Moga News: ਮਨੀਪੁਰ ਹਿੰਸਾ ਨੂੰ ਲੈ ਕੇ ਈਸਾਈ ਤੇ ਅਨੁਸੂਚਿਤ ਭਾਈਚਾਰੇ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਦਾ ਬੰਦ ਦਾ ਅਸਰ ਕਈ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਈਸਾਈ ਅਤੇ ਐਸਸੀ ਸਮਾਜ ਦੇ ਲੋਕ ਦੁਕਾਨਾਂ ਤੇ ਵਪਾਰਕ ਅਦਾਰੇ ਬੰਦ ਕਰਵਾ ਰਹੇ ਹਨ।


COMMERCIAL BREAK
SCROLL TO CONTINUE READING

ਇਸ ਦਰਮਿਆਨ ਕਈ ਥਾਈਂ ਮਾਹੌਲ ਤਣਾਅਪੂਰਨ ਦੇਖਣ ਨੂੰ ਮਿਲਿਆ ਹੈ। ਮੋਗਾ ਦੇ ਕਸਬਾ ਕੋਟ-ਈਸੇ ਖ਼ਾ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਬੰਦ ਦਾ ਐਲਾਨ ਕੀਤਾ ਗਿਆ ਸੀ ਉਥੇ ਦੁਕਾਨ ਬੰਦ ਕਰਵਾਉਣ ਆਏ ਇੱਕ ਨਿਹੰਗ ਸਿੰਘ ਉਤੇ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਨਿਹੰਗ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਮੌਕੇ ਉਤੇ ਪੁਲਿਸ ਜਾਂਚ ਕਰ ਰਹੀ ਹੈ।


ਇਹ ਵੀ ਪੜ੍ਹੋ : Sidhu Moosewala murder case: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਨਾਮਜ਼ਦ ਵਿਅਕਤੀਆਂ ਦੀ ਹੋਈ ਪੇਸ਼ੀ


ਮਨੀਪੁਰ ਵਿੱਚ ਹੋਈ ਹਿੰਸਕ ਘਟਨਾ ਨੂੰ ਲੈ ਕੇ ਅੱਜ ਪੰਜਾਬ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ। ਉਤੇ ਮੋਗਾ ਵਿੱਚ ਈਸਾਈ ਭਾਈਚਾਰੇ, ਵਾਲਮੀਕਿ ਐਸੋਸੀਏਸ਼ਨ, ਲੋਕ ਸੰਗਰਾਮ ਮੋਰਚਾ ਬਾਬਾ ਮਰਦਾਨਾ, ਕਲੱਬ ਮੁਸਲਿਮ ਭਾਈਚਾਰੇ ਤੇ ਦਸਮੇਸ਼ ਤਰਨਾ ਦਲ, ਮਹਾਰਿਸ਼ੀ ਭਗਵਾਨ ਵਾਲਮੀਕਿ ਟਰੱਸਟ ਵੱਲੋਂ ਮੋਗਾ ਬੰਦ ਦਾ ਸੱਦਾ ਦਿੱਤਾ ਗਿਆ ਹੈ ਪਰ ਮੋਗਾ ਬੰਦ ਨੂੰ ਲੈ ਕੇ ਹੁਣ ਤੱਕ ਮਿਲਿਆ ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ।


ਉਥੇ ਬੰਦ ਉਤੇ ਨਜ਼ਰ ਬਣਾਏ ਰੱਖਣ ਲਈ ਮੋਗਾ ਪੁਲਿਸ ਵੱਲੋਂ ਚੱਪੇ-ਚੱਪੇ ਉਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਕਿ ਕੋਈ ਅਣਹੋਣੀ ਘਟਨਾ ਨਾ ਹੋਵੇ। ਉਥੇ ਐਸਪੀਡੀ ਅਜੇ ਰਾਜ ਸਿੰਘ ਨੇ ਮੋਗਾ ਵਾਸੀਆਂ ਨੂੰ ਵਾਇਰਲ ਵੀਡੀਓ ਉਤੇ ਯਕੀਨ ਨਾ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਅਮਨ-ਸ਼ਾਂਤੀ ਬਰਕਰਾਰ ਰਹੇ।



ਇਸ ਤੋਂ ਇਲਾਵਾ ਜਲੰਧਰ ਦੀਆਂ ਕਈ ਮਾਰਕੀਟ ਐਸੋਸੀਏਸ਼ਨਾਂ ਵੱਲੋਂ ਪਹਿਲਾਂ ਹੀ ਆਪਣੀਆਂ ਦੁਕਾਨਾਂ ਨੂੰ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਸੀ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਵਿਦਿਅਕ ਅਦਾਰੇ ਵਿੱਚ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਹੈ (Punjab School holiday news) ਅਤੇ ਇਸ ਕਰਕੇ ਜ਼ਿਆਦਾਤਰ ਸਕੂਲ ਪ੍ਰਬੰਧਕ ਇਸ ਗੱਲ ਨੂੰ ਲੈ ਕੇ ਦੁਚਿੱਤੀ ਵਿੱਚ ਹਨ ਕਿ ਸਕੂਲ ਖੋਲ੍ਹੇ ਜਾਣ ਜਾਂ ਨਹੀਂ।


ਇਹ ਵੀ ਪੜ੍ਹੋ : Punjab Bandh Today Live Updates: ਪੰਜਾਬ 'ਚ ਅੱਜ ਬੰਦ ਦਾ ਐਲਾਨ, ਫਿਰੋਜਪੁਰ 'ਚ ਸਕੂਲਾਂ ਦੀ ਛੁੱਟੀ