NCERT ਵੱਲੋਂ 12ਵੀਂ ਦੀ ਕਿਤਾਬ ‘ਚੋਂ ਹਟਾਇਆ ਗਿਆ ਖਾਲਿਸਤਾਨ ਦਾ ਜ਼ਿਕਰ, SGPC ਨੇ ਕੀਤੀ ਸੀ ਮੰਗ
SGPC ਦੀ ਮੰਗ `ਤੇ ਇਸ ਨੂੰ ਹੁਣ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਇਸ ਨਾਲ ਸਿੱਖਾਂ ਦੇ ਅਕਸ ਨੂੰ ਢਾਹ ਲੱਗ ਰਹੀ ਸੀ।
NCERT removes mentioning of Khalistan news: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਾਲ ਹੀ ਵਿੱਚ NCERT ਨੂੰ ਚਿੱਠੀ ਰਾਹੀਂ 12ਵੀਂ ਦੀ ਕਿਤਾਬ ‘ਚੋਂ ਖਾਲਿਸਤਾਨ ਦੇ ਜ਼ਿਕਰ ਨੂੰ ਹਟਾਉਣ ਲਈ ਕਿਹਾ ਗਿਆ ਸੀ, ਜਿਸ 'ਤੇ ਹੁਣ NCERT ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ।
ਦੱਸ ਦਈਏ ਕਿ NCERT ਵੱਲੋਂ ਕਿਤਾਬਾਂ 'ਚੋਂ ਖਾਲਿਸਤਾਨ ਦਾ ਜ਼ਿਕਰ ਹਟਾਉਣ ਦਾ ਵੱਡਾ ਫੈਸਲਾ ਕੀਤਾ ਗਿਆ ਹੈ। ਇਹ ਫੈਸਲਾ ਉਦੋਂ ਸਾਹਮਣੇ ਆਇਆ ਜਦੋਂ ਪਿਛਲੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (NCERT) ਨੂੰ ਇੱਕ ਪੱਤਰ ਲਿਖਿਆ ਗਿਆ ਸੀ ਅਤੇ ਮੰਗ ਕੀਤੀ ਗਈ ਸੀ ਕਿ 12ਵੀਂ ਜਮਾਤ ਦੀ ਕਿਤਾਬ ਵਿੱਚੋਂ ਖਾਲਿਸਤਾਨ ਦਾ ਜ਼ਿਕਰ ਹਟਾਇਆ ਜਾਵੇ।
ਇਸਦੇ ਨਾਲ ਹੀ SGPC ਦੀ ਇਹ ਵੀ ਮੰਗ ਸੀ ਕਿ NCERT ਦੀਆਂ ਕਿਤਾਬਾਂ 'ਚੋਂ ਸਿੱਖਾਂ ਨੂੰ ‘ਵੱਖਵਾਦੀ’ ਵਜੋਂ ਦਰਸਾਏ ਜਾਣ ਵਾਲੇ ਤੱਥ ਵੀ ਹਟਾਏ ਜਾਣ।
ਇਹ ਵੀ ਪੜ੍ਹੋ: ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ 6 ਜੂਨ ਨੂੰ ਕਰਵਾਏ ਜਾਣਗੇ ਦਰਸ਼ਨ: SGPC ਪ੍ਰਧਾਨ
ਮਿਲੀ ਜਾਣਕਾਰੀ ਦੇ ਮੁਤਾਬਕ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਕਿਤਾਬ ‘ਪੋਲੀਟਿਕਸ ਇਨ ਇੰਡੀਪੈਂਡੈਂਟ ਇੰਡੀਆ’ ਦੇ ਸੱਤਵੇਂ ਅਧਿਆਏ (ਖੇਤਰੀ ਅਕਾਂਖਿਆਵਾਂ) ਵਿੱਚ ਖਾਲਿਸਤਾਨ ਦਾ ਜ਼ਿਕਰ ਸੀ।
ਇਸ ਵਿੱਚ ਖਾਲਿਸਤਾਨ ਬਾਰੇ ਗੱਲ ਕੀਤੀ ਗਈ ਸੀ ਅਤੇ ਜ਼ਿਕਰਯੋਗ ਹੈ ਕਿ ਇਸ ਵਿੱਚ ‘ਸਿੱਖ ਕੌਮ ਨੂੰ ਮਜ਼ਬੂਤ ਕਰਨ ਦੀ ਦਲੀਲ’ ਦੱਸੀ ਗਈ ਸੀ। SGPC ਦੀ ਮੰਗ 'ਤੇ ਇਸ ਨੂੰ ਹੁਣ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਇਸ ਨਾਲ ਸਿੱਖਾਂ ਦੇ ਅਕਸ ਨੂੰ ਢਾਹ ਲੱਗ ਰਹੀ ਸੀ।
ਇਹ ਵੀ ਪੜ੍ਹੋ: Maharashtra Mob Lynching: ਮਹਾਰਾਸ਼ਟਰ 'ਚ ਨਾਬਾਲਗ ਸਿੱਖ ਮੁੰਡੇ ਦੀ ਮੌਬ ਲਿੰਚਿੰਗ ਕਾਰਨ ਹੋਈ ਮੌਤ, 2 ਜ਼ਖਮੀ
For more news apart from Punjab and NCERT removing mentioning of Khalistan news, stay tuned to Zee PHH)