Punjab School Holiday: ਪੰਜਾਬ 'ਚ ਸੂਬਾ ਸਰਕਾਰ ਨੇ ਜਨਮ ਅਸ਼ਟਮੀ ਦੇ ਮੌਕੇ 'ਤੇ ਸੋਮਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਾਰੇ ਸਰਕਾਰੀ ਦਫ਼ਤਰ ਅਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਸਰਕਾਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਅਜਿਹੇ 'ਚ ਹੁਣ ਲੋਕਾਂ ਦੇ ਸਰਕਾਰੀ ਕੰਮ ਸ਼ੁੱਕਰਵਾਰ ਤੋਂ ਬਾਅਦ ਸਿੱਧੇ ਮੰਗਲਵਾਰ ਨੂੰ ਹੋਣਗੇ। ਕਿਉਂਕਿ ਸ਼ਨੀਵਾਰ ਨੂੰ ਸਰਕਾਰੀ ਦਫਤਰ ਬੰਦ ਰਹਿੰਦੇ ਹਨ।


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਕਈ ਲੋਕਾਂ ਲਈ ਇਸ ਹਫਤੇ ਤਿੰਨ ਦਿਨ ਦੀ ਛੁੱਟੀ ਦਾ ਸੰਯੋਗ ਹੈ। ਕਿਉਂਕਿ ਮਹੀਨੇ ਦੇ ਚੌਥੇ ਸ਼ਨੀਵਾਰ ਨੂੰ ਸਾਰੇ ਬੈਂਕ ਬੰਦ ਰਹਿੰਦੇ ਹਨ। ਇਸੇ ਤਰ੍ਹਾਂ ਜ਼ਿਆਦਾਤਰ ਪ੍ਰਾਈਵੇਟ ਸਕੂਲ ਸ਼ਨੀਵਾਰ ਨੂੰ ਵੀ ਬੰਦ ਰਹਿੰਦੇ ਹਨ। 24 ਅਗਸਤ ਸ਼ਨੀਵਾਰ ਨੂੰ ਪੈ ਰਿਹਾ ਹੈ, ਜਦੋਂ ਕਿ 25 ਅਗਸਤ ਨੂੰ ਐਤਵਾਰ ਅਤੇ 26 ਅਗਸਤ ਸੋਮਵਾਰ ਨੂੰ ਜਨਮ ਅਸ਼ਟਮੀ ਦੀ ਛੁੱਟੀ ਹੈ। ਇਸ ਅਨੁਸਾਰ ਤਿੰਨ ਦਿਨ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ।


ਇਹ ਵੀ ਪੜ੍ਹੋ:  Ropar News: ਰੋਪੜ ਦੇ ਸਰਕਾਰੀ ਹਸਪਤਾਲ 'ਚ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਖੜੇ ਹੋਏ ਵੱਡੇ ਸਵਾਲ