Punjab Government Job School Campus Manager Recruitment 2023 news: ਪੰਜਾਬ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਵੱਲੋਂ 150 ਸਕੂਲਾਂ ਵਿੱਚ ਆਊਟਸੋਰਸਿੰਗ ਪ੍ਰਬੰਧ ਰਾਹੀਂ ਕੈਂਪਸ ਮੈਨੇਜਰਜ (Campus Manger) ਦੀਆਂ ਭਾਰਤੀਆਂ ਕੱਢੀਆਂ ਗਈਆਂ ਹਨ। ਕੈਂਪਸ ਮੈਨੇਜਰਜ (Campus Manger) ਦੀ ਉੱਕਾ ਪੱਕਾ ਤਨਖਾਹ 25000 ਰੁਪਏ ਪ੍ਰਤੀ ਮਹੀਨਾ ਹੋਵੇਗੀ।  


COMMERCIAL BREAK
SCROLL TO CONTINUE READING

Punjab Government Job School Campus Manager Recruitment 2023: ਵਿਦਿਅਕ ਯੋਗਤਾਵਾਂ ਕੀ ਹਨ? 


- ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਟੀ ਤੋਂ ਗਰੈਜੂਏਸ਼ਨ ਜਾਂ ਇਸ ਦੇ ਬਰਾਬਰ ਦੀ ਯੋਗਤਾ ਹੋਣੀ ਚਾਹੀਦੀ ਹੈ।
- ਦਸਵੀ ਪੱਧਰ ਤੱਕ ਪੰਜਾਬੀ ਜਾਂ ਇਸ ਦੇ ਬਰਾਬਰ ਦੀ ਯੋਗਤਾ ਪਾਸ ਕੀਤੀ ਹੋਣੀ ਲਾਜ਼ਮੀ ਹੈ।  


Punjab Government Job School Campus Manager Recruitment 2023 news: ਕਿੰਨਾ ਤਜਰਬਾ ਹੋਣਾ ਲਾਜ਼ਮੀ?  


ਉਮਦੀਵਾਰ ਪੰਜਾਬ ਸਰਕਾਰ, ਕੇਂਦਰ ਸਰਕਾਰ, ਸਥਾਨਕ ਸੰਸਥਾਵਾਂ ਜਾਂ ਇਸ ਦੇ ਬਰਾਬਰ ਦੀਆਂ ਸਰਕਾਰੀ ਸੇਵਾਵਾਂ ਤੋਂ ਘੱਟੋ-ਘੱਟ ਤੀਸਰੇ ਦਰਜੇ (Category-C) ਦੀ ਅਸਾਨੀ ਤੋ ਰਿਟਾਇਰ ਹੋਇਆ ਹੋਵੇ।


ਇਹ ਵੀ ਪੜ੍ਹੋ:  Punjab news: ਪੰਜਾਬ ਯੂਥ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ!  


Punjab Government Job School Campus Manager Recruitment 2023: ਉਮਰ ਸੀਮਾ ਕਿੰਨੀ ਹੋਵੇਗੀ ਤੇ ਆਮ ਸ਼ਰਤਾ ਕੀ ਨੇ?


- ਉਮੀਦਵਾਰ ਦੀ ਉਮਰ 65 ਸਾਲ ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਹੈ।
- ਸਰਕਾਰੀ ਸਕੂਲਾਂ ਵਿੱਚ ਠੇਕੇ ਦੇ ਆਧਾਰ 'ਤੇ ਰੱਖੇ ਜਾਣ ਵਾਲੇ ਕੈਂਪਸ ਮੈਨੇਜਰ ਨੂੰ ਉੱਕਾ-ਪੱਕਾ 25,000/- ਰੁ. ਪ੍ਰਤੀ ਮਹੀਨਾ ਮਿਹਨਤਾਨਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੋਈ ਹੋਰ ਭੱਤਾ ਦੇਣ ਯੋਗ ਨਹੀਂ ਹੋਵੇਗਾ।
- ਉਮੀਦਵਾਰ Medical ਤੌਰ ਤੇ ਫਿੱਟ ਹੋਣਾ ਚਾਹੀਦਾ ਹੈ, ਜਿਸ ਲਈ ਘੱਟੋ-ਘੱਟ MBBS ਜਾਂ ਇਸ ਦੇ ਬਰਾਬਰ ਦੀ ਮੈਡੀਕਲ ਡਿਗਰੀ ਵਾਲੇ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਤੋਂ ਮੈਡੀਕਲ ਸਰਟੀਫਿਕੇਟ ਲੋੜੀਂਦਾ ਹੋਵੇਗਾ।
- ਉਮੀਦਵਾਰ ਸੇਵਾਮੁਕਤੀ ਦੇ ਸਮੇਂ ਵਿਜਿਲੈਂਸ ਐਂਗਲ ਤੋਂ ਮੁਕਤ ਹੋਣਾ ਚਾਹੀਦਾ ਹੈ। 
- ਇਨ੍ਹਾਂ ਕੈਂਪਸ ਮੈਨੇਜ਼ਰਾਂ ਦਾ ਪ੍ਰਬੰਧ ਨਿਰੋਲ ਰੂਪ ਵਿੱਚ ਆਰਜ਼ੀ ਹੋਵੇਗਾ।


ਇਹ ਵੀ ਪੜ੍ਹੋ: Viral Video: ਐਸਡੀਐਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਡੂੰਘੇ ਪਾਣੀ 'ਚ ਛਾਲ ਮਾਰ ਕੇ ਬਚਾਈ ਬੰਦੇ ਦੀ ਜਾਨ


Punjab Government Job Recruitment 2023: ਆਖਰੀ ਮਿਤੀ ਕੀ ਹੈ? 


ਦੱਸ ਦਈਏ ਕਿ ਉਕਤ ਅਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 20 ਜੁਲਾਈ ਹੈ। ਪੰਜਾਬ ਦੇ ਸਕੂਲਾਂ ਲਈ ਕੈਂਪਸ ਮੈਨੇਜਰਜ ਦੀਆਂ 150 ਅਸਾਮੀਆਂ ਕੱਢੀਆਂ ਗਈਆਂ ਹਨ।