ETT Union Protest/ਬਿਮਲ ਸ਼ਰਮਾ: ਈਟੀਟੀ ਟੈਟ ਪਾਸ ਬੇਰੁਜ਼ਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਚੰਡੀਗੜ੍ਹ- ਊਨਾ ਹਾਈਵੇਅ ਜਾਮ ਕਰ ਦਿੱਤਾ ਗਿਆ। ਜਿਸ ਕਾਰਨ ਹਾਈਵੇਅ ’ਤੇ ਵਾਹਨਾਂ ਦਾ ਕਈ ਕਿਲੋਮੀਟਰ ਤੱਕ ਲੰਮਾ ਜਾਮ ਲੱਗ ਗਿਆ। ਇਸ ਰੋਡ ਜਾਮ ਕਰਨ ਬਾਰੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸੂਬਾ ਕਮੇਟੀ ਮੈਂਬਰਾਂ ਨਾਲ 28 ਅਗਸਤ 2024 ਨੂੰ ਚੰਡੀਗੜ੍ਹ ਵਿਖੇ ਮੀਟਿੰਗ ਕਰਦਿਆਂ 30 ਅਗਸਤ ਦਿਨ ਸ਼ੁਕਰਵਾਰ ਨੂੰ ਬਾਅਦ ਦੁਪਹਿਰ ਪ੍ਰੋਵੀਜਨਲ ਲਿਸਟਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। 


COMMERCIAL BREAK
SCROLL TO CONTINUE READING

ਸਿੱਖਿਆ ਮੰਤਰੀ ਦੇ ਭਰੋਸੇ ਮੁਤਾਬਿਕ ਸਮੁੱਚਾ ਕਾਡਰ ਸ਼ੁਕਰਵਾਰ ਸਵੇਰ ਤੋਂ ਲਿਸਟਾਂ ਦਾ ਇੰਤਜਾਰ ਕਰ ਰਿਹਾ ਸੀ ਪਰ ਸ਼ਾਮ 5 ਵਜੇ ਤੱਕ ਕੋਈ ਲਿਸਟ ਜਾਰੀ ਨਹੀ ਕੀਤੀ ਗਈ। ਜਿਸ ਕਾਰਨ ਭੜਕੇ ਈਟੀਟੀ 5994 ਉਮੀਦਵਾਰਾਂ ਨੇ (ETT Union Protest) ਨੰਗਲ ਹਾਈਵੇਅ ਜਾਮ ਕਰਦਿਆਂ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
 


ਅਧਿਆਪਕਾਂ ਨੇ ਕਿਹਾ ਕਿ  ਸਰਕਾਰ ਦੀਆਂ ਮਾੜੀਆ ਨੀਤੀਆਂ ਕਾਰਨ ਈਟੀਟੀ ਕਾਡਰ ਦੀ 5994 ਭਰਤੀ (ETT Union Protest)  ਲਗਾਤਾਰ ਲਟਕ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਾਰੇ ਤੇ ਲਾਰੇ ਲਗਾ ਕੇ ਡੰਗ ਟਪਾਅ ਰਹੀ ਹੈ ਜਦਕਿ ਉਕਤ ਭਰਤੀ ਪਹਿਲਾਂ ਹੀ  ਲਗਭਗ ਡੇਢ ਸਾਲ ਲੇਟ ਹੈ ਪਰ ਹੁਣ ਵੀ ਸਰਕਾਰ ਇਸ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵੱਲ ਕੋਈ ਦਿਲਚਸਪੀ ਨਹੀ ਲੈ ਰਹੀ। ਉਨ੍ਹਾਂ ਕਿਹਾ ਕਿ ਜੋ ਵੀ ਸਿੱਖਿਆ ਮੰਤਰੀ ਵੱਲੋਂ ਮੀਟਿੰਗ ਵਿੱਚ ਭਰੋਸਾ ਦਿੱਤਾ ਜਾਂਦਾ ਹੈ ਉਸ ’ਤੇ ਖਰਾ ਨਹੀ ਉਤਰਿਆ ਜਾਂਦਾ। ਜਿਸ ਕਾਰਨ ਕਾਡਰ ਅੰਦਰ ਭਾਰੀ ਰੋਸ ਹੈ। 


ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਜੁਆਇਨ ਨਹੀ ਕਰਵਾਉਂਦੀ ਉਦੋਂ ਤੱਕ ਪਿੰਡ ਗੰਭੀਰਪੁਰ ਵਿਖੇ ਰੋਸ ਧਰਨਾ ਜਾਰੀ ਰਹੇਗਾ। ਇਸ ਮੌਕੇ ਈਟੀਟੀ 5994 ਉਮੀਦਵਾਰਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਈਟੀਟੀ 5994 ਕਾਡਰ ਨੂੰ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਜਾਂ ਇਸ ਤੋਂ ਪਹਿਲਾਂ ਜੁਆਇਨ ਕਰਵਾਏ।


ਇਹ ਵੀ ਪੜ੍ਹੋ: Punjab News: ਐਡਵੋਕੇਟ ਧਾਮੀ ਨੇ 1984 ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ’ਚ ਜਗਦੀਸ਼ ਟਾਈਟਲਰ ’ਤੇ ਦੋਸ਼ ਆਇਦ ਕਰਨ ਦਾ ਕੀਤਾ ਸਵਾਗਤ