Punjab Police Constable Result: ਪੰਜਾਬ ਪੁਲਿਸ ਕਾਂਸਟੇਬਲ ਭਰਤੀ ਫੇਜ਼-1 ਦਾ ਨਤੀਜਾ ਜਾਰੀ, ਇੱਥੇ ਕਰੋ ਸਕੋਰਕਾਰਡ ਚੈੱਕ
Punjab Police Constable Result: ਪੰਜਾਬ ਪੁਲਿਸ ਵਿਭਾਗ ਵੱਲੋਂ ਕਾਂਸਟੇਬਲ ਭਰਤੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਨਤੀਜਾ ਅਧਿਕਾਰਤ ਵੈੱਬਸਾਈਟ punjabpolice.gov.in ਰਾਹੀਂ ਆਨਲਾਈਨ ਘੋਸ਼ਿਤ ਕੀਤਾ ਗਿਆ ਹੈ। ਤੁਸੀਂ ਵੈੱਬਸਾਈਟ ਜਾਂ ਇਸ ਪੰਨੇ `ਤੇ ਦਿੱਤੇ ਲਿੰਕ `ਤੇ ਕਲਿੱਕ ਕਰਕੇ ਨਤੀਜਾ ਦੇਖ ਸਕਦੇ ਹੋ। ਇਸ ਪ੍ਰੀਖਿਆ ਵਿੱਚ ਸਫਲ ਉਮੀਦਵਾਰਾਂ ਨੂੰ PMT (ਸਰੀਰਕ ਮਾਪ ਟੈਸਟ) ਅਤੇ PST (ਸਰੀਰਕ ਸਕ੍ਰੀਨਿੰਗ ਟੈਸਟ) ਲਈ ਯੋਗ ਮੰਨਿਆ ਜਾਵੇਗਾ।
Punjab Police Constable Result: ਪੰਜਾਬ ਪੁਲਿਸ ਕਾਂਸਟੇਬਲ ਭਰਤੀ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਖੁਸ਼ਖਬਰੀ ਦੀ ਖਬਰ ਹੈ। ਦਰਅਸਲ ਹਾਲ ਹੀ ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀਆਂ 1746 ਅਸਾਮੀਆਂ ਨੂੰ ਭਰਨ ਲਈ ਪ੍ਰੀਖਿਆ ਆਯੋਜਿਤ ਕੀਤੀ ਗਈ ਸੀ, ਜਿਸ ਦਾ ਨਤੀਜਾ ਅੱਜ ਯਾਨੀ 18 ਨਵੰਬਰ ਨੂੰ ਐਲਾਨਿਆ ਗਿਆ ਹੈ।
ਨਤੀਜਾ ਪੰਜਾਬ ਪੁਲਿਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ punjabpolice.gov.in ਰਾਹੀਂ ਆਨਲਾਈਨ ਜਾਰੀ ਕੀਤਾ ਗਿਆ ਹੈ। ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਉਮੀਦਵਾਰ ਤੁਰੰਤ ਵੈੱਬਸਾਈਟ 'ਤੇ ਜਾ ਕੇ ਜਾਂ ਇਸ ਪੰਨੇ 'ਤੇ ਦਿੱਤੇ ਸਿੱਧੇ ਲਿੰਕ 'ਤੇ ਕਲਿੱਕ ਕਰਕੇ ਸਕੋਰਕਾਰਡ ਨੂੰ ਡਾਊਨਲੋਡ ਕਰ ਸਕਦੇ ਹਨ।
ਇਹ ਵੀ ਪੜ੍ਹੋ: Diljit Dosanjh: 'ਮੈਂ ਜ਼ਿੰਦਗੀ 'ਚ ਨਹੀਂ ਗਾਵਾਂਗਾ..' ਭਾਰਤ 'ਚ ਸ਼ਰਾਬ 'ਤੇ ਪਾਬੰਦੀ ਨੂੰ ਲੈ ਕੇ ਦਿਲਜੀਤ ਦੋਸਾਂਝ ਦੀ ਖੁੱਲ੍ਹੀ ਚੁਣੌਤੀ
ਇਨ੍ਹਾਂ ਮਿਤੀਆਂ ਨੂੰ ਹੋਈ ਸੀ ਪ੍ਰੀਖਿਆਂ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਪੁਲਿਸ ਕਾਂਸਟੇਬਲ ਦੀ ਭਰਤੀ ਲਈ ਫੇਜ਼ 1 ਦੀ ਪ੍ਰੀਖਿਆ 1 ਜੁਲਾਈ ਤੋਂ ਸ਼ੁਰੂ ਹੋਈ ਸੀ ਅਤੇ 16 ਅਗਸਤ 2024 ਤੱਕ ਚਲਾਈ ਗਈ ਸੀ। ਇਸ ਤੋਂ ਬਾਅਦ 21 ਅਗਸਤ ਨੂੰ ਪੰਜਾਬ ਪੁਲਿਸ ਵਿਭਾਗ ਵੱਲੋਂ ਜਵਾਬ ਕੁੰਜੀ ਜਾਰੀ ਕੀਤੀ ਗਈ ਸੀ ਜਿਸ 'ਤੇ 23 ਅਗਸਤ ਤੱਕ ਇਤਰਾਜ਼ ਮੰਗੇ ਗਏ ਸਨ। ਹੁਣ ਅੰਤਮ ਉੱਤਰ ਕੁੰਜੀ ਨੂੰ ਧਿਆਨ ਵਿੱਚ ਰੱਖਦਿਆਂ ਉਮੀਦਵਾਰਾਂ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ।