NEET PG Examinations Dates 2024: ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ।  ਨੈਸ਼ਨਲ ਟੈਸਟਿੰਗ ਏਜੰਸੀ (NTA) ਦੁਆਰਾ NEET PG ਪ੍ਰੀਖਿਆ 2024 ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ। NEET PG 2024 ਦੀ ਪ੍ਰੀਖਿਆ 7 ਜੁਲਾਈ, 2024 ਨੂੰ ਕਰਵਾਈ ਜਾਵੇਗੀ। ਧਿਆਨਯੋਗ ਹੈ ਕਿ ਨੋਟੀਫਿਕੇਸ਼ਨ ਦੇ ਅਨੁਸਾਰ, NEET PG 2024 ਪ੍ਰੀਖਿਆ ਦੀ ਸੰਭਾਵਿਤ ਮਿਤੀ 3 ਮਾਰਚ, 2024 ਦਿੱਤੀ ਗਈ ਸੀ। ਇਸ ਤੋਂ ਬਾਅਦ ਇਸ ਦੀ ਤਾਰੀਖ ਅੱਗੇ ਵਧਾ ਦਿੱਤੀ ਗਈ।
 
 'NEET PG 2024 ਦੀ ਪ੍ਰੀਖਿਆ ਜੋ ਪਹਿਲਾਂ 3 ਮਾਰਚ, 2024 ਨੂੰ ਹੋਣੀ ਸੀ। ਇਸ ਨੂੰ ਮੁੜ ਬਦਲਿਆ ਕੀਤਾ ਗਿਆ ਹੈ। NEET PG 2024 ਹੁਣ 7 ਜੁਲਾਈ, 2024 ਨੂੰ ਹੋਵੇਗੀ। NEET PG 2024 ਦੀ ਯੋਗਤਾ ਲਈ ਕੱਟ ਆਫ ਮਿਤੀ 15 ਅਗਸਤ 2024 ਹੈ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: National Sports Awards 2023: ਰਾਸ਼ਟਰਪਤੀ ਵੱਲੋਂ ਮੁਹੰਮਦ ਸ਼ਮੀ ਨੂੰ ਅਰਜੁਨ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ, ਵੇਖੋ ਵੀਡੀਓ


ਨੈਸ਼ਨਲ ਮੈਡੀਕਲ ਕਮਿਸ਼ਨ (NMC) ਦੁਆਰਾ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ NEET PG 2024 ਪ੍ਰੀਖਿਆ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ ਹੈ। ਨੋਟੀਫਿਕੇਸ਼ਨ ਦੇ ਅਨੁਸਾਰ, NEET PG 2024 ਪ੍ਰੀਖਿਆ ਪਹਿਲਾਂ 3 ਮਾਰਚ, 2024 ਨੂੰ ਆਯੋਜਿਤ ਕਰਨ ਦੀ ਤਜਵੀਜ਼ ਸੀ, ਜਿਸ ਨੂੰ ਮੁੜ ਤਹਿ ਕਰ ਦਿੱਤਾ ਗਿਆ ਹੈ। ਹੁਣ ਇਹ ਪ੍ਰੀਖਿਆ 7 ਜੁਲਾਈ 2024 ਨੂੰ ਨਿਰਧਾਰਤ ਪ੍ਰੀਖਿਆ ਕੇਂਦਰਾਂ 'ਤੇ ਲਈ ਜਾਵੇਗੀ।


ਇਹ ਵੀ ਪੜ੍ਹੋ: Punjab School Video: ਬਠਿੰਡਾ ਦਾ ਅਨੋਖਾ ਪ੍ਰਾਇਮਰੀ ਸਕੂਲ, ਜਿੱਥੇ ਦਾਖ਼ਲੇ ਲਈ ਕਰਨੈ ਪੈਂਦੈ ਇੰਤਜ਼ਾਰ, ਵੇਖੋ ਵੀਡੀਓ


ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਿਜ਼ (NBEMS) ਦੁਆਰਾ ਪ੍ਰੀਖਿਆ ਦੀ ਮਿਤੀ ਦਾ ਐਲਾਨ ਕੀਤਾ ਗਿਆ ਹੈ, ਜਿਸ ਕਾਰਨ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ NEET PG 2024 ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ। ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ, ਉਮੀਦਵਾਰ ਅਨੁਸੂਚਿਤ ਮਿਤੀਆਂ 'ਤੇ ਅਧਿਕਾਰਤ ਵੈੱਬਸਾਈਟ nbe.edu.in , natboard.edu.in 'ਤੇ ਜਾ ਕੇ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਯੋਗ ਹੋਣਗੇ।


ਇਹ ਵੀ ਪੜ੍ਹੋ: National Sports Awards 2023:  ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ; ਪੈਰਾਂ ਨਾਲ ਨਿਸ਼ਾਨਾ ਲਗਾਉਣ ਵਾਲੀ ਸ਼ੀਤਲ ਨੂੰ ਮਿਲਿਆ ਅਰਜੁਨ ਐਵਾਰਡ

NEET PG ਅਤੇ NEET UG ਲਈ ਰਜਿਸਟ੍ਰੇਸ਼ਨ ਸਮਾਂ-ਸਾਰਣੀ ਅਜੇ ਜਾਰੀ ਨਹੀਂ ਕੀਤੀ ਗਈ ਹੈ। ਅਰਜ਼ੀ ਦੀ ਪ੍ਰਕਿਰਿਆ ਜਲਦੀ ਸ਼ੁਰੂ ਹੋ ਜਾਵੇਗੀ। ਪਿਛਲੇ ਸਾਲ ਦੇ ਆਧਾਰ 'ਤੇ, ਸੰਭਾਵਨਾ ਹੈ ਕਿ NEET PG 2024 ਲਈ ਰਜਿਸਟ੍ਰੇਸ਼ਨ ਅਤੇ ਸਮਾਂ ਸਾਰਣੀ ਨਾਲ ਸਬੰਧਤ ਵੇਰਵੇ ਇਸ ਹਫ਼ਤੇ ਜਾਰੀ ਕੀਤੇ ਜਾ ਸਕਦੇ ਹਨ।