CBSE Class 10th, 12th Sample Papers: CBSE ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ 10ਵੀਂ ਅਤੇ 12ਵੀਂ ਜਮਾਤ ਦੇ ਸੈਂਪਲ ਪੇਪਰ ਜਾਰੀ ਕੀਤੇ ਹਨ। ਵਿਦਿਆਰਥੀ ਇਨ੍ਹਾਂ ਪੇਪਰਾਂ ਨੂੰ ਡਾਊਨਲੋਡ ਕਰਕੇ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ ਕਰ ਸਕਦੇ ਹਨ। ਬੋਰਡ ਨੇ ਸੈਂਪਲ ਪੇਪਰ ਦੇ ਨਾਲ ਸਾਰੇ ਵਿਸ਼ਿਆਂ ਲਈ ਪ੍ਰਸ਼ਨ ਬੈਂਕ ਅਤੇ ਮਾਰਕਿੰਗ ਸਕੀਮ ਵੀ ਜਾਰੀ ਕੀਤੀ ਹੈ।


COMMERCIAL BREAK
SCROLL TO CONTINUE READING

CBSE ਦੁਆਰਾ ਜਾਰੀ ਕੀਤੇ ਗਏ ਸੈਂਪਲ ਅਤੇ ਪ੍ਰਸ਼ਨ ਪੱਤਰ ਵਿਦਿਆਰਥੀਆਂ ਨੂੰ CBSE ਬੋਰਡ ਪ੍ਰੀਖਿਆ 2024 ਦੇ ਪ੍ਰੀਖਿਆ ਪੈਟਰਨ ਅਤੇ ਪ੍ਰਸ਼ਨ ਕਿਸਮਾਂ ਨੂੰ ਸਮਝਣ ਵਿੱਚ ਮਦਦ ਕਰਨਗੇ। ਇੰਨਾ ਹੀ ਨਹੀਂ, ਨਮੂਨੇ ਦੇ ਪੇਪਰ ਹੱਲ ਕਰਨ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦੀ ਗਤੀ ਵਧਾਉਣ ਵਿਚ ਮਦਦ ਮਿਲਦੀ ਹੈ। ਇਸ ਨਾਲ ਵਿਦਿਆਰਥੀ ਬੋਰਡ ਪ੍ਰੀਖਿਆਵਾਂ ਦੀ ਬਿਹਤਰ ਤਿਆਰੀ ਕਰ ਸਕਦੇ ਹਨ।


ਇਹ ਵੀ ਪੜ੍ਹੋ: GST ਅਫ਼ਸਰ ਬਣ ਕੇ ਲੁੱਟਿਆ 6 ਕਰੋੜ ਦਾ ਸੋਨਾ, ਸੀਸੀਟੀਵੀ ਫੁਟੇਜ ਰਾਹੀਂ ਪੰਜਾਬ ਤੋਂ ਫੜੇ ਗਏ ਮੁਲਜ਼ਮ


CBSE ਬੋਰਡ ਦੀ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਵੇਗੀ। CSBE ਜਮਾਤ 10ਵੀਂ, 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 55 ਦਿਨ ਚੱਲਣਗੀਆਂ ਅਤੇ 10 ਅਪ੍ਰੈਲ ਨੂੰ ਖਤਮ ਹੋਣਗੀਆਂ। ਅਗਲੇ ਸਾਲ ਸੀਬੀਐਸਈ ਬੋਰਡ ਤੋਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀ ਪ੍ਰਸ਼ਨ ਬੈਂਕ ਦੀ ਮਦਦ ਨਾਲ ਬੋਰਡ ਪ੍ਰੀਖਿਆਵਾਂ ਲਈ ਅਭਿਆਸ ਕਰ ਸਕਦੇ ਹਨ।


ਇਸ ਨਾਲ ਵਿਦਿਆਰਥੀ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਹਾਸਲ ਕਰ ਸਕਦੇ ਹਨ। ਵਿਦਿਆਰਥੀ ਇਹ ਨਮੂਨਾ ਪੇਪਰ ਬੋਰਡ ਦੀ ਅਧਿਕਾਰਤ ਵੈੱਬਸਾਈਟ cbseacademic.nic.in ਰਾਹੀਂ ਡਾਊਨਲੋਡ ਕਰ ਸਕਦੇ ਹਨ।


 ਕਿਵੇਂ ਡਾਊਨਲੋਡ ਕਰ ਸਕਦੇ ਹੋ ਸੀਬੀਐਸਈ 10ਵੀਂ, 12ਵੀਂ ਜਮਾਤ ਦੇ ਸੈਂਪਲ ਪੇਪਰ 
CBSE ਦੀ ਅਧਿਕਾਰਤ ਵੈੱਬਸਾਈਟ cbseacademic.nic.in 'ਤੇ ਜਾਓ।
'ਸੈਂਪਲ ਪ੍ਰਸ਼ਨ ਪੱਤਰ' ਟੈਬ 'ਤੇ ਕਲਿੱਕ ਕਰੋ। ਇਸ ਤੋਂ ਬਾਅਦ SQP 2023-24 ਵਿਕਲਪ ਚੁਣੋ।
ਇਸ ਤੋਂ ਬਾਅਦ ਆਪਣੀ ਕਲਾਸ ਚੁਣੋ ਅਤੇ ਉਸ ਵਿਸ਼ੇ ਦੀ ਚੋਣ ਕਰੋ ਜਿਸ ਦਾ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ।
ਇੱਕ ਨਵੀਂ ਵਿੰਡੋ ਵਿੱਚ, ਇੱਕ PDF ਖੁੱਲੇਗੀ।
ਤੁਸੀਂ ਸਵਾਲਾਂ ਨੂੰ ਡਾਊਨਲੋਡ ਕਰਕੇ ਅਭਿਆਸ ਕਰ ਸਕਦੇ ਹੋ।