Punjab Board Exams 2025: PSEB ਨੇ 8 ਵੀਂ, 10 ਵੀਂ ਤੇ 12 ਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਕੀਤਾ ਐਲਾਨ
Education News: PSEB ਨੇ 8 ਵੀਂ, 10 ਵੀਂ ਤੇ 12 ਵੀਂ ਦੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਬਾਰ੍ਹਵੀਂ ਦੀ ਪ੍ਰੀਖਿਆ 19 ਫਰਵਰੀ ਤੇ ਦਸਵੀਂ ਦੇ ਪੇਪਰ 10 ਮਾਰਚ ਨੂੰ
Punjab Board Exams 2025: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅਕਾਦਮੀਕ ਸਾਲ 2024-25 ਵਿੱਚ ਦੀਆਂ ਸਾਲਾਨਾ ਅਤੇ ਓਪਨ ਸਕੂਲ ਨਾਲ਼ ਸਬੰਧਤ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਅੱਠਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 19 ਫਰਵਰੀ, 2025 ਤੋਂ ਸ਼ੁਰੂ ਹੋਣਗੀਆਂ, ਜਦਕਿ 10ਵੀਂ ਜਮਾਤ ਦੇ ਇਮਤਿਹਾਨ 10 ਮਾਰਚ, 2025 ਤੋਂ ਸ਼ੁਰੂ ਹੋ ਜਾਣਗੇ।
ਇਨ੍ਹਾਂ ਪ੍ਰੀਖਿਆਵਾਂ 'ਚ ਕਰੀਬ 3 ਲੱਖ ਵਿਦਿਆਰਥੀ ਦਸਵੀਂ ਅਤੇ 2 ਲੱਖ 90 ਹਜ਼ਾਰ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੇਣਗੇ। ਵੇਰਵਿਆਂ ਅਨੁਸਾਰ ਇਸ ਸਾਲ ਪੰਜਵੀਂ ਜਮਾਤ ਦੀ ਪ੍ਰੀਖਿਆ ਐੱਸ. ਸੀ. ਈ. ਆਰ. ਟੀ ਵੱਲੋ ਲਈ ਜਾ ਰਹੀ ਹੈ। ਪਤਾ ਚਲਿਆ ਹੈ ਕਿ ਸਿਖਿਆ ਬੋਰਡ ਨੇ ਇਨ੍ਹਾਂ ਪ੍ਰੀਖਿਆਵਾਂ ਲਈ 3 ਹਜ਼ਾਰ ਤੋਂ ਵਧੇਰੇ ਪ੍ਰੀਖਿਆ ਕੇਂਦਰ ਬਣਾਏ ਹਨ। ਕੇਂਦਰ ਸੁਪਰਡੈਂਟ, ਡਿਪਟੀ ਸੁਪਰਡੰਟ ਅਤੇ ਫਲਾਈਇੰਗ ਟੀਮਾਂ ਬੋਰਡ ਵੱਲੋ ਲਗਾਈਆਂ ਜਾਣਗੀਆਂ।
ਇਹ ਵੀ ਪੜ੍ਹੋ: Farmers Delhi March: ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਨੇ ਲਾਗੂ ਕੀਤੀ ਧਾਰਾ 144, ਬੈਰੀਕੇਡਿੰਗ 'ਚ ਵੀ ਕੀਤਾ ਵਾਧਾ
ਬੋਰਡ ਅਧਿਆਕਾਰੀਆਂ ਨੇ ਸਲਾਹ ਦਿਤੀ ਹੈ ਪ੍ਰੀਖਿਆ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ਅਤੇ ਡੇਟਸ਼ੀਟ ਬੋਰਡ ਦੀ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਕਰਵਾਈ ਜਾਵੇਗੀ।