰਦ ਪਰਾਸ਼ਰ ਦੇ ਪੁਲਿਸ ਰਿਮਾਂਡ ਵਿੱਚ 2 ਦਿਨ ਦਾ ਵਾਧਾ ਕਰ ਦਿੱਤਾ ਹੈ।
Faridkot News: ਫਰੀਦਕੋਟ ਦੀ ਅਦਾਲਤ ਨੇ ਆਈਜੀ ਦੇ ਨਾਮ ਉਤੇ 20 ਲੱਖ ਰੁਪਏ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਮੁਲਜ਼ਮ ਐਸਆਈ ਖੇਮਚੰਦ ਪਰਾਸ਼ਰ ਦੇ ਪੁਲਿਸ ਰਿਮਾਂਡ ਵਿੱਚ 2 ਦਿਨ ਦਾ ਵਾਧਾ ਕਰ ਦਿੱਤਾ ਹੈ। ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਵਿਜੀਲੈਂਸ ਨੇ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਸਾਢੇ 3 ਸਾਲ ਪੁਰਾਣੇ ਬਾਬਾ ਦਿਆਲ ਦਾਸ ਹੱਤਿਆ ਕਾਂਡ ਦੇ ਸ਼ਿਕਾਇਤਕਰਤਾ ਕੋਲੋਂ ਡਰਾ-ਧਮਕਾ ਕੇ ਰਿਸ਼ਵਤ ਵਸੂਲੀ ਸੀ।
ਕਾਬਿਲੇਗੌਰ ਹੈ ਕਿ ਫ਼ਰੀਦਕੋਟ ਵਿੱਚ 20 ਲੱਖ ਰੁਪਏ ਰਿਸ਼ਵਤ ਮਾਮਲੇ ਵਿੱਚ ਨਾਮਜ਼ਦ ਡੀਐਸਪੀ ਸੁਸ਼ੀਲ ਕੁਮਾਰ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਸਾਢੇ ਤਿੰਨ ਸਾਲ ਪੁਰਾਣੇ ਬਾਬਾ ਦਿਆਲ ਦਾਸ ਹੱਤਿਆਕਾਂਡ ਵਿੱਚ ਸ਼ਿਕਾਇਤਕਰਤਾ ਨੂੰ ਡਰਾ ਧਮਕਾ ਕੇ ਰਿਸ਼ਵਤ ਵਸੂਲੀ ਕੀਤੀ ਸੀ। ਡੀਐਸਪੀ ਸਮੇਤ ਕੁਲ 5 ਖ਼ਿਲਾਫ਼ ਜੂਨ ਮਹੀਨੇ ਵਿੱਚ ਕੇਸ ਦਰਜ ਹੋਇਆ ਸੀ। ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਕਰ ਰਹੀ ਸੀ।
4 ਮੁਲਜ਼ਮਾਂ ਵਿੱਚੋਂ ਫਰੀਦਕੋਟ ਦੇ ਹੀ ਐਸਪੀ ਗਗਨੇਸ਼ ਕੁਮਾਰ, ਏਐਸਆਈ ਖੇਮਚੰਦ ਪਰਾਸ਼ਰ ਤੇ ਇਨ੍ਹਾਂ ਦੇ 2 ਪ੍ਰਾਈਵੇਟ ਸਹਿਯੋਗੀ ਵੀ ਸ਼ਾਮਲ ਹਨ। ਕੇਸ ਦੀ ਪੜਤਾਲ ਕਰ ਰਹੀ ਵਿਜੀਲੈਂਸ਼ ਨੇ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ ਸੀ। ਕਾਬਿਲੇਗੌਰ ਹੈ ਕਿ 7 ਨਵੰਬਰ 2019 ਨੂੰ ਫਰੀਦਕੋਟ ਦੇ ਪਿੰਡ ਕੋਟਸੁਖੀਆ ਵਿੱਚ ਸਥਿਤ ਡੇਰਾ ਬਾਬਾ ਹਰਕਾ ਦਾਸ ਦੇ ਮੁਖੀ ਸੰਤ ਬਾਬਾ ਦਿਆਲ ਦਾਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : Punjab News: ਸਰਬ ਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਮਾਨ ਸਰਕਾਰ ਦੇਵੇਗੀ ਲੱਖਾਂ ਰੁਪਏ ਦੀ ਰਾਸ਼ੀ
ਇਸ ਮਾਮਲੇ ਵਿੱਚ ਉਨ੍ਹਾਂ ਦੇ ਚੇਲੇ ਬਾਬਾ ਗਗਨ ਦਾਸ ਦੇ ਬਿਆਨਾਂ ’ਤੇ ਸੰਤ ਜਰਨੈਲ ਦਾਸ ਵਾਸੀ ਪਿੰਡ ਕਪੂਰੇ, ਜ਼ਿਲ੍ਹਾ ਮੋਗਾ ਸਮੇਤ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ਮਗਰੋਂ ਸੰਤ ਜਰਨੈਲ ਸਿੰਘ ਦੀ ਅਰਜ਼ੀ ’ਤੇ ਕੇਸ ਵਿੱਚ ਨਾਮਜ਼ਦ ਡੀ.ਐਸ.ਪੀ ਮੋਗਾ ਨੂੰ ਡੀ.ਆਈ.ਜੀ ਫਰੀਦਕੋਟ ਸੁਰਜੀਤ ਸਿੰਘ ਨੇ ਗ੍ਰਿਫਤਾਰ ਕੀਤਾ। ਸੀ.ਬੀ.ਆਈ ਵੱਲੋਂ ਕੀਤੀ ਗਈ ਜਾਂਚ ਵਿੱਚ ਦੋਸ਼ੀ ਜਰਨੈਲ ਸਿੰਘ ਨੂੰ ਬੇਕਸੂਰ ਕਰਾਰ ਦੱਸਿਆ ਗਿਆ ਸੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਗਗਨ ਦਾਸ ਨੇ ਫਰੀਦਕੋਟ ਦੀ ਅਦਾਲਤ ਵਿੱਚ ਇਸ ਵਿਰੁੱਧ ਪਟੀਸ਼ਨ ਦਾਇਰ ਕੀਤੀ ਤਾਂ ਅਦਾਲਤ ਨੇ ਜਰਨੈਲ ਸਿੰਘ ਨੂੰ ਸੰਮਨ ਜਾਰੀ ਕਰ ਦਿੱਤੇ ਸਨ।
National Space Day: PM ਨਰਿੰਦਰ ਮੋਦੀ ਦਾ ਐਲਾਨ- ਹੁਣ ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ 'ਰਾਸ਼ਟਰੀ ਪੁਲਾੜ ਦਿਵਸ'