Punjab School Students: ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੂਰਾ ਸਾਇੰਸ ਐਕਸਚੇਂਜ ਸਕੀਮ ਅਧੀਨ ਬਠਿੰਡਾ ਜ਼ਿਲ੍ਹੇ ਦੇ 2 ਬੱਚੇ ਪੰਜਾਬ ਵਿੱਚੋਂ 8 ਬੱਚੇ ਪੂਰੇ ਭਾਰਤ ਵਿੱਚੋਂ 60 ਬੱਚੇ ਜਾਪਾਨ ਜਾਣਗੇ। ਬਠਿੰਡਾ ਦੇ ਮੈਰੀਟੋਰੀਅਸ ਸਕੂਲ 10+1 ਨਾਨ ਮੈਡੀਕਲ ਦੀ ਬੱਚੀ ਸਪਨਾ ਦੀ ਸਲੈਕਸ਼ਨ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਦੇ ਬੱਚਿਆਂ ਵਿੱਚੋਂ ਹੋਈ ਹੈ। ਸਪਨਾ ਜੋ ਕਿ ਪੰਜਾਬ ਰਾਜਸਥਾਨ ਦੇ ਬਾਰਡਰ ਏਰੀਆ ਜ਼ਿਲਾ ਫਾਜ਼ਿਲਕਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ ਜਿਸਨੇ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਹੀ ਮੈਟਰਿਕ ਤੱਕ ਸਿੱਖਿਆ ਪ੍ਰਾਪਤ ਕੀਤੀ। ਚੰਗੇ ਨੰਬਰ ਆਉਣ ਕਰਕੇ ਬਠਿੰਡਾ ਮੈਰੀਟੋਰੀਅਸ ਸਕੂਲ ਵਿੱਚ ਦਾਖਲ ਹੋਈ ਸੀ।


COMMERCIAL BREAK
SCROLL TO CONTINUE READING

ਸਪਨਾ ਦੇ ਨਾਲ ਉਸਦਾ ਵੱਡਾ ਭਾਈ ਵੀ ਇਸੇ ਸਕੂਲ ਵਿੱਚ ਪੜ੍ਹ ਰਿਹਾ ਹੈ। ਹੁਣ ਸਪਨਾ ਚੰਗੇ ਗਿਆਨ ਪਰਦਾਨ ਲਈ ਜਪਾਨ ਜਾਏਗੀ ਜਿੱਥੇ ਉਹ ਸਾਇੰਸ ਨਾਲ ਜੁੜੀਆਂ ਹੋਈਆਂ ਯੂਨੀਵਰਸਿਟੀਆਂ ਕਾਲਜ ਅਤੇ ਸਾਇੰਸ ਸਿਟੀ ਵਿੱਚ ਨੋਵਲ ਪੁਰਸਕਾਰ ਵਿਜੇਤਾ ਲੋਕਾਂ ਅਤੇ ਬੱਚਿਆਂ ਨਾਲ ਮਿਲੇਗੀ ਇਸ ਟੂਰ ਵਿੱਚ ਪੂਰੇ ਭਾਰਤ ਭਰ ਵਿੱਚੋਂ 60 ਬੱਚੇ ਜਾਣਗੇ ਸਪਨਾ ਨੇ ਕਿਹਾ ਕਿ ਮੈਂ ਇੱਕ ਗਰੀਬ ਕਿਸਾਨ ਪਰਿਵਾਰ ਵਿਚੋਂ ਹਾਂ ਅਤੇ ਨੇੜੇ ਦੇ ਹੀ ਸਰਕਾਰੀ ਸਕੂਲ ਤੋਂ ਦਸਵੀਂ ਕੀਤੀ ਸੀ ਮੇਰੇ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਬਹੁਤ ਚੰਗੇ ਨੰਬਰ ਰਹੇ ਹਨ ਹੁਣ ਇੱਥੇ ਵੀ ਮੇਰੀ ਸਲੈਕਸ਼ਨ 98.4% ਤੋਂ ਉੱਪਰ ਨੰਬਰ ਆਉਣ ਤੇ ਹੋਈ ਸੀ।


ਇਹ ਵੀ ਪੜ੍ਹੋFaridkot Accident News: ਫਰੀਦਕੋਟ 'ਚ ਵਾਪਰਿਆ ਦਰਦਨਾਕ ਹਾਦਸਾ, 5 ਲੋਕਾਂ ਦੀ ਹੋਈ ਮੌਤ


ਮੇਰੇ ਲਈ ਤੇ ਮੇਰੇ ਪਰਿਵਾਰ ਤੇ ਸਕੂਲ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਜਪਾਨ ਜਾਵਾਂਗੀ ਜਿਸ ਦਾ ਕਦੇ ਸਪਨਾ ਨਹੀਂ ਲਿਆ ਸੀ ਮੇਰੇ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਤਾਂ ਸਾਡੇ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਕਿਉਂਕਿ ਸਾਡੇ ਪਿੰਡ ਵਿੱਚੋਂ ਅੱਜ ਤੱਕ ਕੋਈ ਵੀ ਵਿਦੇਸ਼ ਨਹੀਂ ਗਿਆ ਤੇ ਮੈਂ ਪਹਿਲੀ ਬੱਚੀ ਹੋਵਾਂਗੀ। ਸਪਨਾ ਨੇ ਦੱਸਿਆ ਕਿ ਮੇਰੇ ਕੋਲ ਪਾਸਪੋਰਟ ਨਹੀਂ ਸੀ ਜੋ ਕਿ ਮੇਰੇ ਸਕੂਲ ਦੇ ਪ੍ਰਿੰਸੀਪਲ ਅਤੇ ਬਾਕੀ ਅਧਿਆਪਕਾਂ ਨੇ ਮੈਨੂੰ ਬਣਵਾ ਕੇ ਦਿੱਤਾ ਅਤੇ ਉਥੇ ਜਾਣ ਵਾਸਤੇ ਕੱਪੜੇ ਅਤੇ ਪੈਸੇ ਦਾ ਵੀ ਪ੍ਰਬੰਧ ਕਰਕੇ ਦਿੱਤਾ ਮੈਂ ਸਾਰੇ ਸਟਾਫ ਦਾ ਧੰਨਵਾਦ ਵੀ ਕਰਦੀ ਹਾਂ ।


ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਸਾਡੇ ਸਕੂਲ ਦੀ ਹੋਣਹਾਰ ਬੱਚੇ ਹੈ। ਪੜ੍ਹਾਈ ਵਿੱਚ ਅਵਲ ਆਉਂਦੀ ਹੈ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੱਸ ਮੈਰੀਟੋਰੀਅਸ ਸਕੂਲਾਂ ਵਿੱਚੋਂ ਸਾਡੇ ਸਕੂਲ ਦੀ ਬੱਚੀ ਜਪਾਨ ਟੂਰ ਲਈ ਸਲੈਕਟ ਹੋਈ ਇਹ ਉੱਥੇ ਜਾ ਕੇ ਸਾਇੰਸ ਨਾਲ ਰਿਲੇਟਡ ਚੀਜ਼ਾਂ ਸਿਖੇਗੀ ਅਤੇ ਮਹਾਨ ਵਿਗਿਆਨੀਆਂ ਅਤੇ ਉਥੋਂ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿੱਚ ਜਾਏਗੀ ਜਿੱਥੋਂ ਚੰਗਾ ਗਿਆਨ ਪ੍ਰਾਪਤ ਹੋਵੇਗਾ,  ਉਹ ਸਾਡੇ ਲਈ ਬੜੀ ਵੱਡੀ ਗੱਲ ਹੋਵੇਗੀ


(ਰਿਪੋਰਟ ਕੁਲਬੀਰ ਬੀਰਾ ਬਠਿੰਡਾ)