ਵੱਡੀ ਰਾਹਤ,ਵਧੀ ਗੱਡੀਆਂ ਦੀ RC ਤੇ ਡਰਾਈਵਿੰਗ ਲਾਇਸੈਂਸ ਦੀ ਰੀਨਿਊ ਤਰੀਕ,ਹੁਣ ਇਹ ਹੈ ਅਖੀਰਲੀ ਤਰੀਕ
ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਗੱਡੀਆਂ ਦੇ ਰਜਿਸਟ੍ਰੇਸ਼ਨ ਨਾਲ ਜੁੜੇ ਦਸਤਾਵੇਜ਼ ਅਤੇ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਤਰੀਕ 31 ਦਸੰਬਰ ਤੱਕ ਮਿਥੀ ਸੀ ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ
ਦਿੱਲੀ : ਕੋਰੋਨਾ ਵਾਇਰਸ ਨੇ ਜਦੋਂ ਦੇਸ਼ ਵਿੱਚ ਦਾਖ਼ਲ ਹੋਇਆ ਸੀ ਤਾਂ ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਦੇ ਹੋਏ ਕੇਂਦਰ ਸਰਕਾਰ ਸਖ਼ਤ ਕਦਮ ਚੁੱਕ ਦੇ ਹੋਏ ਲਾਕਡਾਊਨ ਲਗਾਉਣ ਦਾ ਫ਼ੈਸਲਾ ਲਿਆ ਸੀ,ਉਸੇ ਸਮੇਂ ਗੱਡੀਆਂ ਦੇ ਰਜਿਸਟ੍ਰੇਸ਼ਨ ਅਤੇ ਬਾਰੀ ਸਾਰੇ ਦਸਤਾਵੇਜ਼ਾਂ ਦੀ ਰੀਨਿਊ ਤਰੀਕ 31 ਅਪ੍ਰੈਲ ਤੋਂ ਵਧਾ ਕੇ 31 ਦਸੰਬਰ ਤੱਕ ਕਰ ਦਿੱਤੀ ਗਈ ਸੀ,31 ਦਸੰਬਰ ਤੱਕ ਦਸਤਾਵੇਜ਼ ਅੱਪਡੇਟ ਨਾ ਹੋਣ 'ਤੇ 5 ਹਜ਼ਾਰ ਤੱਕ ਚਲਾਨ ਕੱਟਣ ਦੇ ਨਿਰਦੇਸ਼ ਦਿੱਤੇ ਸਨ ਪਰ ਹੁਣ ਸਰਕਾਰ ਨੇ ਇਹ ਤਰੀਕ ਵਧਾਉਣ ਦਾ ਫੈਸਲਾ ਲਿਆ ਹੈ
ਫਰਵਰੀ 2020 ਤੱਕ ਐਕਪਾਇਰ ਹੋ ਚੁੱਕੇ ਦਸਤਾਵੇਜ਼ 'ਤੇ ਇਹ ਨਿਯਮ ਲਾਗੂ ਹੋਣਗੇ
ਸਰਕਾਰ ਵੱਲੋਂ ਹੁਣ RC ਅਤੇ ਲਾਇਸੈਂਸ ਦੀ ਤਰੀਕ 31 ਦਸੰਬਰ 2020 ਤੋਂ ਵਧਾ ਕੇ 31 ਮਾਰਚ 2021 ਕਰ ਦਿੱਤੀ ਗਈ ਹੈ,ਪਰ ਇਹ ਛੋਟ ਉਨ੍ਹਾਂ ਨੂੰ ਦਿੱਤੀ ਗਈ ਹੈ ਜਿੰਨਾਂ ਦੇ ਲਾਇਸੈਂਸ ਅਤੇ RC ਦੀ ਅਖ਼ੀਰਲੀ ਤਰੀਕ ਫਰਵਰੀ 2020 ਤੱਕ ਸੀ, ਇਸ ਹਿਸਾਬ ਨਾਲ ਜੇਕਰ ਤੁਹਾਡੇ ਡਰਾਈਵਿੰਗ ਲਾਇਸੈਂਸ,ਗੱਡੀਆਂ ਦੇ ਰਜਿਸਟ੍ਰੇਸ਼ਨ ਦੇ ਕਾਗਜ਼ਾਦ,ਪਰਮਿਟ ਅਤੇ ਫਿਟਨੈੱਸ ਸਰਈਫਿਕੇਟ ਰੱਦ ਹੋ ਚੁੱਕੇ ਨੇ ਤਾਂ 31 ਮਾਰਚ 2021 ਤੱਕ ਇਹ ਲਾਗੂ ਰਹਿਣਗੇ ਇਸ ਤੋਂ ਪਹਿਲਾਂ ਤੁਹਾਨੂੰ ਇਹ ਦਸਤਾਵੇਜ਼ ਬਣਾਉਣੇ ਹੋਣਗੇ
ਨਿੱਜੀ ਗੱਡੀਆਂ ਦੇ ਮਾਲਿਕਾ ਨੇ ਸਰਕਾਰ ਨੂੰ ਕੀਤੀ ਸੀ ਅਪੀਲ
ਨਿਜੀ ਗੱਡੀਆਂ ਦੇ ਮਾਲਿਕਾ ਨੇ ਇਸ ਬਾਰੇ ਸਰਕਾਰ ਨੂੰ ਦਰਖ਼ਾਸਤ ਕੀਤੀ ਸੀ,ਉਨ੍ਹਾਂ ਨੇ ਕਿਹਾ ਸੀ ਕੀ ਕੋਰੋਨਾ ਦੇ ਚੱਲਦਿਆਂ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਉਨ੍ਹਾਂ ਨੂੰ ਹੁਣ ਵੀ ਕੋਰੋਨਾ ਦੀ ਵਜ੍ਹਾਂ ਕਰ ਕੇ ਪਰੇਸ਼ਾਨੀ ਹੋ ਰਹੀਆਂ ਨੇ,ਕਿਉਂਕਿ ਵੱਡੀ ਗਿਣਤੀ ਗੱਡੀਆਂ ਸੜਕਾਂ ਤੋਂ ਦੂਰ ਨੇ, ਸਕੂਲ ਸੇਵਾ ਦੇ ਲਈ ਚੱਲਣ ਵਾਲੀਆਂ ਬੱਸਾਂ ਵਿੱਚ ਜ਼ਿਆਦਾ ਪਰੇਸ਼ਾਨੀ ਹੈ,ਕਿਉਂਕਿ ਗੱਡੀਆਂ ਤਾਂ ਹੀ ਸੜਕਾਂ 'ਤੇ ਉੱਤਰਨਗੀਆਂ ਜਦੋਂ ਸਕੂਲ ਚਾਲੂ ਹੋਣਗੇ
ਸਾਰੇ ਸੂਬਿਆਂ ਨੂੰ ਤਰੀਕ ਵਧਾਉਣ ਦੀ ਨਿਰਦੇਸ਼
ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਦਸਤਾਵੇਜ਼ ਦੀ ਤਾਰੀਕ ਵਧਾਉਣ ਦੇ ਨਿਰਦੇਸ਼ ਦਿੱਤੇ ਨੇ,ਕੇਂਦਰੀ ਆਵਾਜਾਈ ਮੰਤਰਾਲੇ ਵੱਲੋਂ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਨੇ, ਕੇਂਦਰ ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਆਮ ਲੋਕਾਂ ਦੇ ਨਾਲ ਟਰਾਂਸਪੋਰਟ ਵਿਭਾਗ ਨਾਲ ਜੁੜੇ ਕਈ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ