Punjab News: IIM ਅਹਿਮਦਾਬਾਦ `ਚ ਪੰਜਾਬ ਦੇ ਹੈੱਡਮਾਸਟਰ ਲੈਣਗੇ ਟ੍ਰੇਨਿੰਗ; CM ਮਾਨ ਕਰਨਗੇ ਬੈਚ ਨੂੰ ਰਵਾਨਾ
Punjab School Principals IIM Ahmedabad Training News:ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਆਈਆਈਐਮ ਅਹਿਮਦਾਬਾਦ ਪ੍ਰਬੰਧਨ ਸਿਖਲਾਈ ਲਈ ਵਿਸ਼ਵ ਪ੍ਰਸਿੱਧ ਹੈ। ਇਸੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕਾਂ (School Principals)ਨੂੰ ਵਿਸ਼ੇਸ਼ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ।
Punjab School Principals IIM Ahmedabad Training News: ਪੰਜਾਬ ਸਰਕਾਰ ਹੁਣ ਸੂਬੇ ਦੇ ਸਕੂਲ ਮੁਖੀਆਂ (School Principals) ਨੂੰ ਵਿਸ਼ੇਸ਼ ਸਿਖਲਾਈ ਲਈ ਆਈਆਈਐਮ ਅਹਿਮਦਾਬਾਦ ਵਿੱਚ ਭੇਜੇਗੀ। CM ਭਗਵੰਤ ਮਾਨ ਅੱਜ ਮੋਹਾਲੀ ਤੋਂ 50 ਸਕੂਲ ਹੈੱਡਮਾਸਟਰਾਂ ਦੇ ਪਹਿਲੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਹ ਜਾਣਕਾਰੀ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦਿੱਤੀ।
ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਆਈਆਈਐਮ ਅਹਿਮਦਾਬਾਦ ਪ੍ਰਬੰਧਨ ਸਿਖਲਾਈ ਲਈ ਵਿਸ਼ਵ ਪ੍ਰਸਿੱਧ ਹੈ। ਇਸੇ ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕਾਂ (School Principals)ਨੂੰ ਵਿਸ਼ੇਸ਼ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ। ਪਹਿਲਾ ਜੱਥਾ ਅੱਜ ਰਵਾਨਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਦੇ 36 ਸਕੂਲਾਂ ਦੇ ਪ੍ਰਿੰਸੀਪਲਾਂ ਦਾ ਪਹਿਲਾ ਬੈਚ ਸਿੰਗਾਪੁਰ ਲਈ ਹੋਇਆ ਰਵਾਨਾ, CM ਭਗਵੰਤ ਮਾਨ ਨੇ ਵਿਖਾਈ ਹਰੀ ਝੰਡੀ
ਸਿੱਖਿਆ ਮੰਤਰੀ ਬੈਂਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਸਿੰਗਾਪੁਰ ਦੀ ਮਸ਼ਹੂਰ ਪ੍ਰਿੰਸੀਪਲ ਅਕੈਡਮੀ ਤੋਂ 138 ਸਕੂਲਾਂ ਦੇ ਪ੍ਰਿੰਸੀਪਲਾਂ (Punjab School Principals) ਨੂੰ ਸਿਖਲਾਈ ਲਈ ਭੇਜਿਆ ਸੀ।
ਪਿਛਲੇ ਹਫ਼ਤੇ ਪੰਜਾਬ ਸਰਕਾਰ ਨੇ ਸੂਬੇ ਦੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਦੀ ਮਸ਼ਹੂਰ ਪ੍ਰਿੰਸੀਪਲ (Punjab School Principals) ਦੀ ਅਕੈਡਮੀ ਵਿੱਚ ਪੜ੍ਹਾਉਣ ਅਤੇ ਪ੍ਰਬੰਧ ਕਰਨ ਦਾ ਤਰੀਕਾ ਸਿਖਾਉਣ ਲਈ ਭੇਜਿਆ ਸੀ। ਇਸ ਕੜੀ ਵਿੱਚ 36-36 ਪ੍ਰਿੰਸੀਪਲਾਂ ਦੇ 2 ਬੈਚ ਕੁੱਲ 72 ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਭੇਜੇ ਗਏ। ਉਨ੍ਹਾਂ ਦੀ ਸਿਖਲਾਈ ਦੀ ਸਮਾਂ ਸੀਮਾ 24 ਜੁਲਾਈ ਤੋਂ 28 ਜੁਲਾਈ ਤੱਕ ਸੀ।
ਇਹ ਵੀ ਪੜ੍ਹੋ: Punjab News: ਲੰਬੇ ਇੰਤਜ਼ਾਰ ਤੋਂ ਬਾਅਦ 12500 ਅਧਿਆਪਕਾਂ ਨੂੰ ਕੀਤਾ ਗਿਆ ਪੱਕਾ, CM ਭਗਵੰਤ ਮਾਨ ਨੇ ਸੌਂਪੇ ਨਿਯੁਕਤੀ ਪੱਤਰ