Chandrayaan 3 Launch News: ਪੰਜਾਬ ਦੇ ਲਈ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ 40 ਵਿਦਿਆਰਥੀਆਂ ਨੂੰ ISRO ਦੇ ਮੂਨ ਮਿਸ਼ਨ 'ਚੰਦਰਯਾਨ' ਦੀ ਲਾਂਚਿੰਗ ਨੂੰ ਸਾਹਮਣੇ ਤੋਂ ਦੇਖਣ ਦਾ ਮੌਕਾ ਮਿਲਿਆ ਹੈ। ਚੰਦਰਯਾਨ-3 ਇਸ ਵਾਰ ਭਾਰਤ ਲਈ ਇੱਕ ਵੱਡੀ ਉਮੀਦ ਹੈ ਤੇ ਠੀਕ ਉਸੇ ਤਰ੍ਹਾਂ ਪੰਜਾਬ ਲਈ ਵੀ ਇੱਕ ਨਵੀਂ ਉਮੀਦ ਜਾਗੀ ਹੈ। 


COMMERCIAL BREAK
SCROLL TO CONTINUE READING

ਪੰਜਾਬ ਦੇ ਸਰਕਾਰੀ ਸਕੂਲਾਂ ਦੇ 40 ਵਿਦਿਆਰਥੀਆਂ ਨੂੰ 'ਚੰਦਰਯਾਨ-3' ਦੀ ਲਾਂਚਿੰਗ ਨੂੰ ਵੇਖਣ ਲਈ ਸ੍ਰੀਹਰਿਕੋਟਾ ਭੇਜਿਆ ਗਿਆ। ਆਮ ਤੌਰ 'ਤੇ ਜਦੋਂ ਵੀ ਅਜਿਹੀ ਕੋਈ ਖ਼ਬਰ ਆਉਂਦੀ ਹੈ ਕਿ ਪੂਰੇ ਸੂਬੇ 'ਚੋਣ ਕੁਝ ਚੁਣਿੰਦਾ ਬੱਚਿਆਂ ਜਾ ਲੋਕਾਂ ਨੂੰ ਹੀ ਕਿਸੇ ਵੱਡੀ ਚੀਜ਼ ਲਈ ਚੁਣਿਆ ਜਾਂਦਾ ਹੈ, ਤਾਂ ਲੋਕ ਸੋਚਦੇ ਜਰੂਰ ਹਨ ਕਿ ਇਸਦੇ ਪਿੱਛੇ ਦਾ ਕਾਰਨ ਕੀ ਹੋ ਸਕਦਾ ਹੈ ਅਤੇ ਕਿਸ ਅਧਾਰ 'ਤੇ ਉਨ੍ਹਾਂ ਦੀ ਚੋਣ ਕੀਤੀ ਜਾਂਦੀ ਹੈ। 


ਕਿਸ ਅਧਾਰ 'ਤੇ ਚੁਣੇ ਗਏ 40 ਵਿਦਿਆਰਥੀ? 


ਇਹ ਸਵਾਲ ਫਿਲਹਾਲ ਹਰ ਪੰਜਾਬੀ ਨੌਜਵਾਨ ਜਾਂ ਸਕੂਲ 'ਚ ਪੜ੍ਹ ਰਹੇ ਬੱਚਿਆਂ ਦੇ ਜ਼ਹਿਨ 'ਚ ਆਉਣਾ ਲਾਜ਼ਮੀ ਹੈ ਅਤੇ ਇਸ ਲਈ ਅਸੀਂ ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਲਿਹਾਜ਼ਾ ਜ਼ੀ ਮੀਡੀਆ ਨੇ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਬੈਂਸ ਨੀ ਵੀ ਹੀ ਸਵਾਲ ਕੀਤਾ।  


ਇਸਦਾ ਜਵਾਬ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 'ਚੰਦਰਯਾਨ-3' ਦੀ ਲਾਂਚਿੰਗ ਦਾ ਹਿੱਸਾ ਬਣਨ ਲਈ ਉਨ੍ਹਾਂ ਸਕੂਲ ਆਫ਼ ਐਮੀਨੈਂਸ ਲਈ ਚੁਣੇ ਗਏ ਸਾਇੰਸ ਸਟ੍ਰੀਮ ਦੇ ਟਾੱਪਰਸ ਨੂੰ ਚੁਣਿਆ ਗਿਆ ਹੈ ਅਤੇ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ ਹੈ ਕਿ ਉਹ ਭਾਰਤ ਦੇ ਇਸ ਇਤਿਹਾਸਿਕ ਦਿਨ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਣ। 


ISRO ਤੇ ਪੰਜਾਬ ਸਰਕਾਰ ਵਿਚਾਲੇ ਨਵੀਂ ਯੋਜਨਾ ਨੂੰ ਲੈ ਕੇ ਗੱਲਬਾਤ!  


ਹਰਜੋਤ ਸਿੰਘ ਬੈਂਸ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ISRO ਨਾਲ ਗੱਲਬਾਤ ਕਰ ਰਹੀ ਹੈ ਅਤੇ ਇੱਕ ਅਜਿਹੀ ਯੋਜਨਾ ਬਣਾ ਰਹੀ ਹੈ ਜਿਸ ਨਾਲ ਪੰਜਾਬ ਦੇ ਵਿਦਿਆਰਥੀਆਂ ਨੂੰ ਨਿਯਮਤ ਤੌਰ 'ਤੇ ISRO ਕੇਂਦਰ ਦਾ ਦੌਰਾ ਕਰਨ ਲਈ ਭੇਜਿਆ ਜਾ ਸਕੇ। 


ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 40 ਵਿਦਿਆਰਥੀ ਇਸ ਇਤਿਹਾਸਿਕ ਪੱਲ ਵਿੱਚ ਆਪਣੀ ਸ਼ਮੂਲੀਅਤ ਕਰਨ ਲਈ ਬੀਤੇ ਦਿਨੀਂ ਮੁਹਾਲੀ ਸਥਿਤ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਏ।   


ਇਹ ਵੀ ਪੜ੍ਹੋ : ਅੱਜ ਲਾਂਚ ਹੋਵੇਗਾ ਚੰਦਰਯਾਨ-3! ਪੰਜਾਬ ਦੇ 40 ਵਿਦਿਆਰਥੀਆਂ ਨੂੰ ਸੁਨਹਿਰਾ ਮੌਕਾ!


ਇਸ ਸੰਬੰਧੀ ਜਾਣਕਾਰੀ ਖੁਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਤਿੰਨ ਦਿਨ ਸ਼੍ਰੀਹਰੀਕੋਟਾ ਹੀ ਰਹਿਣਗੇ ਤਾਂ ਜੋ ਉਨ੍ਹਾਂ ਨੂੰ ISRO ਦੀਆਂ ਬਾਰੀਕੀਆਂ ਬਾਰੇ ਪਤਾ ਲੱਗ ਸਕੇ। ਹਰਜੋਤ ਸਿੰਘ ਬੈਂਸ ਵੱਲੋਂ ਇਸ ਲਈ ਸਾਰੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਗਈਆਂ।