NDA, CDS II Result 2024: NDA 2 ਅਤੇ CDS 2 ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ, ਜਾਣੋ ਇਸ ਤਰ੍ਹਾਂ ਨਤੀਜਾ

ਯੂਪੀਐਸਸੀ ਐਨਡੀਏ ਅਤੇ ਸੀਡੀਐਸ ਦੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਰਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੰਘ ਲੋਕ ਸੇਵਾ ਕਮਿਸ਼ਨ ਨੇ ਐਨਡੀਏ 2 ਅਤੇ ਸੀਡੀਐਸ 2 ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ।

ਰਵਿੰਦਰ ਸਿੰਘ Sep 21, 2024, 18:50 PM IST
1/7

NDA

NDA ਅਤੇ CDS ਦੇ ਇਮਤਿਹਾਨ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਵਿਦਿਆਰਥੀਆਂ ਲਈ ਖੁਸ਼ਖਬਰੀ ਆ ਰਹੀ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ UPSC ਨੇ NDA, CDS II 2024 ਦਾ ਨਤੀਜਾ ਜਾਰੀ ਕਰ ਦਿੱਤਾ ਹੈ।

2/7

NDA and CDS Result

ਜਿਹੜੇ ਉਮੀਦਵਾਰ ਨੈਸ਼ਨਲ ਡਿਫੈਂਸ ਅਕੈਡਮੀ, ਨੇਵਲ ਅਕੈਡਮੀ ਪ੍ਰੀਖਿਆ ਅਤੇ ਸੰਯੁਕਤ ਰੱਖਿਆ ਸੇਵਾਵਾਂ ਪ੍ਰੀਖਿਆ ਵਿੱਚ ਸ਼ਾਮਲ ਹੋਏ ਹਨ, ਉਹ UPSC ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ।

3/7

CDS Result

ਤੁਹਾਨੂੰ ਦੱਸ ਦੇਈਏ ਕਿ NDA II ਅਤੇ CDS II ਦੀ ਲਿਖਤੀ ਪ੍ਰੀਖਿਆ 1 ਸਤੰਬਰ 2024 ਨੂੰ ਹੋਈ ਸੀ। ਵਿਦਿਆਰਥੀ ਆਪਣੇ ਰੋਲ ਨੰਬਰ ਦੀ ਮਦਦ ਨਾਲ ਨਤੀਜਾ ਦੇਖ ਸਕਦੇ ਹਨ।

4/7

NDA Interview

ਜਿਹੜੇ ਉਮੀਦਵਾਰ NDA, CDS II ਲਿਖਤੀ ਪ੍ਰੀਖਿਆ ਵਿੱਚ ਸਫਲ ਹੋਏ ਹਨ ਉਹ ਹੁਣ ਇੰਟਰਵਿਊ ਦੌਰ ਲਈ ਯੋਗ ਹਨ ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਇੰਟਰਵਿਊ ਰਾਊਂਡ ਲਈ ਬੁਲਾਇਆ ਜਾਵੇਗਾ।

5/7

NDA Pass Candidates

ਇਨ੍ਹਾਂ ਉਮੀਦਵਾਰਾਂ ਨੂੰ ਆਪਣੇ ਅਸਲ ਸਰਟੀਫਿਕੇਟ, ਜਿਵੇਂ ਕਿ ਉਮਰ ਸਰਟੀਫਿਕੇਟ ਅਤੇ ਵਿਦਿਅਕ ਯੋਗਤਾ ਸਰਟੀਫਿਕੇਟ ਜਮ੍ਹਾਂ ਕਰਾਉਣੇ ਪੈਣਗੇ। ਇਹ ਸਾਰੇ ਸਰਟੀਫਿਕੇਟ ਅਧਿਕਾਰਤ ਨੋਟਿਸ ਵਿੱਚ ਦਿੱਤੇ ਪਤੇ 'ਤੇ ਜਮ੍ਹਾਂ ਕੀਤੇ ਜਾਣਗੇ।

6/7

NDA Vacancy

ਨੈਸ਼ਨਲ ਡਿਫੈਂਸ ਅਕੈਡਮੀ ਵਿੱਚ 370 ਅਸਾਮੀਆਂ, ਨੇਵਲ ਅਕੈਡਮੀ ਵਿੱਚ 34 ਅਸਾਮੀਆਂ UPSC NDA, CDS II ਭਰਤੀ 2024 ਰਾਹੀਂ ਭਰੀਆਂ ਜਾਣਗੀਆਂ। ਇਸ ਦੇ ਨਾਲ ਹੀ ਸੰਯੁਕਤ ਰੱਖਿਆ ਸੇਵਾਵਾਂ ਵਿੱਚ 459 ਅਸਾਮੀਆਂ ਵੀ ਭਰੀਆਂ ਜਾਣਗੀਆਂ।

7/7

NDA Result

ਨਤੀਜਾ ਦੇਖਣ ਵਾਲੇ ਵਿਦਿਆਰਥੀ ਸਭ ਤੋਂ ਪਹਿਲਂ ਵੈੱਬਸਾਈਟ 'ਤੇ ਵਿਕਲਪ (ਲਿਖਤ ਨਤੀਜਾ NDA) 'ਤੇ ਕਲਿੱਕ ਕਰਨ। ਤੁਹਾਡੇ ਸਾਹਮਣੇ ਇੱਕ PDF ਦਿਖਾਈ ਦੇਵੇਗੀ। ਜਿਸ 'ਤੇ ਚੁਣੇ ਗਏ ਵਿਦਿਆਰਥੀਆਂ ਦੇ ਰੋਲ ਨੰਬਰ ਲਿਖੇ ਹੋਏ ਹਨ।

ZEENEWS TRENDING STORIES

By continuing to use the site, you agree to the use of cookies. You can find out more by Tapping this link