ਦਿੱਲੀ : ਦਿੱਲੀ ਹਿੰਸਾ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ,ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਗ੍ਰਹਿ ਮੰਤਰੀ ਨੂੰ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਕਈ ਵੱਡੇ ਫ਼ੈਸਲੇ ਲਏ ਗਏ ਨੇ ਜਿੰਨਾਂ ਵਿੱਚ ਸਭ ਤੋਂ ਅਹਿਮ ਫ਼ੈਸਲਾ ਰਾਜਧਾਨੀ ਵਿੱਚ 15 CISF ਦੀ ਟੁਕੜਿਆਂ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ,ਇਸ ਤੋਂ ਇਲਾਵਾ ਦਿੱਲੀ NCR ਵਿੱਚ ਇਨਟਨੈੱਟ ਸੇਵਾ ਸਸਪੈਂਡ ਕਰ ਦਿੱਤੀ ਗਈ ਤਾਕੀ ਸ਼ਰਾਤਰੀ ਅਨਸਰ ਕੋਈ ਅਫ਼ਵਾਹ ਨਾ ਫ਼ੈਲਾਉਣ,ITO ਵਿੱਚ ਹੋਈ ਝੜਪ ਦੌਰਾਨ 18 ਪੁਲਿਸ ਮੁਲਾਜ਼ਮਾਂ ਦੇ ਜਖ਼ਮੀ ਹੋਣ ਦੀ ਖ਼ਬਰ ਮਿਲੀ ਹੈ, ਜਿੰਨਾਂ ਦਾ LNJP ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, 1 ਪੁਲਿਸ ਮੁਲਾਜ਼ਮ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ 


COMMERCIAL BREAK
SCROLL TO CONTINUE READING

ਇਹ ਵੀ ਜ਼ਰੂਰ ਪੜੋ : ਦਿੱਲੀ ਟਰੈਕਟਰ ਰੈਲੀ ਹਿੰਸਾ 'ਤੇ CM ਕੈਪਟਨ ਦਾ ਵੱਡਾ ਬਿਆਨ,ਕਿਸਾਨਾਂ ਨੂੰ ਕੀਤੀ ਇਹ ਅਪੀਲ,ਸੰਯੁਕਤ ਮੋਰਚੇ ਵੱਲੋਂ ਆਈ ਇਹ ਸਫਾਈ


ਦਿੱਲੀ ਪੁਲਿਸ ਦਾ ਬਿਆਨ 


ਕਿਸਾਨਾਂ ਦੇ ਟਰੈਕਟਰ ਮਾਰਚ ਰੂਟ ਨੂੰ ਲੈਕੇ ਦਿੱਲੀ ਦੀ DCP ਇਸ਼ਾ ਸਿੰਗਲਾ ਦਾ ਬਿਆਨ ਆਇਆ ਹੈ ਉਨ੍ਹਾਂ ਨੇ ਕਿਹਾ ਕਈ ਗੇੜ੍ਹ ਗੱਲਬਾਤ ਤੋਂ ਬਾਅਦ ਕੁੱਝ ਰੂਟ ਤੈਅ ਕੀਤੇ ਗਏ ਸਨ ਪਰ ਉਸ ਦਾ ਪਾਲਨ ਨਹੀਂ ਕੀਤਾ ਗਿਆ ਹੈ, ਇਸ ਦੌਰਾਨ ਕਈ ਥਾਵਾਂ 'ਤੇ ਹਿੰਸਕ ਘਟਨਾਵਾਂ ਹੋਇਆ ਅਤੇ ਪ੍ਰਾਪਰਟੀ ਨੂੰ ਨੁਕਸਾਨ ਹੋਇਆ ਹੈ,ਪੁਲਿਸ ਵੱਲੋਂ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ ਹੈ