Punjab News : 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੀ ਕਨਵੀਨਰ ਸਿੱਖਿਆ ਮੰਤਰੀ ਦੇ ਪਿੰਡ ਮਰਨ ਵਰਤ `ਤੇ ਬੈਠੀ
Punjab News: ਪੰਜਾਬ ਸਰਕਾਰ ਨੇ ਕਈ ਵੇਰਾਂ ਆਪਣੇ ਅਧਿਕਾਰਿਤ ਚੈਨਲਾਂ ਤੋਂ ਇਹ ਸਪਸ਼ਟ ਵੀ ਕੀਤਾ ਸੀ ਕਿ ਸਰਕਾਰ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ ਤੇ ਮਾਣਯੋਗ ਉੱਚ ਅਦਾਲਤ ਵਿੱਚ ਸੁਹਿਰਦਤਾ ਨਾਲ ਕਾਰਵਾਈ ਕਰ ਰਹੀ ਹੈ। ਪਰ ਇਸ ਦੇ ਉਲਟ ਕੋਈ ਵੀ ਰਾਹਤ 483 ਉਮੀਦਵਾਰਾਂ ਹਾਲੇ ਤੱਕ ਨਹੀਂ ਮਿਲ ਸਕੀ ।
Punjab News/ਬਿਮਲ ਸ਼ਰਮਾ : 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਦੇ ਕਨਵੀਨਰ ਜਸਵਿੰਦਰ ਕੌਰ ਵੱਲੋਂ ਬੀਤੇ ਦਿਨੀਂ ਸਵੇਰ 11 ਵਜੇ ਮਰਨ ਵਰਤ 'ਤੇ ਬੈਠਿਆ ਗਿਆ ਤੇ ਬੀਤੀ ਰਾਤ ਤੋਂ ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਪਾਣੀ ਵਾਲੀ ਟੈਂਕੀ ਤੇ ਚੜੇ ਹੋਏ ਹਨ। ਉਹਨਾਂ ਨੇ ਦੱਸਿਆ ਕਿ ਇਹ ਫ਼ੈਸਲਾ ਓਦੋਂ ਲੈਣਾ ਪਿਆ ਜਦੋਂ 7 ਮਹੀਨਿਆਂ ਦਾ ਧਰਨਾ, ਲੜੀਵਾਰ ਪ੍ਰਸ਼ਾਸ਼ਨ ਨਾਲ ਮੀਟਿੰਗਾਂ, ਰੋਸ ਪ੍ਰਦਰਸ਼ਨ ਆਦਿ ਸਭ ਕੁਝ ਬੇਅਸਰ ਰਹੇ। ਉਹਨਾਂ ਦੇ ਸਾਥੀਆਂ ਨੂੰ ਕਾਲਜਾਂ ਵਿੱਚ ਭੇਜਣ ਲਈ ਕੋਈ ਵੀ ਠੋਸ ਉਪਰਾਲੇ ਨਹੀਂ ਕੀਤੇ ਗਏ। ਜਸਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੇ ਬਾਕੀ ਸਾਥੀ ਵੀ ਮਾਨਸਿਕ ਤਨਾਅ ਵਿੱਚੋਂ ਲੰਘ ਰਹੇ ਹਨ ਤੇ ਉਨਾਂ ਦਾ ਇੱਕ ਸਾਥੀ ਪ੍ਰੋਫੈਸਰ ਬਲਵਿੰਦਰ ਕੌਰ ਨੇ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲਈ ਸੀ। ਜਸਵਿੰਦਰ ਕੌਰ ਨੇ ਕਿਹਾ ਕਿ ਮੇਰਾ ਮਰਨ ਵਰਤ ਕਾਲਜਾਂ ਵਿੱਚ ਭੇਜਣ ਦੇ ਠੋਸ ਭਰੋਸੇ ਤੋਂ ਬਾਅਦ ਹੀ ਟੁੱਟੇਗਾ।
ਜਿਕਰਯੋਗ ਹੈ ਕਿ ਇਹ ਧਰਨਾਕਾਰੀ ਪਿਛਲੀਆਂ ਨੌਕਰੀਆਂ ਤੋਂ ਅਸਤੀਫ਼ੇ ਦੇ ਕੇ, ਹੱਥ ਵਿੱਚ ਨਿਯੁਕਤੀ ਪੱਤਰ ਫੜ ਕੇ ਕਾਲਜਾਂ ਵਿੱਚ ਜਾ ਕੇ ਪੜ੍ਹਾਉਣ ਲਈ ਆਪਣੀ ਵਾਰੀ ਦਾ ਇੰਤਜਾਰ ਕਰਦੇ ਰਹਿ ਗਏ। ਅਸਲ ਵਿੱਚ ਇਸ ਭਰਤੀ ਵਿਚੋਂ 607 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੋਂਪ ਕੇ DPI ਵਿਭਾਗ ਵਿਖੇ ਜੁਆਇੰਨ ਕਰਵਾ ਲਿਆ ਗਿਆ ਸੀ ਜਿਸ ਚੋ ਲਗਪਗ 122 ਦੇ ਕਰੀਬ ਉਮੀਦਵਾਰ ਕਾਲਜਾਂ ਵਿੱਚ ਭੇਜ ਦਿੱਤੇ ਗਏ ਜੋ ਕੇ ਆਪਣੀਆਂ ਸੇਵਾਵਾਂ ਵੀ ਨਿਭਾਅ ਰਹੇ ਹਨ ਪਰ ਲੱਗਭਗ 483 ਦੇ ਕਰੀਬ ਉਮੀਦਵਾਰ ਕਾਲਜਾਂ ਵਿੱਚ ਭੇਜਣ ਤੋਂ ਵਾਂਝੇ ਰਹਿ ਗਏ। ਭਰਤੀ ਦਾ ਮਸਲਾ ਮਾਣਯੋਗ ਉਚ ਅਦਾਲਤ ਪੰਜਾਬ ਦੀ ਡਬਲ ਬੈਂਚ ਤੇ ਸੁਣਵਾਈ ਅਧੀਨ ਹੈ।
ਪੰਜਾਬ ਸਰਕਾਰ ਨੇ ਕਈ ਵੇਰਾਂ ਆਪਣੇ ਅਧਿਕਾਰਿਤ ਚੈਨਲਾਂ ਤੋਂ ਇਹ ਸਪਸ਼ਟ ਵੀ ਕੀਤਾ ਸੀ ਕਿ ਸਰਕਾਰ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ ਤੇ ਮਾਣਯੋਗ ਉੱਚ ਅਦਾਲਤ ਵਿੱਚ ਸੁਹਿਰਦਤਾ ਨਾਲ ਕਾਰਵਾਈ ਕਰ ਰਹੀ ਹੈ। ਪਰ ਇਸ ਦੇ ਉਲਟ ਕੋਈ ਵੀ ਰਾਹਤ 483 ਉਮੀਦਵਾਰਾਂ ਹਾਲੇ ਤੱਕ ਨਹੀਂ ਮਿਲ ਸਕੀ ।
ਉਹਨਾਂ ਨੇ ਦੱਸਿਆ ਕਿ ਅਸੀਂ ਸਰਕਾਰ ਤੋਂ ਭੀਖ ਨਹੀਂ ਮੰਗ ਰਹੇ ਬਲਕਿ ਆਪਣਾ ਹੱਕ ਮੰਗ ਰਹੇ ਹਾਂ। ਜੇਕਰ ਇਹ ਹੱਕ ਸਾਨੂੰ ਪਹਿਲਾਂ ਹੀ ਦੇ ਦਿੱਤਾ ਜਾਂਦਾ ਤਾਂ ਫਰੰਟ ਦੇ ਮਰਹੂਮ ਪ੍ਰੋ: ਬਲਵਿੰਦਰ ਕੌਰ ਜੀਵਨ ਲੀਲ੍ਹਾ ਸਮਾਪਤ ਨਾ ਕਰਦੇ। ਇਹ ਵੀ ਕਿਹਾ ਕਿ ਉਨ੍ਹਾਂ ਨੂੰ ਹਰ ਵੇਲੇ ਇਹ ਖਦਸਾ ਲੱਗਾ ਰਹਿੰਦਾ ਹੈ ਕਿ ਉਹਨਾਂ ਦਾ ਕੋਈ ਹੋਰ ਸਾਥੀ ਇਹ ਗੰਭੀਰ ਕਦਮ ਨਾ ਚੁੱਕ ਲਵੇ ਕਿਉਂਕਿ ਸਾਰੇ ਸਾਥੀ ਮਾਨਸਿਕ ਤਣਾਅ ਦਾ ਸ਼ਿਕਾਰ ਹੋ ਚੁੱਕੇ ਹਨ। ਮੈਡਮ ਜਸਵਿੰਦਰ ਕੌਰ ਨੇ ਕਿਹਾ ਕਿ ਮੇਰਾ ਮਰਨ ਵਰਤ ਕਾਲਜਾਂ ਵਿੱਚ ਭੇਜਣ ਦੇ ਠੋਸ ਭਰੋਸੇ ਤੋਂ ਬਾਅਦ ਹੀ ਟੁੱਟੇਗਾ।