Aditya L1 Launch: ਪੰਜਾਬ ਦੇ 23 ਵਿਦਿਆਰਥੀ ਅੱਜ ਦੇਖਣਗੇ ਆਦਿਤਿਆ L1 ਦੀ ਲਾਈਵ ਲਾਂਚਿੰਗ
Aditya L1 Launch: ਸਿੱਖਿਆ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਹੁਣ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਾ ਸਿਰਫ਼ ਪੜ੍ਹਾਇਆ ਜਾਂਦਾ ਹੈ, ਸਗੋਂ ਉਨ੍ਹਾਂ ਨੂੰ ਚੀਜ਼ਾਂ ਦਾ ਪ੍ਰੈਕਟੀਕਲ ਗਿਆਨ ਵੀ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਲਈ ਵਿਦਿਅਕ ਅਤੇ ਉਦਯੋਗਿਕ ਟੂਰ ਕਰਵਾਏ ਜਾਂਦੇ ਹਨ।
Aditya L1 Launch: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅੱਜ ਮਿਸ਼ਨ ਸੂਰਜ ਯਾਨੀ ਆਦਿਤਿਆ ਐਲ-1 (Aditya L1 Launch) ਦੀ ਲਾਈਵ ਲਾਂਚਿੰਗ ਦੇ ਗਵਾਹ ਹੋਣਗੇ। ਇਸ ਦੇ ਲਈ ਸਕੂਲ ਆਫ ਐਮੀਨੈਂਸ ਦੇ 23 ਵਿਦਿਆਰਥੀ ਸ਼੍ਰੀਹਰੀਕੋਟਾ ਗਏ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਲਈ ਇਹ ਬਿਲਕੁਲ ਨਵਾਂ ਤਜਰਬਾ ਹੋਵੇਗਾ। ਉਹ ਜਿਹੜੀਆਂ ਚੀਜ਼ਾਂ ਬਾਰੇ ਕਿਤਾਬਾਂ, ਮੀਡੀਆ ਜਾਂ ਇੰਟਰਨੈਟ 'ਤੇ ਪੜ੍ਹਦੇ ਹਨ, ਉਹ ਜਾ ਕੇ ਉਨ੍ਹਾਂ ਨੂੰ ਨੇੜੇ ਤੋਂ ਦੇਖਣਗੇ।
ਬੈਂਸ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸਰੋ ਵੱਲੋਂ ਜੋ ਵੀ ਲਾਂਚ ਕੀਤਾ ਜਾਵੇਗਾ, ਉਸ ਵਿੱਚ ਸੂਬੇ ਦੇ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ। ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਹੁਣ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਾ ਸਿਰਫ਼ ਪੜ੍ਹਾਇਆ ਜਾਂਦਾ ਹੈ, ਸਗੋਂ ਉਨ੍ਹਾਂ ਨੂੰ ਚੀਜ਼ਾਂ ਦਾ ਪ੍ਰੈਕਟੀਕਲ ਗਿਆਨ ਵੀ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਲਈ ਵਿਦਿਅਕ ਅਤੇ ਉਦਯੋਗਿਕ ਟੂਰ ਕਰਵਾਏ ਜਾਂਦੇ ਹਨ।
ਇਹ ਵੀ ਪੜ੍ਹੋ: Aditya L1 launch Live Updates: ਦੇਸ਼ ਦਾ ਪਹਿਲਾ ਸੂਰਜ ਮਿਸ਼ਨ ਅੱਜ ਹੋਵੇਗਾ ਲਾਂਚ, 'ਆਦਿਤਿਆ-ਐਲ1' ਮਿਸ਼ਨ ਦੀ ਉਲਟੀ ਗਿਣਤੀ ਸ਼ੁਰੂ
ਇਸ ਕੜੀ ਵਿੱਚ ਸਕੂਲ ਆਫ ਐਮੀਨੈਂਸ ਦੇ 23 ਵਿਦਿਆਰਥੀਆਂ ਨੂੰ ਇਸਰੋ ਦੇ ਹੈੱਡਕੁਆਰਟਰ ਸ਼੍ਰੀਹਰੀਕੋਟਾ ਭੇਜਿਆ ਜਾ ਰਿਹਾ ਹੈ। ਇਸ ਦੇ ਲਈ ਸਿੱਖਿਆ ਵਿਭਾਗ ਦੀ ਤਰਫੋਂ ਇਸਰੋ ਨਾਲ ਇਕ ਸਮਝੌਤਾ ਕੀਤਾ ਗਿਆ ਹੈ। ਇਹ ਭਾਰਤ ਲਈ ਇੱਕ ਇਤਿਹਾਸਿਕ ਪਲ ਹੋਏਗਾ ਅਤੇ ਇਸ ਇਤਿਹਾਸ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਲਈ ਪੰਜਾਬ ਦੇ ਸਰਕਾਰੀ ਸਕੂਲਾਂ ਦੇ 23 ਵਿਦਿਆਰਥੀ ਭਲਕੇ ਸ੍ਰੀਹਰੀਕੋਟਾ ਜਾਣਗੇ।
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਸਾਰੇ ਲਾਂਚਾਂ ਲਈ ਨਿਯਮਿਤ ਤੌਰ 'ਤੇ ਆਪਣੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਇਸਰੋ ਭੇਜ ਰਹੀ ਹੈ।" ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਚੰਦਰਯਾਨ 3 ਦੇ ਲਾਂਚ ਦੌਰਾਨ ਵੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਭੇਜਿਆ ਗਿਆ ਸੀ। ਦੱਸ ਦਈਏ ਕਿ ਚੰਦਰਯਾਨ 3 ਨੇ 23 ਅਗਸਤ 2023 ਨੂੰ ਚੰਦਰਮਾ ਦੇ ਸਾਊਥ ਪੋਲ 'ਤੇ ਸਫਲ ਲੈਂਡਿੰਗ ਕੀਤੀ ਸੀ ਅਤੇ ਦੁਨੀਆਂ ਵਿੱਚ ਅਜਿਹਾ ਕਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਸੀ।
ਇਸਰੋ ਦੇਸ਼ ਦੇ ਪਹਿਲੇ ਮਿਸ਼ਨ 'ਆਦਿਤਿਆ ਐਲ1' ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਹ ਸਵੇਰੇ 11:50 ਵਜੇ ਸ੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ। ਆਦਿਤਿਆ-ਐਲ1 ਦੀ ਸ਼ੁਰੂਆਤ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸੁਲੁਰੁਪੇਟਾ ਦੇ ਸ਼੍ਰੀ ਚੇਂਗਲੰਮਾ ਪਰਮੇਸ਼ਵਰੀ ਮੰਦਰ 'ਚ ਮਿਸ਼ਨ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ ਗਈ ਸੀ।
ਇਹ ਵੀ ਪੜ੍ਹੋ: ISRO Aditya L1 Solar Mission: चांद के बाद अब सूरज की बारी! चंद्रयान-3 से भी कम के बजट में तैयार हुआ आदित्य