NSCL Recruitment 2024:  ਖੇਤੀਬਾੜੀ ਨਾਲ ਸਬੰਧਤ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਨੈਸ਼ਨਲ ਸੀਡਸ ਕਾਰਪੋਰੇਸ਼ਨ ਲਿਮਿਟਡ (NSCL) ਨੇ 188 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਭਰਤੀ ਲਈ 26 ਅਕਤੂਬਰ ਮਤਲ ਅੱਜ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਉਮੀਦਵਾਰ ਅਧਿਕਾਰਕ ਵੈਬਸਾਈਟ indiaseeds.com ਉਤੇ ਜਾਕੇ ਅਪਲਾਈ ਕਰ ਸਕਣਗੇ। ਭਰਤੀ ਪ੍ਰੀਖਿਆ ਦੀ ਸੰਭਾਵਿਤ ਤਾਰੀਕ 22 ਦਸੰਬਰ ਤੈਅ ਕੀਤੀ ਗਈ ਹੈ।


COMMERCIAL BREAK
SCROLL TO CONTINUE READING

ਨੈਸ਼ਨਲ ਸੀਡਜ਼ ਕਾਰਪੋਰੇਸ਼ਨ ਲਿਮਿਟੇਡ (NSCL) ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੀ ਇੱਕ ਕੰਪਨੀ ਹੈ। ਇਹ ਨੌਕਰੀ ਪ੍ਰਾਪਤ ਕਰਨ ਦਾ ਵਧੀਆ ਮੌਕਾ ਹੈ। ਕੰਪਨੀ ਨੇ ਕਿਸ ਅਹੁਦੇ ਲਈ ਕਿੰਨੀਆਂ ਅਸਾਮੀਆਂ ਜਾਰੀ ਕੀਤੀਆਂ ਹਨ? ਉਮੀਦਵਾਰ ਹੇਠਾਂ ਦਿੱਤੀ ਸਾਰਣੀ ਵਿੱਚ ਇਸ ਦੇ ਵੇਰਵਿਆਂ ਨੂੰ ਵਿਸਥਾਰ ਵਿੱਚ ਦੇਖ ਸਕਦੇ ਹਨ।


ਵਿਦਿਅਕ ਯੋਗਤਾ
ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 12ਵੀਂ/ਆਈਟੀਆਈ/ਡਿਪਲੋਮਾ/ਬੀਕਾਮ/ਗ੍ਰੈਜੂਏਟ/ਬੀਈ/ਬੀਟੈਕ/ਬੀਐਸਸੀ (ਖੇਤੀਬਾੜੀ)/ਐਮਬੀਏ/ਪੀਜੀ ਡਿਗਰੀ/ਡਿਪਲੋਮਾ/ ਪਰਸਨਲ ਮੈਨੇਜਮੈਂਟ/ਐਲਐਲਬੀ/ ਲੇਬਰ ਵੈਲਫੇਅਰ/ ਐਮ.ਐਸਸੀ ਆਦਿ ਦੀ ਡਿਗਰੀ ਹੋਣੀ ਚਾਹੀਦੀ ਹੈ।


ਉਮਰ ਹੱਦ
1. ਟ੍ਰੇਨੀ,ਸੀਨੀਅਰ ਟ੍ਰੇਨੀ, ਮੈਨੇਜਮੈਂਟ ਟ੍ਰੇਨੀ: ਵੱਧ ਤੋਂ ਵੱਧ 27 ਸਾਲ
2. ਸਹਾਇਕ ਮੈਨੇਜਰ: ਵੱਧ ਤੋਂ ਵੱਧ ਉਮਰ 30 ਸਾਲ
3. ਡਿਪਟੀ ਜਨਰਲ ਮੈਨੇਜਾਰ: ਵੱਧ ਤੋਂ ਵੱਧ 50 ਸਾਲ
4. ਵੱਧ ਤੋਂ ਵੱਧ ਉਮਰ ਹੱਧ ਵਿੱਚ ਰਾਖਵੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਛੋਟ ਦਿੱਤੀ ਜਾਵੇਗੀ।


ਚੋਣ ਪ੍ਰਕਿਰਿਆ


1. ਕੰਪਿਊਟਰ ਬੇਸਡ ਟੈਸਟ (ਸੀਬੀਟੀ)
2. ਦਸਤਾਵੇਜ਼ ਵੈਰੀਫਿਕੇਸ਼ਨ 
3. ਨਿੱਜੀ ਇੰਟਰਵਿਊ


ਇਸ ਤਰ੍ਹਾਂ ਕਰੋ ਅਪਲਾਈ
1. ਅਧਿਕਾਰਕ ਵੈਬਸਾਈਟ  www.indiaseeds.com ਉਤੇ ਜਾਓ।
2. ਹੋਮਪੇਜ ਉਤੇ ਕਰੀਅਰ ਟੈਬ ਉਤੇ ਕਲਿੱਕ ਕਰੋ।
3. ਇਸ ਤੋਂ ਬਾਅਦ ਐਪਲੀਕੇਸ਼ਨ ਉਤੇ ਕਲਿੱਕ ਕਰੋ।
4. ਫਾਰਮ ਭਰੋ ਅਤੇ ਸਾਰੇ ਦਸਤਾਵੇਜ ਅਪਲੋਡ ਕਰੋ।
5. ਫਾਰਮ ਜਮ੍ਹਾਂ ਕਰੋ ਅਤੇ ਅੱਦੇ ਦੀ ਜ਼ਰੂਰਤ ਲਈ ਪ੍ਰਿੰਟ ਲੈ ਕੇ ਰੱਖੋ।


ਤਨਖਾਹ


1. ਉਮੀਦਵਾਰਾਂ ਦੀ ਤਨਖਾਹ ਅਹੁਦੇ ਅਨੁਸਾਰ 24616 ਤੋਂ ਲੈ ਕੇ 200000 ਰੁਪਏ ਹੈ। ਡਿਪਟੀ ਜਨਰਲ ਮੈਨੇਜਰ ਅਤੇ ਸਹਾਇਕ ਮੈਨੇਜਰ ਲਈ ਬੇਸਿਕ ਪੇ ਤੋਂ ਇਲਾਵਾ ਡੀਏ, ਐਚਆਰ ਸਮੇਤ ਹੋਰ ਭੱਤੇ ਵੀ ਮਿਲਣਗੇ।


ਪ੍ਰੀਖਿਆ ਦੀ ਤਾਰੀਕ
1. ਪ੍ਰੀਖਿਆ ਦੀ ਤਾਰੀਕ 22 ਦਸੰਬਰ 2024 (ਟੈਂਟਟਿਵ) ਨਿਰਾਧਰਿਤ ਕੀਤੀ ਗਈ ਹੈ। ਉਮੀਦਵਾਰ ਇਸ ਭਰਤੀ ਵਿੱਚ ਸਿਰਫ ਇਕ ਅਸਾਮੀ ਲਈ ਹੀ ਅਪਲਾਈ ਕਰ ਸਕਣਗੇ। ਭਰਤੀ ਨਾਲ ਸਬੰਧਤ ਹੋਰ ਕਿਸੇ ਵੀ ਜਾਣਕਾਰੀ ਲਈ ਉਮੀਦਵਾਰ ਕੰਪਨੀ ਦੀ ਅਧਿਕਾਰਕ ਵੈਬਸਾਈਟ ਉਤੇ ਸਕਦੇ ਹਨ।


ਇਹ ਵੀ ਪੜ੍ਹੋ : NIT Vacancy 2024: ਜਲੰਧਰ ਐਨਆਈਟੀ 'ਚ 132 ਫੈਕਲਟੀ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ