ਭੁੱਲ ਕੇ ਵੀ ਨਾ ਕਰਨਾ ਇਹ ਗ਼ਲਤੀ,FD ਐਕਾਉਂਟ ਹੋ ਜਾਵੇਗਾ ਖ਼ਾਲੀ,ਦੇਸ਼ ਦੇ ਸਭ ਤੋਂ ਵੱਡੇ ਬੈਂਕ ਦਾ ਵੱਡਾ ਅਲਰਟ
SBI ਨੇ FD ਐਕਾਉਂਟ ਨੂੰ ਲੈਕੇ ਵੱਡਾ ਅਲਰਟ ਜਾਰੀ ਕੀਤਾ ਹੈ, ਜੇਕਰ ਤੁਸੀਂ ਇਸ ਨੂੰ ਨਾ ਮੰਨਿਆ ਤਾਂ ਤੁਹਾਡਾ ਐਕਾਉਂਟ ਖ਼ਤਰੇ ਵਿੱਚ ਹੋ ਸਕਦਾ ਹੈ
ਚੰਡੀਗੜ੍ਹ : ਅਕਸਰ ਤੁਹਾਡੇ ਮੋਬਾਈਲ ਫੋਨ ਜਾਂ E-MAIL ID 'ਤੇ ਮੈਸੇਜ ਆਉਂਦੇ ਨੇ ਤਾਂ ਕਿਸੇ ਨੂੰ ਵੀ ਆਪਣੀ ਬੈਂਕ ਡਿਟੇਲ ਬਾਰੇ ਕੋਈ ਵੀ ਜਾਣਕਾਰੀ ਨਾ ਦੇਣਾ, ਕਿਉਂਕਿ ਬੈਂਕ ਵੱਲੋਂ ਕੋਈ ਵੀ ਇਸ ਤਰਾਂ ਦਾ ਫੋਨ ਜਾਂ ਮੈਸੈਜ ਆਪਣੇ ਕਿਸੇ ਗ੍ਰਾਹਕ ਨੂੰ ਨਹੀਂ ਕੀਤਾ ਜਾਂਦਾ, SBI ਨੇ ਨਵੀਂ ਧੋਖਾਧੜੀ ਦੀ ਜਾਣਕਾਰੀ ਆਪਣੇ ਗ੍ਰਾਹਕਾਂ ਨੂੰ Twitter ਰਾਹੀਂ ਦਿੱਤੀ ਹੈ ਕੀ ਇਸ 'ਚ ਸਾਈਬਰ ਲੁਟੇਰੇ ਲੋਕਾਂ ਦੇ ਆਨਲਾਈਨ FD ਦੇ ਪੈਸੇ ਗਾਇਬ ਕਰ ਰਿਹੇ ਨੇ, SBI ਨੇ ਕਿਹਾ ਕਿ ਲੋਕ ਇਸ ਤਰਾਂ ਦੀ ਕਿਸੇ ਵੀ ਕਾਲ ਤੋਂ ਅਲਰਟ ਰਹਿਣ, ਕਿਸੇ ਨਾਲ ਵੀ ਆਪਣਾ ਪਰਸਨਲ ਡਿਟੇਲ, ਜਿਵੇਂ ਕਿ Password, OTP, ਕਾਰਡ ਨੰਬਰ ਵਗੈਰਾ ਸਾਂਝਾ ਨਹੀਂ ਕਰਨਾ ਹੈ
ਇਸ ਤਰ੍ਹਾਂ FD ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ
SBI ਦਾ ਕਹਿਣਾ ਹੈ ਕਿ ਗ੍ਰਾਹਕ ਭੁੱਲ ਕੇ ਵੀ ਇਸ ਤਰ੍ਹਾਂ ਦੀ ਗਲਤੀ ਨਾ ਕਰ ਬੈਠਣ ਕਿਉਂਕਿ ਕਈ ਸ਼ਿਕਾਇਤਾਂ ਮਿਲੀਆਂ ਨੇ ਕਿ ਸਾਈਬਰ ਕਰਾਈਮ ਨਾਲ ਜੁੜੇ ਲੋਕਾਂ ਨੇ ਕਸਟਮਰ ਐਕਾਉਂਟ 'ਚ ਆਨਲਾਈਨ ਫਿਕਸਡ ਡਿਪੋਜ਼ਿਟ ਬਣਾ ਲਏ ਨੇ, ਜੋ ਕੀ ਸਭ ਤੋਂ ਪਹਿਲਾਂ ਗ੍ਰਾਹਕਾਂ ਦਾ FD ਅਕਾਉਂਟ ਬਣਾਉਂਦੇ ਨੇ ਅਤੇ ਜਦ ਗ੍ਰਾਹਕ ਨੈੱਟ ਬੈਕਿੰਗ ਦਾ ਇਸਤੇਮਾਲ ਕਰਦੇ ਨੇ ਅਤੇ ਕੁੱਝ ਰਕਮ ਟਰਾਂਸਫਰ ਕਰਦੇ ਨੇ ਉਹ ਗ੍ਰਾਹਕਾਂ ਨੂੰ ਬੈਂਕ ਦਾ ਅਧਿਕਾਰੀ ਦੱਸ ਕੇ ਫੋਨ ਕਰਦੇ ਨੇ ਅਤੇ OTP ਮੰਗਦੇ ਨੇ, ਜਦ OTP ਉਨਾਂ ਨੂੰ ਮਿਲ ਜਾਂਦੀ ਹੈ ਤਾਂ ਗ੍ਰਾਹਕ ਦੀ ਬਰਾਂਚ 'ਚ ਪਿਆ ਸਾਰਾ ਪੈਸਾ ਆਪਣੇ ਅਕਾਉਂਟ 'ਚ ਟਰਾਂਸਫਰ ਕਰ ਲੈਂਦੇ ਨੇ
ਬੈਂਕ ਜਾਣਕਾਰੀ ਮੁਤਾਬਿਕ SBI 7 ਦਿਨ ਤੋਂ ਲੈ ਕੇ 10 ਸਾਲ ਤੱਕ ਦੇ ਫਿਕਸਡ ਡਿਪਾਜ਼ਿਟ 'ਚ 2.9% ਫੀਸਦ ਤੋਂ ਲੈ ਕੇ 5.4 ਫੀਸਦ ਤੱਕ ਦਾ ਵਿਆਜ਼ ਦਿੰਦਾ ਹੈ,ਸੀਨੀਅਰ ਸਿਟੀਜ਼ਨ ਨੂੰ FD 'ਤੇ 0.5 ਫੀਸਦ ਤੋਂ ਜ਼ਿਆਦਾ ਦਾ ਵਿਆਜ਼ ਮਿਲ ਦਾ ਹੈ