Punjab Weather Update: ਅੱਤ ਦੀ ਗਰਮੀ ਦਰਮਿਆਨ ਬੁੱਧਵਾਰ ਦੇਰ ਰਾਤ ਪੰਜਾਬ ਕਈ ਜ਼ਿਲ੍ਹਿਆਂ ਵਿੱਚ ਥੂੜ ਭਰੀ ਹਨੇਰੀ ਚੱਲੀ ਤੇ ਕਈ ਥਾਈਂ ਬੂੰਦਾ-ਬਾਂਦੀ ਵੀ ਹੋਈ। ਇਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਤੂਫਾਨ ਕਾਰਨ ਭਾਰੀ ਨੁਕਸਾਨ ਹੋਣ ਦੀ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਤੂਫਾਨ ਕਾਰਨ ਬਠਿੰਡਾ ਜ਼ਿਲ੍ਹੇ ਵਿੱਚ ਇੱਕ ਕੰਧ ਡਿੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਬਠਿੰਡਾ ਦੇ ਸੁਸ਼ਾਂਤ ਸਿਟੀ ਵਿੱਚ ਇੱਕ-ਦੋ ਨਹੀਂ ਸਗੋਂ ਦਰਜਨਾਂ ਦਰੱਖਤ ਡਿੱਗ ਗਏ।


COMMERCIAL BREAK
SCROLL TO CONTINUE READING

ਇਸ ਤੋਂ ਇਲਾਵਾ ਖੰਭੇ ਟੁੱਟਣ ਕਾਰਨ ਬਿਜਲੀ ਗੁਲ ਹੋ ਗਈ ਤੇ ਲੋਕਾਂ ਨੂੰ ਗਰਮੀ ਵਿੱਚ ਰਾਤ ਕੱਟਣੀ ਪਈ।  ਸੜਕਾਂ ਤੇ ਦਰੱਖਤ ਅਤੇ ਬਿਜਲੀ ਦੇ ਖੰਭੇ ਟੁੱਟਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲ ਆ ਰਹੀ ਹੈ।  ਮੌਸਮ ਵਿਭਾਗ ਨੇ ਪਹਿਲਾਂ ਹੀ ਆਉਣ ਵਾਲੇ ਦੋ ਦਿਨਾਂ ਦੇ ਲਈ ਹਨੇਰੀ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਹਰਿਆਣਾ-ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬੱਦਲ ਛਾਏ ਰਹਿਣਗੇ ਤਾਂ ਕੁਝ ਥਾਵਾਂ 'ਤੇ ਹਲਕਾ ਮੀਂਹ ਵੀ ਪੈ ਸਕਦਾ ਹੈ।


ਇਸ ਦੇ ਨਾਲ ਹੀ ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਦੱਸਿਆ ਕਿ ਬੀਤੀ ਰਾਤ ਪਏ ਤੇਜ਼ ਮੀਂਹ ਕਾਰਨ ਪਿੰਡ ਮਲੂਕਾ ਮਾਈਨਰ, ਦੌਲਤਪੁਰਾ ਮਾਈਨਰ, ਕੀਕਰ ਖੇੜਾ ਮਾਈਨਰ ਅਤੇ ਝੁਮਿਆਵਾਲੀ ਮਾਈਨਰ ਦੀਆਂ ਤਾਜਾ ਪੱਟੀਆਂ ਨਹਿਰਾਂ ਵਿੱਚ 50 ਫੁੱਟ ਤੱਕ ਰੁੜ੍ਹ ਗਈਆਂ, ਜਿਸ ਕਾਰਨ ਕਈ ਏਕੜ ਫਸਲ ਡੁੱਬ ਗਈ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਸਬੰਧੀ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਗਿਆ ਸੀ, ਫਿਰ ਵੀ ਉਹ ਕਰੀਬ 2 ਤੋਂ 3 ਘੰਟੇ ਬਾਅਦ ਮੌਕੇ 'ਤੇ ਪੁੱਜੇ।


ਇਹ ਵੀ ਪੜ੍ਹੋ : Punjab News: 'ਸਰਕਾਰ ਤੁਹਾਡੇ ਦੁਆਰ'! ਨਵੀਆਂ ਪੋਸਟਾਂ ਤੋਂ ਲੈ ਕੇ ਮਾਲ ਪਟਵਾਰੀ ਨੂੰ ਰਾਹਤ, ਪੰਜਾਬ ਸਰਕਾਰ ਨੇ ਲਏ ਵੱਡੇ ਫੈਸਲੇ


ਕਾਬਿਲੇਗੌਰ ਹੈ ਕਿ ਗਰਮੀ ਦਾ ਕਹਿਰ ਵਧਣ ਨਾਲ ਜਿੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 39.9 ਡਿਗਰੀ ’ਤੇ ਪੁੱਜ ਗਿਆ ਸੀ, ਉਥੇ ਹੀ ਰਾਤਾਂ ਗਰਮ ਹੋਣ ਨਾਲ ਘੱਟੋ-ਘੱਟ ਤਾਪਮਾਨ 22.7 ਡਿਗਰੀ ’ਤੇ ਪਹੁੰਚ ਚੁੱਕਾ ਹੈ। ਮੌਸਮ ਵਿਭਾਗ ਦੇ ਚਾਰਟ ਅਨੁਸਾਰ ਅੱਜ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਬੇਸ਼ਕ ਮੌਸਮ ਕਰਵਟ ਲਵੇਗਾ ਪਰ ਗਰਮੀ ਤੋਂ ਅਜੇ ਕੋਈ ਰਾਹਤ ਨਹੀਂ ਮਿਲਣ ਵਾਲੀ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪਠਾਨਕੋਟ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਰਨਾਲਾ, ਬਠਿੰਡਾ, ਫਿਰੋਜ਼ਪੁਰ, ਅੰਬਾਲਾ, ਕਰਨਾਲ, ਸਿਰਸਾ, ਰੋਹਤਕ, ਗੰਗਾਨਗਰ, ਹਨੂੰਮਾਨਗੜ੍ਹ, ਅਨੂਪਗੜ੍ਹ ਸਮੇਤ ਕਈ ਸ਼ਹਿਰਾਂ ਵਿੱਚ ਹਲਕੀ ਬਾਰਿਸ਼ ਦੇ ਨਾਲ ਧੂੜ ਭਰੀ ਹਨੇਰੀ ਆ ਸਕਦੀ ਹੈ।


ਇਹ ਵੀ ਪੜ੍ਹੋ : Punjab Sacrilege news: ਪਟਿਆਲਾ ਤੋਂ ਬਾਅਦ ਹੁਣ ਰਾਜਪੁਰਾ ‘ਚ ਬੇਅਦਬੀ ਦੀ ਕੋਸ਼ਿਸ਼, ਵੇਖੋ ਵੀਡੀਓ