Diwali 2024 Holidays: 31 ਅਕਤੂਬਰ ਜਾਂ 1 ਨਵੰਬਰ? ਜਾਣੋ ਕਦੋਂ ਹੈ ਦਿਵਾਲੀ ਦੀ ਛੁੱਟੀ, ਵੇਖੋ Notification
Diwali 2024 Holidays: ਦਿਵਾਲੀ ਦੀ ਤਾਰੀਖ ਨੂੰ ਲੈ ਕੇ ਦੇਸ਼ ਭਰ ਵਿੱਚ ਬਹੁਤ ਭੰਬਲਭੂਸਾ ਹੈ। ਕਿਤੇ 31 ਅਕਤੂਬਰ ਅਤੇ ਕਿਤੇ 1 ਨਵੰਬਰ ਦੀ ਗੱਲ ਤਾਂ ਬਹੁਤ ਹੁੰਦੀ ਹੈ, ਪਰ ਅਸੀਂ ਅਸਲ ਦੀਵਾਲੀ ਕਦੋਂ ਮਨਾਈਏ
)
ਇਸ ਸਾਲ ਦਿਵਾਲੀ ਦਾ ਤਿਉਹਾਰ 31 ਨੂੰ ਹੈ ਜਾਂ 1 ਨਵੰਬਰ ਇਸ ਨੂੰ ਲੈ ਕੇ ਪੰਜਾਬ ਦੇ ਲੋਕਾਂ ਵਿੱਚ ਕੰਫਿਊਜ਼ਨ ਦਾ ਮਾਹੌਲ ਬਣਇਆ ਹੋਇਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਦਿਵਾਲੀ 31 ਨੂੰ ਹੈ ਤੇ ਕੁਝ ਲੋਕਾਂ ਦਾ ਕਹਿਣਾ ਹੈ ਦਿਵਾਲੀ 1 ਨਵੰਬਰ ਨੂੰ ਹੈ। ਹਰ ਕੋਈ ਆਪਣੇ ਤਰੀਕੇ ਨਾਲ ਦਿਵਾਲੀ ਮਨਾ ਰਿਹਾ ਹੈ।
)
ਇਸ ਤਿਉਹਾਰ ਦੀ ਉਡੀਕ ਹਰ ਭਾਰਤੀ ਨੂੰ ਬੇਸਬਰੀ ਨਾਲ ਹੁੰਦੀ ਹੈ। ਬੱਚੇ ਤੋਂ ਲੈ ਕੇ ਵੱਡੇ ਤੱਕ ਇਸ ਤਿਉਹਾਰ ਨੂੰ ਬੜੇ ਹੀ ਉਤਸ਼ਾਹ ਨਾਲ ਤੇ ਜੋਸ਼ ਨਾਲ ਮਨਾਉਂਦੇ ਹਨ।
)
ਦਿਵਾਲੀ ਦੇ ਤਿਉਹਾਰ ਦੇ ਮੌਕੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਪੰਜ ਦਿਨਾਂ ਤੱਕ ਛੁੱਟਿਆਂ ਰਹਿੰਦੀ ਹੈ। ਇਸ ਮੌਕੇ ਦੇ ਦਿਨ ਹਰ ਦਫ਼ਤਰ 'ਚ ਦਿਵਾਲੀ ਦੀ ਪਾਰਟੀ ਕੀਤੀ ਜਾਂਦੀ ਹੈ ਤੇ ਸਟਾਫ ਮੈਂਬਰਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ। ਦਿਵਾਲੀ ਤੋਂ ਪੰਜ ਦਿਨ ਬਾਅਦ ਬਿਹਾਰ ਅਤੇ ਉਤਰ ਪ੍ਰਦੇਸ਼ 'ਚ ਛਠ ਪੂਜਾ ਮਨਾਈ ਜਾਂਦੀ ਹੈ।
ਦਿਵਾਲੀ ਦਾ ਤਿਉਹਾਰ ਕਈ ਥਾਵਾਂ ਤੇ 31 ਨੂੰ ਮਨਾਈ ਜਾ ਰਹੀ ਹੈ ਤੇ ਕਈ ਥਾਵਾਂ ਤੇ 1 ਨਵੰਬਰ ਨੂੰ ਮਨਾਈ ਜਾ ਰਹੀ ਹੈ। ਹਰ ਖੇਤਰ ਤੇ ਇਸ ਤਿਉਹਾਰ ਨੂੰ ਬਹੁਤ ਹੀ ਧੂਮ- ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਭਾਰਤ ਵਿੱਚ ਬਹੁਤ ਹੀ ਖਾਸ ਮਹੱਤਵ ਹੈ।
Diwali ਕਦੋਂ ਹੈ: ਦਿਵਾਲੀ ਦੀ ਛੁੱਟੀ ਕਦੋਂ ਹੈ?
ਦਿਵਾਲੀ ਦੀ ਛੁੱਟੀ ਨੂੰ ਲੈ ਕੇ ਬਹੁਤ ਹੀ ਕੰਫਿਊਜਨ ਦੀ ਸਥਿਤੀ ਬਣੀ ਹੋਈ ਸੀ ਪਰ ਹੁਣ ਚਿੰਤਾ ਕਰਨ ਦੀ ਲੋੜ ਨਹੀ ਤੇ ਨਾ ਹੀ ਕੰਫਿਊਜ ਹੋਣ ਦੀ ਲੇੜ ਹੈ। ਦਿਵਾਲੀ ਦੀ ਛੁੱਟੀ ਦਾ ਐਲਾਨ ਹੋ ਚੁੱਕਿਆ ਹੈ ਤੇ ਨੋਟੀਫਿਕੇਸ਼ਨ ਦੇ ਮੁਤਾਬਿਕ ਹੁਣ ਦਿਵਾਲੀ 31 ਅਕਤੂਬਰ ਨੂੰ ਮਨਾਈ ਜਾ ਰਹੀ ਹੈ।