Punjab News: ਅਹਿਮਦਾਬਾਦ ਵਿਖੇ ਸਿਖਲਾਈ ਲਈ ਭਲਕੇ ਰਵਾਨਾ ਹੋਵੇਗਾ ਸਰਕਾਰੀ ਸਕੂਲਾਂ ਦੇ ਹੈੱਡ ਮਾਸਟਰਾਂ ਦਾ ਦੂਜਾ ਬੈਚ
Punjab Education News: ਪੰਜਾਬ `ਚ ਸਰਕਾਰੀ ਸਕੂਲਾਂ `ਚ ਸਿੱਖਿਆ ਦੇ ਪੱਧਰ ਨੂੰ ਹੋਰ ਵਧੀਆ ਬਣਾਉਣ ਲਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।
Punjab Government School Head Masters 2nd Batch to go IIT Ahmedabad News: ਪੰਜਾਬ 'ਚ ਸਰਕਾਰੀ ਸਕੂਲਾਂ 'ਚ ਕਈ ਵੱਡੇ ਬਦਲਾਅ ਕੀਤੇ ਜਾ ਰਹੇ ਹਨ ਅਤੇ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਸਕੂਲਾਂ 'ਚ ਸਿੱਖਿਆ ਦੇ ਪੱਧਰ ਨੂੰ ਹੋਰ ਵਧੀਆ ਬਣਿਆ ਜਾ ਸਕੇ। ਇਸ ਦੌਰਾਨ ਪੰਜਾਬ ਦੇ ਸਰਕਾਰੀ ਸਕੂਲਾਂ ਦੇ 50 ਹੈੱਡ ਮਾਸਟਰਾਂ ਦੇ ਦੂਜੇ ਬੈਚ ਨੂੰ ਐਤਵਾਰ ਨੂੰ ਮਹਾਤਮਾ ਗਾਂਧੀ ਇੰਸਟੀਚਿਊਟ, ਚੰਡੀਗੜ੍ਹ ਤੋਂ ਆਈਆਈਟੀ ਅਹਿਮਦਾਬਾਦ ਵਿਖੇ ਸਿਖਲਾਈ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ 30 ਜੁਲਾਈ 2023 ਨੂੰ ਪੰਜਾਬ ਦੇ 50 ਹੈੱਡਮਾਸਟਰ IIM ਅਹਿਮਦਾਬਾਦ ਵਿਖੇ ਵਿਸ਼ੇਸ਼ ਸਿਖਲਾਈ ਲਈ ਗਏ ਸਨ। ਇਸ ਦੌਰਾਨ ਇਨ੍ਹਾਂ ਇਹਨਾਂ ਹੈੱਡ ਮਾਸਟਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਦਿਖਾ ਕੇ ਮੁਹਾਲੀ ਤੋਂ ਰਵਾਨਾ ਕੀਤਾ ਗਿਆ ਸੀ।
ਹੈੱਡ ਮਾਸਟਰਾਂ ਤੋਂ ਪਹਿਲਾਂ ਪੰਜਾਬ ਦੇ ਪ੍ਰਿੰਸੀਪਲਾਂ ਦੇ ਚਾਰ ਬੈਚ ਨੂੰ ਉੱਚ ਪੱਧਰੀ ਸਿਖਲਾਈ ਲਈ ਸਿੰਘਾਪੁਰ ਭੇਜਿਆ ਗਿਆ ਸੀ। ਇਸ ਤੋਂ ਬਾਅਦ ਹੈੱਡ ਮਾਸਟਰਾਂ ਬਾਰੇ ਐਲਾਨ ਕਰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕਿਹਾ ਗਿਆ ਸੀ ਕਿ "ਪ੍ਰਿੰਸੀਪਲਾਂ ਤੋਂ ਬਾਅਦ ਹੁਣ ਹੈੱਡ ਮਾਸਟਰ! ਸਿੰਘਾਪੁਰ ਵਿਖੇ ਵਿਦੇਸ਼ ਅਧਿਆਪਕ ਸਿਖਲਾਈ ਦੇ ਚਾਰ ਬੈਚ ਭੇਜਣ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਪੰਜਾਬ ਦੇ 50 ਹੈੱਡਮਾਸਟਰਾਂ ਦੇ ਪਹਿਲੇ ਬੈਚ ਨੂੰ IIM ਅਹਿਮਦਾਬਾਦ ਵਿਖੇ ਵਿਸ਼ੇਸ਼ ਸਿਖਲਾਈ ਲਈ 30 ਜੁਲਾਈ 2023 ਨੂੰ ਚੰਡੀਗੜ੍ਹ ਤੋਂ ਰਵਾਨਾ ਕੀਤਾ ਜਾਵੇਗਾ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਬੈਚ ਨੂੰ ਝੰਡੀ ਦਿਖਾ ਕੇ ਮੁਹਾਲੀ ਤੋਂ ਅਹਿਮਦਾਬਾਦ ਲਈ ਰਵਾਨਾ ਕੀਤਾ ਗਿਆ ਸੀ।
ਹੁਣ ਇਸੇ ਤਰ੍ਹਾਂ ਪੰਜਾਬ ਦੇ 50 ਹੈੱਡਮਾਸਟਰ ਦਾ ਦੂਜਾ ਬੈਚ IIT ਅਹਿਮਦਾਬਾਦ ਨੂੰ ਭਲਕੇ ਯਾਨੀ ਰਵਿਵਾਰ 27 ਅਗਸਤ ਨੂੰ ਰਵਾਨਾ ਹੋਵੇਗਾ। (Punjab Government School Head Masters 2nd Batch to go IIT Ahmedabad News)
ਪ੍ਰਿੰਸੀਪਲਾਂ ਤੇ ਹੈਡ ਮਾਸਟਰਾਂ ਹੀ ਨਹੀਂ ਸਗੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਅਜਿਹੇ ਮੌਕੇ ਦਿੱਤੇ ਜਾ ਰਹੇ ਹਨ। ਹਾਲ ਹੀ ਵਿੱਚ ਜਦੋਂ ਚੰਦਰਯਾਨ-3 ਲਾਂਚ ਹੋ ਰਿਹਾ ਸੀ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰਿਕੋਟਾ ਵਿੱਚ ਸਥਿਤ ISRO ਭੇਜਿਆ ਗਿਆ ਸੀ ਤਾਂ ਜੋ ਉਹ ਇਸ ਇਤਿਹਾਸਿਕ ਪਲਾਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਣ ਅਤੇ ਕੁਝ ਨਵਾਂ ਸਿੱਖ ਸਕਣ।
ਇਹ ਵੀ ਪੜ੍ਹੋ: Punjab News: ਰਾਜਪਾਲ ਦੀ 'ਧਮਕੀ' 'ਤੇ CM ਭਗਵੰਤ ਮਾਨ ਦਾ ਜਵਾਬ, ਕਿਹਾ "ਸਾਰੇ ਸਵਾਲਾਂ ਦਾ ਦੇਵਾਂਗਾ ਜਵਾਬ"