ਦਿੱਲੀ : ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਅਤੇ ਲੌਕਡਾਊਨ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਬੈਂਕ SBI ਨੇ ਕਰੋੜਾ ਗਾਹਕਾਂ ਨੂੰ ਅਲਰਟ ਜਾਰੀ ਕੀਤਾ ਹੈ, ਬੈਂਕ ਨੇ ਗਾਹਕਾਂ ਨੂੰ ਦੱਸਿਆ ਹੈ ਕਿ ਬਹੁਤ ਜਲਦ ਸਾਈਬਰ ਅਟੈਕ ਹੋ ਸਕਦਾ ਹੈ, ਜੇਕਰ ਗਾਹਕਾਂ ਨੇ ਧਿਆਨ ਨਾ ਦਿੱਤਾ ਤਾਂ ਬੈਂਕਾਂ ਵਿੱਚ ਰੱਖੇ ਪੈਸੇ ਗਾਇਬ ਹੋ ਜਾਣਗੇ 


COMMERCIAL BREAK
SCROLL TO CONTINUE READING

ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਅਧਿਕਾਰਿਕ ਟਵਿਟਰ ਹੈਂਡਲ ਦੇ ਜ਼ਰੀਏ ਆਪਣੇ ਗਾਹਕਾਂ ਨੂੰ ਅਲਰਟ ਕੀਤਾ ਹੈ ਕਿ ਭਾਰਤ ਕੰਪਿਊਟਰ ਐਮਰਜੈਂਸੀ ਪ੍ਰਕਿਆ (CERT-In) ਨੇ ਭਾਰਤ ਵਿੱਚ ਇੱਕ ਫਿਸ਼ਿੰਗ ਅਟੈਕ ਦੀ ਚਿਤਾਵਨੀ ਦਿੱਤੀ ਹੈ, ਇਸ ਅਲਰਟ ਵਿੱਚ ਕਿਹਾ ਗਿਆ ਹੈ, ਸਾਈਬਰ ਮੁਲਜ਼ਮ ਤੁਹਾਨੂੰ COVID 19 ਦੇ ਫ੍ਰੀ ਟੈਸਟ ਦੇ ਬਾਰੇ ਵਿੱਚ ਈ-ਮੇਲ ਭੇਜੇਗਾ ਅਤੇ ਤੁਹਾਡੇ ਕੋਲੋਂ ਜਾਣਕਾਰੀ ਮੰਗਣ ਦੀ ਕੋਸ਼ਿਸ਼ ਕਰੇਗਾ, ਜਿਸ ਦੀ ਗਲਤ ਵਰਤੋਂ ਹੋ ਸਕਦੀ ਹੈ


CBI ਨੇ ਲੋਕਾਂ ਨੂੰ ਕੋਰੋਨਾ ਦੇ ਨਾਲ ਜੁੜੇ ਜਾਣਕਾਰਾਂ ਦੇ ਲਈ ਡਾਊਨਲੋਡ ਐੱਪ ਦੇ ਬਾਰੇ ਵਿੱਚ ਵੀ ਅਗਾਹ ਕੀਤਾ ਹੈ, ਜਿਸ ਦੇ ਜ਼ਰੀਏ ਯੂਜ਼ਰਸ ਫ਼ਰਜ਼ੀ ਲਿੰਕ ਭੇਜ ਕੇ ਹੈੱਕਰਸ ਬੈਂਕਿੰਗ ਸਕੈਮ ਅਤੇ ਕਰੈਡਿਟ ਕਾਰਡ ਦੀ ਡਿਟੇਲ ਚੋਰੀ ਕਰ ਰਹੇ ਨੇ