ਐਬੂਲੈਂਸ `ਤੇ ਨਹੀਂ, ਥ੍ਰੀ ਵੀਲਰ `ਤੇ ਲਿਆਉਣੀ ਪਈ ਲਾਸ਼ ! ਪੰਜਾਬ ਦੇ ਹੈਲਥ ਸਿਸਟਮ ਦੀ ਇਸ ਤਸਵੀਰ ਬਾਰੇ ਜਾਣੋ
ਪੰਜਾਬ ਦੇ ਇਸ ਜ਼ਿਲ੍ਹੇ ਤੋਂ ਸਾਹਮਣੇ ਆਈ ਹੈਲਥ ਸਿਸਟਮ ਨੂੰ ਹਿਲਾ ਦੇਣ ਵਾਲੀ ਤਸਵੀਰ
ਤਰਨਤਾਰਨ : ਜ਼ਹਿਰੀਲੀ ਸ਼ਰਾਬ ਨਾਲ ਪੰਜਾਬ ਵਿੱਚ 98 ਮੌਤਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਕਸਾਈਜ਼ ਅਤੇ ਪੁਲਿਸ ਵਿਭਾਗ 'ਤੇ ਕਈ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਸਿਰਫ਼ ਇੰਨਾ ਹੀ ਨਹੀਂ ਸਖ਼ਤ ਟਿੱਪਣੀ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਨੇ ਇਸ ਵਾਰਦਾਤ ਨੂੰ ਸ਼ਰਮਨਾਕ ਤੱਕ ਕਰਾਰ ਦਿੱਤਾ, ਪਰ 24 ਘੰਟਿਆਂ ਅੰਦਰ ਤਰਨਤਾਰਨ ਤੋਂ ਇੱਕ ਹੋਰ ਸ਼ਰਮਨਾਕ ਤਸਵੀਰ ਸਾਹਮਣੇ ਆਈ ਹੈ ਸ਼ਾਇਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਤਸਵੀਰ ਨੂੰ ਵੇਖ ਲਈ ਹੋਵੇ, ਨਹੀਂ ਵੇਖਿਆ ਤਾਂ ਜ਼ਰੂਰ ਵੇਖਣ ਕਿ ਕਿਸ ਤਰ੍ਹਾਂ ਤਰਨਤਾਰਨ ਜ਼ਿਲ੍ਹੇ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਸਭ ਤੋਂ ਵਧ ਮੌਤਾਂ ਹੋਇਆ ਉਨ੍ਹਾਂ ਮ੍ਰਿਤਕਾਂ ਦੀ ਲਾਸ਼ਾਂ ਨਾਲ ਕੀ ਸਲੂਕ ਕੀਤਾ ਜਾ ਰਿਹਾ ਹੈ, ਹਸਪਤਾਲ ਪੀੜਤ ਪਰਿਵਾਰ ਨੂੰ ਲਾਸ਼ ਘਰ ਲਿਆਉਣ ਦੇ ਲਈ ਇੱਕ ਐਂਬੂਲੈਂਸ ਤੱਕ ਨਹੀਂ ਮੁਹੱਈਆ ਕਰਵਾ ਸਕਿਆ,ਪਰਿਵਾਰ ਨੂੰ ਥ੍ਰੀ ਵੀਲਰ ਤੇ ਲਾਸ਼ ਲਿਆਉਣੀ ਪਈ ਹੈ
ਇਹ ਤਸਵੀਰ ਆਗੂ ਵਿਰੋਧੀ ਹਰਪਾਲ ਚੀਮਾ ਨੇ ਪੰਜਾਬ ਦੇ ਸਿਹਤ ਮੰਤਰੀ ਨੂੰ ਟਵਿਟਰ 'ਤੇ ਸ਼ੇਅਰ ਕਰ ਦੇ ਹੋਏ ਸਵਾਲ ਪੁੱਛਿਆ, "ਕਿੱਥੇ ਹੈ ਤੁਹਾਡੀ ਐਬੂਲੈਂਸ ? ਲਾਸ਼ ਆਟੋ ਰਿਕਸ਼ਾ ਤੇ ਲਿਆਉਣੀ ਪਈ,ਪੰਜਾਬ ਦਾ ਹੈਲਥ ਸਿਸਟਮ ਪੂਰੀ ਤਰ੍ਹਾਂ ਨਾਲ ਬਰਬਾਦ ਹੈ,ਤੁਸੀਂ ਤਰਨਤਾਰਨ ਜਾਓ ਸਿਵਲ ਹਸਪਤਾਲ ਦੇ ਮੋਰਚਰੀ ਦਾ ਹਾਲ ਵੇਖੋ ਕਿਵੇਂ ਲਾਸ਼ ਨੂੰ ਸਲੂਕ ਕੀਤਾ ਜਾ ਰਿਹਾ ਹੈ,ਇਸ ਤਸਵੀਰ ਨੂੰ ਵੇਖਣ ਤੋਂ ਬਾਅਦ ਇੱਕ ਹੀ ਸ਼ਬਦ ਹੈ ਸ਼ਰਮਨਾਕ"
ਤਰਨਤਾਰਨ ਵਿੱਚ ਥ੍ਰੀ ਵੀਲਰ 'ਤੇ ਲਿਆਈ ਗਈ ਲਾਸ਼ ਦੀ ਤਸਵੀਰ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਪੂਰਾ ਸਿਹਤ ਅਮਲਾ ਅਤੇ ਪ੍ਰਸ਼ਾਸਨ ਤਰਨਤਾਰਨ ਵਿੱਚ ਲੱਗਿਆ ਹੋਇਆ ਹੈ, ਵਿਰੋਧੀ ਧਿਰ ਆਮ ਆਦਮੀ ਪਾਰਟੀ ਇਸ ਤਸਵੀਰ ਨੂੰ ਲੈਕੇ ਪੰਜਾਬ ਸਰਕਾਰ ਦੇ ਹੈਲਥ ਸਿਸਟਮ 'ਤੇ ਸਵਾਲ ਚੁੱਕ ਰਿਹਾ ਹੈ,ਹੁਣ ਇੰਤਜ਼ਾਰ ਸਰਕਾਰ ਦੇ ਐਕਸ਼ਨ ਦਾ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਜ਼ਹਿਰੀਲੀ ਸ਼ਰਾਬ ਨਾਲ ਹੋਇਆਂ ਮੌਤਾਂ ਨੂੰ ਸ਼ਰਮਨਾਕ ਕਹਿ ਚੁੱਕੇ ਨੇ