ਗੋਬਿੰਦ ਸੈਣੀ/ਬਠਿੰਡਾ : ਬਠਿੰਡਾ ਵਿੱਚ ਡੇਰਾ ਸਿਰਸਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਦੀ ਜ਼ਿੰਮੇਵਾਰੀ ਸੁੱਖੀ ਲਾਮਾ ਗਰੁੱਪ ਨੇ ਲਈ ਹੈ, ਉਨ੍ਹਾਂ ਵੱਲੋਂ ਫੇਸਬੁੱਕ 'ਤੇ ਪੋਸਟ ਪਾਕੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ, ਡੇਰਾ ਪ੍ਰੇਮੀ ਮਨੋਹਰ ਲਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਮੁਲਜ਼ਮ ਜਤਿੰਦਰ  ਜਿੰਮੀ ਦਾ ਪਿਤਾ ਸੀ, 20 ਨਵੰਬਰ ਨੂੰ ਮਨੋਹਰ ਲਾਲ ਦੁਕਾਨ ਤੇ ਖੜਾਂ ਸੀ ਤਾਂ 2 ਲੋਕਾਂ ਨੇ ਉਸ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਸਨ


COMMERCIAL BREAK
SCROLL TO CONTINUE READING

ਫੇਸਬੁੱਕ 'ਤੇ ਇਹ ਲਿਖਿਆ


ਫੇਸਬੁੱਕ 'ਤੇ  ਸੁੱਖੀ ਗਿੱਲ  ਨੇ ਲਿਖਿਆ ਕਿ ਉਨ੍ਹਾਂ ਨੇ ਇਹ ਕਤਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਲੈਣ ਦੇ ਲਈ ਕੀਤਾ ਸੀ,ਸੁੱਖੀ ਗਿੱਲ ਨੇ ਕਿਹਾ ਬਠਿੰਡਾ ਭਗਤਾ ਵਿੱਚ ਮਨੋਹਰ  ਲਾਲ ਦਾ ਕਤਲ ਉਸ ਦੇ ਭਰਾ ਹਰਜਿੰਦਰ ਅਤੇ ਅਮਨ ਨੇ ਕੀਤਾ ਹੈ ਕਿਉਂਕਿ ਮਨੋਹਰ ਲਾਲ ਦੇ ਪੁੱਤਰ ਨੇ 2015 ਵਿੱਚ  ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ


ਸੁੱਖੀ ਗਿੱਲ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜੇਕਰ ਅਗਲੀ ਵਾਰ  ਕਿਸੇ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਦਿਮਾਗ ਵਿੱਚ ਰੱਖੇ ਕੀ ਉਸ ਨੂੰ ਖ਼ਤਮ ਕਰ ਦਿੱਤਾ ਜਾਵੇਗਾ,ਪੰਜਾਬ ਵਿੱਚ ਲਿਖੇ ਪੋਸਟ ਵਿੱਚ ਗਿੱਲ ਨੇ ਕਿਹਾ 'ਮੈਂ ਇਹ ਗੱਲ ਸਾਫ਼ ਕਰਨਾ ਚਾਉਂਦਾ ਹਾਂ ਕਿ ਜੋ ਕੁੱਝ ਅਸੀਂ ਕੀਤਾ ਹੈ,ਅਸੀਂ ਆਪ ਕੀਤਾ ਹੈ,ਅਸੀਂ ਕਿਸੇ ਦੀ ਇਜਾਜ਼ਤ ਨਹੀਂ ਲਈ'


ਬਠਿੰਡਾ ਦੇ SSP ਬਿਕਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਅਸੀਂ ਪੋਸਟ ਪੜ ਲਈ ਹੈ ਜਿਸ ਗਰੁੱਪ ਨੇ ਇਹ ਪੋਸਟ ਪਾਈ ਹੈ ਉਸ ਨੂੰ ਜਲਦ ਫੜ ਲਿਆ ਜਾਵੇਗਾ ਮਨੋਹਰ ਲਾਲ ਦੇ ਪੁੱਤਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਲਜ਼ਾਮ 


 ਮ੍ਰਿਤਕ ਮਨੋਹਰ ਲਾਲ ਦੇ ਪੁੱਤਰ  ਜਤਿੰਦਰ  ਅਰੋੜਾ ਨੂੰ ਪੰਜਾਬ ਪੁਲਿਸ ਦੀ SIT ਟੀਮ ਨੇ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ 2018 ਵਿੱਚ ਗਿਰਫ਼ਤਾਰ ਕੀਤਾ ਸੀ ਜਦੋਂ ਉਹ ਮਲੇਸ਼ੀਆ ਤੋਂ ਆਪਣੀ ਪਤਨੀ ਦੇ ਨਾਲ ਵਾਪਸ ਆ ਰਿਹਾ ਸੀ ਜਿਸ ਤੋਂ ਬਾਅਦ ਮੁਲਜ਼ਮ  ਜਤਿੰਦਰ ਸਿੰਘ ਅਰੋੜਾ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ ਪਰ ਫਿਲਹਾਲ ਉਹ ਜ਼ਮਾਨਤ ਤੇ ਬਾਹਰ ਹੈ  .


ਇਸ ਤਰ੍ਹਾਂ ਹੋਈ ਸੀ ਬੇਅਦਬੀ ਦੀ ਵਾਰਦਾਤ


2 ਜੂਨ 2015 ਵਿੱਚ ਬਾਜਾਖਾਨਾ ਪੁਲਿਸ ਸਟੇਸ਼ਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਮਾਮਲੇ ਵਿੱਚ FIR ਦਰਜ ਹੋਈ ਸੀ ਜੋ ਕਿ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਇਆ ਸੀ ,12 ਅਕਤੂਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬਰਗਾੜੀ ਵਿੱਚ ਬੇਅਦਬੀ ਕਰ ਦਿੱਤੀ ਗਈ ਸੀ ਜਿਸ ਦੇ ਖਿਲਾਫ਼ ਪ੍ਰਦਰਸ਼ਨ ਹੋਇਆ ਸੀ ਅਤੇ 14 ਅਕਤੂਬਰ ਨੂੰ ਬਹਿਬਲਕਲਾਂ ਵਿੱਚ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ  20 ਅਕਤੂਬਰ ਨੂੰ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਚੋਰੀ ਹੋਈ ਸੀ ਉਸ ਦੇ 157 ਅੰਗਾਂ ਨੂੰ ਪੁਲਿਸ ਨੇ ਪਿੰਡ ਦੇ ਵੱਖ-ਵੱਖ ਹਿੱਸਿਆਂ ਤੋਂ ਬਰਾਮਦ ਕੀਤੇ ਸਨ