Gurdaspur Accident News: ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪਿੰਡ ਚਾਵਾ ਨੇੜੇ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਦੇਰ ਰਾਤ ਇੱਕ ਬੇਕਾਬੂ ਟਰਾਲਾ ਚਾਲਕ ਨੇ ਕਈ ਰੇਹੜੀ ਵਾਲਿਆਂ ਨੂੰ ਕੁਚਲ ਦਿੱਤਾ। ਇਸ ਤੋਂ ਬਾਅਦ ਦੋ ਦੁਕਾਨ ਅੰਦਰ ਦਾਖਲ ਹੋਏ। ਘਟਨਾ ਵਿੱਚ ਦੋਵੇਂ ਦੁਕਾਨਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।


COMMERCIAL BREAK
SCROLL TO CONTINUE READING

ਤਿੰਨ ਗੰਭੀਰ ਜ਼ਖ਼ਮੀਆਂ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਦੇ ਨਾਲ ਹੀ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਚਸ਼ਮਦੀਦਾਂ ਮੁਤਾਬਕ ਘਟਨਾ ਦੇਰ ਰਾਤ ਵਾਪਰੀ। ਸੜਕ ਦੇ ਕਿਨਾਰੇ ਕਈ ਸਬਜ਼ੀਆਂ ਦੇ ਸਟਾਲ ਲੱਗੇ ਹੋਏ ਸਨ। ਬੇਕਾਬੂ ਟਰਾਲੀ ਚਾਲਕ ਨੇ ਪਹਿਲਾਂ ਉਨ੍ਹਾਂ ਨੂੰ ਫੜ੍ਹ ਲਿਆ ਤੇ ਫਿਰ ਸੜਕ ਕਿਨਾਰੇ ਦੋ ਦੁਕਾਨਾਂ ਵਿੱਚ ਵੜ ਗਿਆ। ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਜੈ ਕੁਮਾਰ ਵਾਸੀ ਨੰਗਲ ਤੇ ਕਿਰਨ ਦਾਸ ਵਾਸੀ,ਸੁਲੇਮਾਨ ਵਾਸੀ ਮਾਣਕਪੁਰ ਜ਼ਿਲ੍ਹਾ ਬਦਾਊਂ (ਉੱਤਰ ਪ੍ਰਦੇਸ਼) ਪਰਵਾਸੀ ਮਜ਼ਦੂਰ ਵਜੋਂ ਹੋਈ ਹੈ।


ਲੋਕਾਂ ਅਨੁਸਾਰ ਉਕਤ ਟਰਾਲਾ ਚਾਲਕ ਨਸ਼ੇ ਵਿੱਚ ਸੀ। ਲੋਕਾਂ ਨੇ ਉਕਤ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਉਥੇ ਹੀ ਮੌਕੇ 'ਤੇ ਪਹੁੰਚੇ ਐੱਸਪੀ ਨਵਜੋਤ ਸਿੰਘ ਨੇ 3 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਟਰਾਲੀ ਨੂੰ ਕਬਜ਼ੇ 'ਚ ਲੈ ਕੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : National Teacher Awards: ਦੇਸ਼ ਭਰ ਵਿੱਚੋਂ ਨੈਸ਼ਨਲ ਐਵਾਰਡ ਲਈ ਚੁਣੇ ਗਏ 50 ਅਧਿਆਪਕ, ਪੰਜਾਬ ਦੇ ਹਿੱਸੇ ਆਏ ਦੋ ਐਵਾਰਡ


ਦੋ ਐਕਟਿਵਾ ਵੀ ਟਰਾਲੀ ਦੀ ਲਪੇਟ ਵਿੱਚ ਆ ਗਈਆਂ। ਦੂਜੇ ਪਾਸੇ ਟਰਾਲਾ ਨੌਸ਼ਹਿਰਾ ਦੇ ਰਹਿਣ ਵਾਲੇ ਗੋਪਾਲ ਸਿੰਘ ਦੀ ਕਰਿਆਨੇ ਦੀ ਦੁਕਾਨ ਵਿੱਚ ਵੜ ਗਈ। ਪੁਲਿਸ ਨੇ ਗੋਪਾਲ ਸਿੰਘ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੋ ਸਾਲ ਪਹਿਲਾਂ ਵੀ ਇੱਥੇ ਇੱਕ ਹਾਦਸਾ ਵਾਪਰਿਆ ਸੀ। ਉਸ ਸਮੇਂ ਵੀ ਬੱਸ ਦੀ ਟੱਕਰ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।


ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਪੁਰਾਣਾਸ਼ਾਲਾ ਦੀ ਪੁਲਿਸ ਤੇ ਗੁਰਦਾਸਪੁਰ ਦੀ ਐਸਡੀਐਮ ਅਮਨਦੀਪ ਕੌਰ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਟਰਾਲੀ ਚਾਲਕ ਨੂੰ ਹਿਰਾਸਤ 'ਚ ਲੈ ਕੇ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


ਇਹ ਵੀ ਪੜ੍ਹੋ : Himachal Pradesh Weather News: ਹਿਮਾਚਲ 'ਚ 2 ਗਰਭਵਤੀ ਔਰਤਾਂ ਨੂੰ ਕੀਤਾ ਗਿਆ ਏਅਰਲਿਫਟ, ਮੰਡੀ ਦੇ ਹਸਪਤਾਲ ਪਹੁੰਚਾਇਆ