Delhi Schools Bomb Threat: ਰਾਜਧਾਨੀ 'ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਈ-ਮੇਲ ਲਗਾਤਾਰ ਆ ਰਹੇ ਹਨ। ਜਾਂਚ 'ਚ ਸਾਹਮਣੇ ਆਇਆ ਹੈ ਕਿ ਦਿੱਲੀ ਦੇ ਕੁਝ ਸਕੂਲਾਂ 'ਚ ਉਕਤ ਸਕੂਲ ਦੇ ਵਿਦਿਆਰਥੀਆਂ ਨੇ ਈ-ਮੇਲ ਭੇਜ ਕੇ ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। 


COMMERCIAL BREAK
SCROLL TO CONTINUE READING

ਰੋਹਿਣੀ ਸੈਕਟਰ 13 ਸਥਿਤ ਵੈਂਕਟੇਸ਼ਵਰ ਗਲੋਬਲ ਸਕੂਲ ਸਮੇਤ ਤਿੰਨ ਸਕੂਲਾਂ ਨੂੰ ਭੇਜੀਆਂ ਗਈਆਂ ਈ-ਮੇਲਾਂ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਕੂਲ ਦੇ ਵਿਦਿਆਰਥੀਆਂ ਨੇ ਹੀ ਧਮਕੀ ਭਰੇ ਈ-ਮੇਲ ਭੇਜੇ ਸਨ। ਰੋਹਿਣੀ ਜ਼ਿਲ੍ਹਾ ਸਾਈਬਰ ਸੈੱਲ ਨੇ ਵੈਂਕਟੇਸ਼ਵਰ ਗਲੋਬਲ ਸਕੂਲ, ਪ੍ਰਸ਼ਾਂਤ ਵਿਹਾਰ ਵਿੱਚ 29 ਨਵੰਬਰ ਨੂੰ ਮਿਲੀ ਧਮਕੀ ਭਰੀ ਈ-ਮੇਲ ਦੀ ਜਾਂਚ ਕੀਤੀ। ਪੁਲੀਸ ਨੇ ਇਸੇ ਸਕੂਲ ਦੇ ਸੱਤਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀ ਅਤੇ ਉਸ ਦੀ ਭੈਣ ਤੋਂ ਪੁੱਛਗਿੱਛ ਕੀਤੀ।


ਇਹ ਵੀ ਪੜ੍ਹੋ: Mohali Gym Building Collapse: ਮੋਹਾਲੀ 'ਚ ਢਹਿ ਢੇਰੀ ਹੋਈ ਸੀ ਬਹੁ ਮੰਜ਼ਿਲਾ ਇਮਾਰਤ, NDRF ਤੇ ਫੌਜ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ
 


ਪਤਾ ਲੱਗਾ ਹੈ ਕਿ ਪ੍ਰੀਖਿਆ ਦੀ ਤਿਆਰੀ ਠੀਕ ਨਾ ਹੋਣ ਕਾਰਨ ਇਨ੍ਹਾਂ ਲੋਕਾਂ ਨੇ ਸਕੂਲ ਨੂੰ ਧਮਕੀ ਭਰੀ ਈ-ਮੇਲ ਭੇਜੀ ਸੀ। ਪੁਲਿਸ ਨੇ ਦੋਵਾਂ ਵਿਦਿਆਰਥੀਆਂ ਦੀ ਕਾਊਂਸਲਿੰਗ ਕਰਵਾਈ ਅਤੇ ਸਖ਼ਤ ਚੇਤਾਵਨੀ ਦੇ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ। ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਰੋਹਿਣੀ ਸਥਿਤ ਦਿੱਲੀ ਸਿਟੀ ਸਕੂਲ 'ਚ ਵੀ ਬੰਬ ਦੀ ਧਮਕੀ ਮਿਲੀ ਹੈ।


ਹਾਲ ਹੀ 'ਚ ਰੋਹਿਣੀ ਜ਼ਿਲ੍ਹੇ ਦੇ ਦੋ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਸੀ, ਜਿਸ ਦੀ ਦਿੱਲੀ ਪੁਲਿਸ ਦੀ ਵਿਸ਼ੇਸ਼ ਟੀਮ ਨੇ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਇਹ ਈ-ਮੇਲ ਇੱਕੋ ਸਕੂਲ ਦੇ ਦੋ ਵੱਖ-ਵੱਖ ਵਿਦਿਆਰਥੀਆਂ ਵੱਲੋਂ ਦੋਵਾਂ ਸਕੂਲਾਂ ਨੂੰ ਭੇਜੀ ਗਈ ਸੀ।ਪੁਲਿਸ ਨੇ ਆਪਣੀ ਜਾਂਚ ਦੌਰਾਨ ਇਸੇ ਸਕੂਲ ਦੇ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਹੈ। ਪਤਾ ਲੱਗਾ ਕਿ ਉਸ ਨੇ ਵਰਚੁਅਲ ਪ੍ਰਾਈਵੇਟ ਨੈੱਟਵਰਕ ਰਾਹੀਂ ਸਕੂਲ ਨੂੰ ਈਮੇਲ ਭੇਜੀ ਸੀ।


ਉਹ ਆਪਣੇ ਨਿੱਜੀ ਕਾਰਨਾਂ ਕਰਕੇ ਸਕੂਲ ਬੰਦ ਕਰਨਾ ਚਾਹੁੰਦਾ ਸੀ। ਇਸੇ ਤਰ੍ਹਾਂ ਬਾਹਰੀ ਦਿੱਲੀ ਦੇ ਪੱਛਮ ਵਿਹਾਰ 'ਚ ਇਕ ਸਕੂਲ 'ਚ ਬੰਬ ਦੀ ਧਮਕੀ ਦੇ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਉਸੇ ਸਕੂਲ ਦੇ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਉਸ ਨੇ ਇਹ ਵੀ ਕਿਹਾ ਕਿ ਉਹ ਨਿੱਜੀ ਕਾਰਨਾਂ ਕਰਕੇ ਮੇਲ ਭੇਜ ਰਿਹਾ ਸੀ। ਪੁਲਿਸ ਨੇ ਵਿਦਿਆਰਥੀਆਂ ਨੂੰ ਸਖ਼ਤ ਹਦਾਇਤਾਂ ਦੇ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਹੈ।