UGC NET Result 2024: ਯੂਜੀਸੀ ਨੈਟ ਪ੍ਰੀਖਿਆ 21 ਅਗਸਤ ਤੋਂ 5 ਸਤੰਬਰ 2024 ਦੇ ਵਿਚਾਲੇ ਹੋਈ ਸੀ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਯੂਜੀਸੀ ਨੈਟ ਨਤੀਜੇ ਉਤੇ ਕੋਈ ਵੀ ਅਪਡੇਟ ਜਾਰੀ ਨਹੀਂ ਕੀਤਾ ਹੈ। ਯੂਜੀਸੀ ਨੈਟ 2024 ਜੂਨ ਸੈਸ਼ਨ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਐਨਟੀਏ ਵੱਲੋਂ ਕੋਈ ਜਾਣਕਾਰੀ ਨਾ ਮਿਲਣ ਕਾਰਨ ਕਾਫੀ ਨਾਰਾਜ਼ ਹਨ। ਇਸ ਸ਼ਾਮਲ ਹੋਏ ਸਾਰੇ ਵਿਦਿਆਰਥੀ ਨਤੀਜੇ ਦਾ ਇੰਤਜ਼ਾਰ ਕਰ ਰਹੇ ਹਨ।


COMMERCIAL BREAK
SCROLL TO CONTINUE READING

ਯੂਜੀਸੀ ਨੈਟ ਨਤੀਜੇ ਨਾਲ ਸਬੰਧਤ ਅਪਡੇਟ  ugcnet.nta.ac.in, ugcnet.ntaonline.in ਅਤੇ nta.ac.in ਉਤੇ ਚੈਕ ਕੀਤੇ ਜਾ ਸਕਣਗੇ। ਇਸ ਸਾਲ 11 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਨੇ ਯੂਜੀਸੀ ਨੈਟ 2024 ਪ੍ਰੀਖਿਆ ਦਿੱਤੀ ਸੀ। ਅਗਸਤ-ਸਤੰਬਰ ਵਿੱਚ ਯੂਜੀਸੀ ਨੈਟ ਰੀ-ਐਗਜ਼ਾਮ ਦੇਣ ਵਾਲੇ ਸਾਰੇ ਵਿਦਿਆਰਥੀ ਨਤੀਜੇ ਲਈ ਉਤਸੁਕ ਹਨ। ਕਾਬਿਲੇਗੌਰ ਹੈ ਕਿ ਯੂਜੀਸੀ ਨੈਟ ਫਾਈਨਲ ਆਂਸਰ ਕੀ ਵੀ ਸਰਕਾਰੀ ਨਤੀਜੇ 2024 ਦੇ ਨਾਲ ਜਾਰੀ ਕੀਤੀ ਜਾਵੇਗੀ। ਨਤੀਜੇ ਵਿੱਚ ਦੇਰੀ ਕਾਰਨ ਵਿਦਿਆਰਥੀ ਸੋਸ਼ਲ ਮੀਡੀਆ ਉਤੇ ਆਪਣੀ ਭੜਾਸ ਕੱਢ ਰਹੇ ਹਨ।


ਕਦੋਂ ਯੂਜੀਸੀ ਨੈਟ ਜਾਰੀ ਹੋਵੇਗਾ
ਯੂਜੀਸੀ ਨੈਟ ਜੂਨ ਸੈਸ਼ਨ ਦੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਮਨ ਵਿੱਚ ਹਰ ਦਿਨ ਸਵਾਲ ਖੜ੍ਹਾ ਹੁੰਦਾ ਹੈ ਕਿ ਨਤੀਜਾ ਕਦੋਂ ਆਵੇਗਾ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਕੋਈ ਵੀ ਅਪਡੇਟ ਨਹੀਂ ਮਿਲਣ ਕਾਰਨ ਸਾਰੇ ਉਮੀਦਵਾਰ ਪਰੇਸ਼ਾਨ ਹਨ।


ਦਰਅਸਲ ਜੂਨ ਵਿੱਚ ਯੂਜੀਸੀ ਨੈਟ ਪੇਪਰ ਲੀਕ ਹੋਣ ਗਈ ਦੀ ਗੱਲ ਸਾਹਮਣੇ ਆਉਣ ਉਤੇ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਅਗਸਤ-ਸਤੰਬਰ ਵਿੱਚ ਰੀ-ਐਗਜ਼ਾਮ ਹੋਇਆ ਸੀ। ਇਸ ਉਤੇ ਫਾਈਨਲ ਆਂਸਰ ਕੀ ਅਤੇ ਨਤੀਜਾ ਜਾਰੀ ਕਰਨ ਵਿੱਚ ਦੇਰੀ ਕਾਰਨ ਉਮੀਦਵਾਰਾਂ ਨੇ ਸੋਸ਼ਲ ਮੀਡੀਆ ਵੱਲ ਰੁਖ਼ ਕਰ ਲਿਆ ਹੈ।


ਨਤੀਜੇ ਵਿੱਚ ਦੇਰੀ ਕਾਰਨ ਵਧ ਰਿਹੈ ਸਟ੍ਰੇਸ


ਯੂਜੀਸੀ ਨੈਟ ਪ੍ਰੀਖਿਆ ਦੇਣ ਵਾਲੇ ਉਮੀਦਵਾਰ ਆਪਣੇ-ਆਪਣੇ ਢੰਗ ਨਾਲ ਰੋਸ ਜ਼ਾਹਿਰ ਕਰ ਰਹੇ ਹਨ। ਇੱਕ  ਲਿਖਿਆ ਕਿ ਪਹਿਲਾ ਐਨਟੀਏ ਨੇ ਯੂਜੀਸੀ ਨੈਟ ਪ੍ਰੀਖਿਆ ਰੱਦ ਕਰ ਦਿੱਤੀ। ਫਿਰ 3 ਮਹੀਨੇ ਵਾਰ ਦੁਬਾਰਾ ਸ਼ਡਿਊਲ ਜਾਰੀ ਕੀਤਾ ਅਤੇ ਹੁਣ ਨਤੀਜਾ ਜਾਰੀ ਕਰਨ ਵਿੱਚ ਇੰਨੀ ਦੇਰੀ ਹੋ ਰਹੀ ਹੈ।



How to check UGC NET Result 2024: ਯੂਜੀਸੀ ਨੈਟ ਨਤੀਜੇ ਇਸ ਤਰ੍ਹਾਂ ਕਰੋ ਚੈਕ


ਯੂਜੀਸੀ ਨੈਟ ਨਤੀਜਾ-2024 ਦੇਖਣ ਲਈ ਹੇਠ ਲਿਖੇ ਸਟੈਪ ਕਰੋ ਫਾਲੋ


  • 1.ਯੂਜੀਸੀ ਨੈਟ ਨਤੀਜੇ 2024 ਚੈਕ ਕਰਨ ਲਈ ਐਨਟੀਏ ਦੀ ਅਧਿਕਾਰਕ ਵੈਬਸਾਈਟ ugcnet.nta.ac.in ਉਤੇ ਜਾਓ।

  • 2. ਵੈਬਸਾਈਟ ਦੇ ਹੋਮ ਪੇਜ ਉਤੇ ਯੂਡੀਸੀ ਨੈਟ 2024 ਨਤੀਜਾ ਲਿੰਕ ਮਿਲ ਜਾਵੇਗਾ।

  • 3.ਐਪਲੀਕੇਸ਼ਨ ਨੰਬਰ, ਪਾਸਵਰਡ ਅਤੇ ਹੋਰ ਵੇਰਵਾ ਐਂਟਰ ਕਰਕੇ ਲਾਗਇੰਨ ਕਰਨਾ ਪਵੇਗਾ।

  • 4.ਲਾਗਇੰਨ ਕ੍ਰੇਡੇਂਸ਼ੀਅਲ ਪਾ ਕੇ ਸਬਮਿਟ ਕਰਦੇ ਹੀ ਯੂਜੀਸੀ ਨੈਟ ਨਤੀਜਾ ਸਕ੍ਰੀਨ ਉਤੇ ਡਿਸਪਲੇਅ ਹੋ ਜਾਵੇਗਾ।

  • 5. ਯੂਜੀਸੀ ਨੈਟ ਨਤੀਜੇ ਦਾ ਸਕੋਰ ਕਾਰਡ ਡਾਊਨਲੋਡ ਕਰਕੇ ਉਸ ਦਾ ਪ੍ਰਿੰਟਆਊਟ ਕੱਢ ਲਵੋ।