ਦਿੱਲੀ :  ਜੇਕਰ ਤੁਸੀਂ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਖਾਤਾ ਧਾਰਕ ਹੋ ਤਾਂ ਸਾਵਧਾਨ ਹੋ ਜਾਊ, SBI ਨੇ ਆਪਣੇ ਗਾਹਕਾਂ ਨੂੰ ਖ਼ਤਰੇ ਤੋਂ ਅਗਾਹ ਕੀਤਾ ਹੈ, ਬੈਂਕ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਧਿਆਨ ਨਹੀਂ ਦਿੱਤਾ ਤਾਂ ਖਾਤੇ ਵਿੱਚੋਂ ਸਾਰੇ ਪੈਸੇ ਗ਼ਾਇਬ ਹੋ ਸਕਦੇ ਨੇ, ਇਸ ਦੇ ਲਈ ਤੁਹਾਡਾ ਅਲਰਟ ਰਹਿਣਾ ਬਹੁਤ ਜ਼ਰੂਰੀ ਹੈ


COMMERCIAL BREAK
SCROLL TO CONTINUE READING

SBI ਖਾਤਾ ਧਾਰਕਾਂ ਦੇ ਲਈ ਵੱਧ ਗਿਆ ਹੈ ਸਾਈਬਰ ਕ੍ਰਾਈਮ ਦਾ ਖ਼ਤਰਾ


SBI ਨੇ ਆਪਣੇ ਖ਼ਾਤਾਧਾਰਕਾਂ ਨੂੰ ਆਨਲਾਈਨ ਫਰਾਡ (Cyber Crime) ਤੋਂ ਬਚਾਉਣ ਦੇ ਲਈ ਇੱਕ ਤਾਜ਼ਾ ਵੀਡੀਓ ਜਾਰੀ ਕੀਤਾ ਹੈ, ਬੈਂਕ ਦਾ ਕਹਿਣਾ ਹੈ ਕਿ ਜੇਕਰ ਇੰਨਾ ਵਿੱਚੋਂ ਕੋਈ ਵੀ ਚੀਜ਼ ਤੁਹਾਡੇ ਸਾਹਮਣੇ ਆਉਂਦੀ ਹੈ ਤਾਂ ਬੈਂਕ ਫਰਾਡ (Bank Fraud) ਦਾ ਖ਼ਤਰਾਂ ਹੋ ਸਕਦਾ ਹੈ 


- ਅਜਿਹੀ ਕਿਸੀ ਬੈਂਕ ਸਟੇਟਮੈਂਟ 'ਤੇ ਧਿਆਨ ਨਾ ਦਿਓ ਜੋ ਤੁਹਾਡੇ ਲਈ ਨਹੀਂ ਹੈ 
- ਬੈਂਕ ਖ਼ਾਤੇ ਅਤੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਾ ਕਰੋ


SBI ਨੇ ਸੁਝਾਅ ਦਿੱਤਾ ਹੈ ਕਿ ਜੇਕਰ ਤੁਹਾਡੇ ਨਾਲ ਆਨ ਲਾਈਨ ਫਰਾਡ ( Online Fraud) ਹੋ ਜਾਂਦਾ ਹੈ ਤਾਂ ਇਸ ਦੀ ਸੂਚਨਾ ਫ਼ੌਰਨ ਨੈਸ਼ਨਲ ਸਾਈਬਰ ਕ੍ਰਾਈਮ ਪੋਰਟਲ (National Cyber Crime Reporting Portal) ਜਾਂ ਨਜ਼ਦੀਕ ਦੇ ਪੁਲਿਸ ਸਟੇਸ਼ਨ ਨੂੰ ਦਿਓ


ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ 


ਨੈਲਨਲ ਸਾਇਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਆਨ ਲਾਈਨ ਫਰਾਡ ਨੂੰ ਰੋਕਣ ਦੇ ਲਈ ਤਿਆਰ ਕੀਤਾ ਗਿਆ ਹੈ, ਜੇਕਰ ਤੁਹਾਡੇ ਨਾਲ ਕੋਈ ਆਨ ਲਾਈਨ ਧੋਖਾ ਹੋ ਜਾਵੇ ਤਾਂ ਤੁਸੀਂ ਇਸ ਪੋਰਟਲ 'ਤੇ ਜਾਣਕਾਰੀ ਸਾਂਝੀ ਕਰ ਸਕਦੇ ਹੋ