NIT Vacancy 2024: ਜਲੰਧਰ ਐਨਆਈਟੀ `ਚ 132 ਫੈਕਲਟੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ
NIT Vacancy 2024: ਜਲੰਧਰਰ ਐਨਆਈਟੀ ਵਿੱਚ 132 ਫੈਕਲਟੀ ਦੀਆਂ ਅਸਾਮੀਆਂ ਨਿਕਲੀਆਂ ਹਨ।
NIT Vacancy 2024: ਜੇਕਰ ਤੁਸੀਂ ਪੰਜਾਬ ਵਿੱਚ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਹੁਣ NIT ਵਿੱਚ ਨੌਕਰੀ ਲੈਣ ਦਾ ਸੁਨਹਿਰੀ ਮੌਕਾ ਆ ਗਿਆ ਹੈ। ਡਾ.ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ) ਜਲੰਧਰ ਨੇ ਫੈਕਲਟੀ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।
ਯੋਗ ਉਮੀਦਵਾਰ ਐਨਆਈਟੀ ਜਲੰਧਰ ਦੀ ਅਧਿਕਾਰਕ ਵੈਬਸਾਈਟ nitj.ac.in ਦੇ ਮਾਧਿਅਮ ਰਾਹੀਂ ਆਨਲਾਈਨ ਅਪਲੀ ਕਰ ਸਕਦੇ ਹੋ। ਇਸ ਭਰਤੀ ਮੁਹਿੰਮ ਤਹਿਤ ਸੰਸਥਾ ਵਿੱਚ 132 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ 'ਤੇ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਭਰਤੀ ਮੁਹਿੰਮ ਤਹਿਤ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ ਅਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਕੁੱਲ 132 ਅਸਾਮੀਆਂ ਭਰੀਆਂ ਜਾਣਗੀਆਂ।
ਕਾਬਿਲੇਗੌਰ ਹੈ ਕਿ ਇਨ੍ਹਾਂ ਅਸਾਮੀਆਂ ਲਈ ਅਪਲੀ ਕਰਨ ਦੀ ਆਖਰੀ ਤਾਰੀਕ 18 ਨਵੰਬਰ 2024 ਹੈ ਅਤੇ ਅਰਜ਼ੀ ਦੀ ਹਾਰਡ ਕਾਪੀ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਕ 28 ਨਵੰਬਰ 2024 ਹੈ।
ਅਸਾਮੀਆਂ ਦਾ ਵੇਰਵਾ
ਸਹਾਇਕ ਪ੍ਰੋਫੋਸਰ ਗ੍ਰੇਡ-II: 69 ਅਸਾਮੀਆਂ
ਸਹਾਇਕ ਪ੍ਰੋਫੈਸਰ ਗ੍ਰੇਡ-I: 26 ਅਸਾਮੀਆਂ
ਐਸੋਸੀਏਟ ਪ੍ਰੋਫੈਸਰ: 31 ਅਸਾਮੀਆਂ
ਪ੍ਰੋਫੈਸਰ: 6 ਅਸਾਮੀਆਂ
ਹਾਰਡ ਕਾਪੀ ਭੇਜਣ ਦੀ ਆਖਰੀ ਤਾਰੀਕ
ਵਿਦੇਸ਼ੀ ਉਮੀਦਵਾਰਾਂ ਨੂੰ ਹਾਰਡ ਕਾਪੀਆਂ ਜਮ੍ਹਾਂ ਕਰਨ ਤੋਂ ਛੋਟ ਹੈ। ਹਾਲਾਂਕਿ, ਉਨ੍ਹਾਂ ਨੂੰ ਹਾਰਡ ਕਾਪੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀ ਤੋਂ ਪਹਿਲਾਂ ਈਮੇਲ ਦੁਆਰਾ ਇੱਕ ਸਿੰਗਲ PDF ਫਾਈਲ ਵਿੱਚ ਸਾਰੇ ਸਹਾਇਕ ਦਸਤਾਵੇਜ਼ ਭੇਜਣੇ ਚਾਹੀਦੇ ਹਨ, ਨਹੀਂ ਤਾਂ ਉਨ੍ਹਾਂ ਦੀ ਉਮੀਦਵਾਰੀ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਉਮਰ ਹੱਦ
ਇਸ ਲਈ 60 ਸਾਲ ਤੋਂ ਵੱਧ ਉਮਰ ਦੇ ਉਮੀਦਵਾਰਾਂ ਨੂੰ ਵਿਸ਼ੇਸ਼ ਮੌਕਾ ਮਿਲੇਗਾ। ਇਨ੍ਹਾਂ ਅਸਾਮੀਆਂ ਲਈ ਵਿਦਿਅਕ ਯੋਗਤਾ ਵੱਖ-ਵੱਖ ਹੈ। ਵਧੇਰੇ ਜਾਣਕਾਰੀ ਲਈ ਅਰਜ਼ੀ ਦੇਣ ਲਈ ਪਹਿਲੇ ਆਫਿਸ਼ੀਅਲ ਨੋਟੀਫਿਕੇਸ਼ਨ ਜ਼ਰੂਰ ਪੜ੍ਹੋ।
ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ 60 ਸਾਲ ਦੀ ਉਮਰ ਤੋਂ ਬਾਅਦ ਨਵੀਆਂ ਨਿਯੁਕਤੀਆਂ ਨੂੰ ਲਾਂਭਾ ਕੀਤਾ ਜਾਂਦਾ ਹੈ। ਸਿਵਾਏ ਫੈਕਲਟੀ ਮੈਂਬਰਾਂ ਨੂੰ ਛੱਡ ਕੇ ਜਿਨ੍ਹਾਂ ਕੋਲ ਇੱਕ ਵਿਲੱਖਣ ਖੋਜ/ਅਕਾਦਮਿਕ ਕਰੀਅਰ ਹੈ ਅਤੇ ਜਿਨ੍ਹਾਂ ਕੋਲ ਬਾਹਰੀ ਫੰਡ ਪ੍ਰਾਪਤ ਖੋਜ ਪ੍ਰੋਜੈਕਟ ਚੱਲ ਰਹੇ ਹਨ ਜਾਂ ਮਨਜ਼ੂਰ ਹਨ।
ਹਾਰਡ ਕਾਪੀ ਭੇਜਣ ਦਾ ਪਤਾ
ਉਮੀਦਵਾਰਾਂ ਨੂੰ ਆਨਲਾਈਨ ਅਰਜ਼ੀ ਦੀ ਹਾਰਡ ਕਾਪੀ ਸਾਰੇ ਨਿਰਧਾਰਿਤ ਸਹਾਇਕ ਸਵੈ-ਪ੍ਰਮਾਣਿਤ ਦਸਤਾਵੇਜ਼ਾਂ ਦੇ ਨਾਲ ਰਜਿਸਟਰਾਰ ਦੇ ਦਫ਼ਤਰ, ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ, ਪੋਰੇਕ ਕੈਂਪਸ, ਜਲੰਧਰ, ਪੰਜਾਬ, ਪਿੰਨ-144008 27 ਨਵੰਬਰ,2024 ਤੱਕ ਭੇਜਣੀਆਂ ਹਨ।