Ludhiana News: ਅਧਿਆਪਕਾ ਨੇ ਲਿਖਿਆ ਖ਼ੁਦਕੁਸ਼ੀ ਨੋਟ; 3 ਅਧਿਆਪਕਾਂ `ਤੇ ਲਗਾਏ ਮਾਨਸਿਕ ਤੇ ਸਰੀਰਕ ਸੋਸ਼ਣ ਦੇ ਦੋਸ਼
Ludhiana News: ਸਰਕਾਰੀ ਸਕੂਲ ਦੀ ਅਧਿਆਪਕਾ ਵੱਲੋਂ ਖੁਦਕੁਸ਼ੀ ਨੋਟ ਲਿਖ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰਨ ਮਗਰੋਂ ਸਿੱਖਿਆ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ।
Ludhiana News: ਲੁਧਿਆਣਆ ਵਿੱਚ ਸੇਖੇਵਾਲ ਸਰਕਾਰੀ ਸਕੂਲ ਵਿੱਚੋਂ ਇੱਕ ਹੈਰਾਨੀ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਦੀ ਅਧਿਆਪਕਾ ਗਗਨਦੀਪ ਕੌਰ ਦੇ ਨਾਮ ਤੋਂ ਇੱਕ ਸੁਸਾਇਡ ਨੋਟ ਵਾਇਰਲ ਹੋਇਆ ਹੈ। ਇਸ ਵਿੱਛ 3 ਅਧਿਆਪਕਾਂ ਉਤੇ ਸਰੀਰਕ ਤੇ ਮਾਨਸਿਕ ਸੋਸ਼ਣ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੱਤਰ ਵਾਇਰਲ ਹੋਣ ਤੋਂ ਬਾਅਦ ਤੁਰੰਤ ਇਲਾਕਾ ਪੁਲਿਸ ਵੀ ਮੌਕੇ ਉਪਰ ਪੁੱਜ ਗਈ ਹੈ।
ਉਥੇ ਹੀ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਅਧਿਕਾਰੀਆ ਨੇ ਵੀ ਸਕੂਲ ਨੂੰ ਸੂਚਿਤ ਕਰ ਦਿੱਤਾ ਹੈ। ਸਕੂਲ ਪ੍ਰਸ਼ਾਸਨ ਵੱਲੋਂ ਜਦ ਸਕੂਲ ਪ੍ਰਬੰਧਕਾਂ ਨਾਲ ਗੱਲ ਕਰਨ ਦੀ ਪੱਤਰਕਾਰਾਂ ਨੇ ਕੋਸ਼ਿਸ਼ਸ ਕੀਤੀ ਤਾਂ ਉਨ੍ਹਾਂ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਮੁਤਾਬਾਕ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਚਿੱਠੀ 'ਚ ਲਗਾਏ ਗੰਭੀਰ ਦੋਸ਼
ਮੈਂ 22-02-2014 ਤੋਂ ਸਰਕਾਰੀ ਪ੍ਰਾਇਮਰੀ ਸਕੂਲ ਸੇਖੇਵਾਲ ਵਿੱਚ ਸੇਵਾ ਕਰ ਰਹੀ ਗਗਨਦੀਪ ਕੌਰ SVR ਵਾਲੰਟੀਅਰ ਹਾਂ। ਉਹ ਕਈ ਸਾਲਾਂ ਤੋਂ ਕੱਚੀ ਮੁਲਾਜ਼ਮ ਹੈ। ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸਮੂਹ ਕੱਚੇ ਮੁਲਾਜ਼ਮ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ ਅਤੇ ਕਈ ਅਧਿਆਪਕ ਆਪਣੀ ਜਾਨ ਵੀ ਗੁਆ ਚੁੱਕੇ ਹਨ।
ਸਮੇਂ ਦੀਆਂ ਲੋਕਮਾਰੂ ਨੀਤੀਆਂ ਅਤੇ ਸਰਕਾਰ ਨੇ ਉਨ੍ਹਾਂ ਬਾਰੇ ਕੁਝ ਨਹੀਂ ਸੋਚਿਆ। ਜਿਸ ਕਾਰਨ ਅੱਜ ਉਹ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਚੁੱਕੀ ਹੈ। ਉਹ ਸਕੂਲ ਵਿੱਚ ਸਖ਼ਤ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾਉਂਦੀ ਹੈ ਪਰ ਸਟਾਫ਼ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ।
ਪਿਛਲੇ 10 ਸਾਲਾਂ ਤੋਂ ਸਮਝੌਤੇ ਕਰਕੇ ਕੰਮ ਕਰ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ ਮਾਨਸਿਕ ਪ੍ਰੇਸ਼ਾਨੀ ਹੋ ਰਹੀ ਹੈ ਕਿ ਪ੍ਰੀ-ਪ੍ਰਾਇਮਰੀ ਜਮਾਤ ਦੇ ਨਾਲ-ਨਾਲ ਹੋਰ ਜਮਾਤਾਂ ਵਿੱਚ ਵੀ ਐਡਜਸਟਮੈਂਟ ਕਰ ਲਓ। ਪ੍ਰੀ-ਪ੍ਰਾਇਮਰੀ ਜਮਾਤ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਐਚ.ਟੀ.ਮਨਜੀਤ ਕੌਰ, ਰਾਜ ਕੁਮਾਰ ਅਤੇ ਬੀ.ਪੀ.ਓ ਮੈਡਮ ਇੰਦੂ ਸੂਦ ਵੱਲੋਂ ਉਸਨੂੰ ਨੌਕਰੀ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਉਸਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਾਂ ਕਿਹਾ ਜਾ ਰਿਹਾ ਹੈ ਕਿ ਉਸਦੀ ਬਦਲੀ ਇੰਨੀ ਦੂਰ ਕਰਵਾ ਦਿੱਤੀ ਜਾਵੇਗੀ ਕਿ ਉਹ ਖੁਦ ਹੀ ਨੌਕਰੀ ਛੱਡ ਦੇਵੇਗੀ।
ਮੇਰੀ ਐਚ.ਟੀ.ਮਨਜੀਤ ਕੌਰ ਨੇ ਵੀ ਬੀ.ਪੀ.ਓ. ਨਾਲ ਨੇੜਤਾ ਹੋਣ ਕਰਕੇ ਅਤੇ ਉਸਦੇ ਪਤੀ ਦੀ ਪਹੁੰਚ ਕਾਰਨ ਉਸਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦਿੱਤੀ। ਮੈਂ ਹੋਰ ਕਲਾਸਾਂ ਨੂੰ ਪੜ੍ਹਾਉਣ ਵਿੱਚ ਅਸਮਰੱਥ ਹਾਂ। ਕਿਉਂਕਿ ਮੈਂ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਿਮਾਰ ਹਾਂ। ਮੇਰੇ 2 ਛੋਟੇ ਬੱਚੇ ਹਨ। ਅੱਜ ਮੈਨੂੰ ਬੀਪੀਓ ਵੱਲੋਂ ਵੈਰੀਫਿਕੇਸ਼ਨ ਦੇ ਦਸਤਾਵੇਜ਼ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਜੇਕਰ ਮੈਂ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਹ ਮੇਰੀ ਫਾਈਲ 'ਤੇ ਦਸਤਖਤ ਨਹੀਂ ਕਰਨਗੇ। ਉਸ ਨੇ ਕਿਹਾ ਕਿ ਮੈਂ ਗਲਤ ਟਿੱਪਣੀ ਲਿਖ ਕੇ ਤੁਹਾਡੀ ਫਾਈਲ 'ਤੇ ਦਸਤਖਤ ਕਰ ਦੇਵਾਂਗੀ ਤਾਂ ਜੋ ਤੈਨੂੰ ਨੌਕਰੀ ਤੋਂ ਹਟਾਇਆ ਜਾ ਸਕੇ ਅਤੇ ਮੈਨੂੰ ਦੂਜੀ ਫਾਈਲ 'ਤੇ ਦਸਤਖਤ ਕਰਵਾਉਣ ਦੀ ਕੋਈ ਲੋੜ ਨਹੀਂ ਹੈ।
ਚਿੱਠੀ ਵਿੱਚ ਗਗਨਦੀਪ ਦੇ ਨਾਂ ਲਿਖਿਆ ਹੋਇਆ ਸੀ ਕਿ ਬੀਪੀਓ ਨੇ ਉਸ ਨੂੰ ਕਿਹਾ ਕਿ ਮੈਂ ਜੋ ਲਿਖਿਆ ਹੈ, ਉਹ ਤੈਨੂੰ ਨੌਕਰੀ ਤੋਂ ਕੱਢਣ ਲਈ ਕਾਫੀ ਹੈ। ਮੈਂ 6 ਹਜ਼ਾਰ 'ਚ ਆਪਣਾ ਘਰ ਚਲਾਉਂਦੀ ਹਾਂ ਅਤੇ ਛੁੱਟੀਆਂ ਤੋਂ ਬਾਅਦ ਕੱਪੜੇ ਸਿਲਾਈ ਕਰਕੇ ਕੁਝ ਹੋਰ ਖ਼ਰਚਾ ਕਰਦੀ ਹਾਂ। ਮੇਰੇ ਪਤੀ ਪ੍ਰਾਈਵੇਟ ਨੌਕਰੀ ਕਰਦੇ ਹਨ, ਕੁਝ ਨਿੱਜੀ ਕਰਜ਼ਿਆਂ ਕਾਰਨ ਤਨਖਾਹ ਉਥੇ ਹੀ ਚਲੀ ਜਾਂਦੀ ਹੈ।
ਜੇਕਰ ਮੈਂ ਅੱਜ ਨੌਕਰੀ ਛੱਡ ਦਿੰਦੀ ਹਾਂ ਤਾਂ ਮੇਰੇ ਕੋਲ ਖੁਦਕੁਸ਼ੀ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। ਮੈਂ ਆਪਣੇ ਪਰਿਵਾਰ ਸਮੇਤ ਇਹ ਖੁਦਕੁਸ਼ੀ ਕਰਾਂਗੀ ਕਿਉਂਕਿ ਮੇਰੇ ਬੱਚਿਆਂ ਦੀ ਦੇਖਭਾਲ ਕਰਨ ਵਾਲਾ ਹੋਰ ਕੋਈ ਨਹੀਂ ਹੈ। ਮੇਰੀ ਖੁਦਕੁਸ਼ੀ ਦਾ ਕਾਰਨ ਐਚ.ਟੀ.ਮਨਜੀਤ ਕੌਰ, ਰਾਜ ਕੁਮਾਰੀ ਅਤੇ ਬੀਪੀਓ ਇੰਦੂ ਸੂਦ ਮੈਡਮ ਹੋਣਗੇ। ਕਿਉਂਕਿ ਉਹ ਹਰ ਰੋਜ਼ ਮੇਰੇ ਨਾਲ ਦੁਰਵਿਵਹਾਰ ਕਰਦੀ ਹੈ।
ਕਿਰਪਾ ਕਰਕੇ ਡਿਪਟੀ ਡੀਈਓ ਜੀ ਮੈਨੂੰ ਇਨਸਾਫ਼ ਦਿਵਾਓ। ਮੈਂ ਤੁਹਾਨੂੰ ਇਹ ਪੱਤਰ ਪੂਰੇ ਭਰੋਸੇ ਨਾਲ ਲਿਖ ਰਹੀ ਹਾਂ। ਬੀਪੀਓ ਮੈਡਮ ਦਾ ਤਾਨਾਸ਼ਾਹੀ ਰਵੱਈਆ ਹੋਰ ਵਲੰਟੀਅਰਾਂ ਨੂੰ ਵੀ ਪਰੇਸ਼ਾਨ ਕਰਦਾ ਹੈ ਪਰ ਉਹ ਸਾਰੇ ਬਦਲੀਆਂ ਦੇ ਡਰੋਂ ਕੁਝ ਨਹੀਂ ਬੋਲਦੇ।
ਇਹ ਵੀ ਪੜ੍ਹੋ : Punjab News: ਹੁਣ ਗੁਰਦਾਸਪੁਰ ਤੇ ਪਠਾਨਕੋਟ ਵਿੱਚ ਬਣਿਆ ਹੜ੍ਹ ਦਾ ਖਤਰਾ, ਇਸ ਇਲਾਕੇ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ
ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ