Success Story: ਕਿਰਾਇਆ ਨਾ ਹੋਣ ਕਰਕੇ ਕੜਾਕੇ ਦੀ ਠੰਡ `ਚ 65 ਕਿ.ਮੀ. ਸਾਇਕਲ ਚਲਾ ਪੇਪਰ ਦੇਣ ਪਹੁੰਚਿਆ ਨੌਜਵਾਨ
Success Story: ਇੱਕ ਨੌਜਵਾਨ ਕੜਾਕੇ ਦੀ ਠੰਡ ਵਿੱਚ ਐਸਬੀਆਈ ਕਲੈਰੀਕਲ ਭਰਤੀ ਦੀ ਪ੍ਰੀਖਿਆ ਦੇਣ ਲਈ ਸਾਈਕਲ ’ਤੇ ਸੁਨਾਮ ਤੋਂ ਪਟਿਆਲਾ ਗਿਆ ਸੀ।
Success Story/ਬਲਿੰਦਰ ਸਿੰਘ: ਪੰਜਾਬ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਕੜਾਕੇ ਦੀ ਠੰਢ ਵਿੱਚ ਇੱਕ ਨੌਜਵਾਨ ਐਸਬੀਆਈ ਕਲੈਰੀਕਲ ਭਰਤੀ ਦੀ ਪ੍ਰੀਖਿਆ ਦੇਣ ਲਈ ਸਾਈਕਲ ’ਤੇ ਸੁਨਾਮ ਤੋਂ ਪਟਿਆਲਾ ਗਿਆ। ਦੱਸ ਦਈਏ ਕਿ ਇਸ ਨੌਜਵਾਨ ਨੇ ਸਾਈਕਲ ਰਾਹੀਂ 65 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਉਸਨੇ ਕਿਹਾ ਕਿ ਬੱਸ ਦਾ ਕਿਰਾਇਆ ਦੇਣ ਲਈ ਜੇਬ ਵਿੱਚ ਪੈਸੇ ਨਹੀਂ ਸਨ। ਇਸ ਨੌਜਵਾਨ ਵਿੱਚ ਗਰੀਬੀ ਦੀਆਂ ਜੰਜ਼ੀਰਾਂ ਤੋੜਨ ਦਾ ਜਨੂੰਨ ਹੈ।
ਕਲਰਕ ਬਣਨ ਲਈ ਇਮਤਿਹਾਨ ਦੇਣ ਲਈ ਇਕ ਨੌਜਵਾਨ ਨੇ ਸਾਈਕਲ 'ਤੇ 65 ਕਿਲੋਮੀਟਰ ਦਾ ਸਫਰ ਤੈਅ ਕੀਤਾ। ਇਸ ਤੋਂ ਬਾਅਦ ਉਸ ਨੌਜਵਾਨ ਨੇ ਦੱਸਿਆ ਕਿ ਮੇਰੇ ਦੋਸਤਾਂ ਨੇ ਵੀ ਪ੍ਰੀਖਿਆ ਦੀ ਫੀਸ ਅਦਾ ਕੀਤੀ ਅਤੇ ਕਿਹਾ ਕਿ ਸਮਾਂ ਆਉਣ 'ਤੇ ਮੈਂ ਉਨ੍ਹਾਂ ਨੂੰ ਜ਼ਰੂਰ ਵਾਪਸ ਕਰ ਦੇਵਾਂਗਾ।
ਇਹ ਵੀ ਪੜ੍ਹੋ: Delhi Schools News: ਕੀ ਦਿੱਲੀ ਦੇ ਸਕੂਲਾਂ 'ਚ ਸਰਦੀਆਂ ਦੀਆਂ ਛੁੱਟੀਆਂ ਫਿਰ ਤੋਂ ਵਧਾ ਦਿੱਤੀਆਂ ਗਈਆਂ ਹਨ? ਜਾਣੋ ਇੱਥੇ
ਅੱਜ ਇਸ ਨੌਜਵਾਨ ਬਾਰੇ ਜਾਣ-ਪਛਾਣ ਕਰਵਾਉਂਦੇ ਹਾਂ ਜੋ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ SBI ਕਲੈਰੀਕਲ ਨੌਕਰੀ ਦੀ ਪ੍ਰੀਖਿਆ ਵਿੱਚ ਬੈਠਣ ਲਈ ਜਾਂਦਾ ਹੈ। ਨੌਜਵਾਨ ਕੋਲ ਨਾ ਤਾਂ ਮੋਟਰਸਾਈਕਲ ਸੀ ਅਤੇ ਨਾ ਹੀ ਬੱਸ ਰਾਹੀਂ ਜਾਣ ਲਈ ਉਸ ਦੀ ਜੇਬ ਵਿੱਚ ਕਿਰਾਇਆ ਸੀ।
ਇਸ ਤੋਂ ਬਾਅਦ ਨੌਜਵਾਨ ਦੇ ਦੋਸਤਾਂ ਉਸਦੀ ਮਦਦ ਲਈ ਅੱਗੇ ਆਏ ਅਤੇ ਉਸਦੀ ਫੀਸ ਦਿੱਤੀ। ਇਸ ਤੋਂ ਬਾਅਦ ਨੌਜਵਾਨ ਨੇ ਸੁਨਾਮ ਤੋਂ ਬਹਾਦੁਰਗੜ੍ਹ, ਪਟਿਆਲਾ ਦੇ ਪ੍ਰੀਖਿਆ ਕੇਂਦਰ ਤੱਕ ਸਾਈਕਲ 'ਤੇ 65 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਨੌਜਵਾਨ ਨੇ ਦੱਸਿਆ ਕਿ ਉਸ ਕੋਲ ਇਸ ਇਮਤਿਹਾਨ ਦੀ ਫੀਸ ਭਰਨ ਲਈ ਵੀ ਪੈਸੇ ਨਹੀਂ ਸਨ, ਇਸ ਲਈ ਦੋਸਤਾਂ ਨੇ ਇਸ ਨੌਜਵਾਨ ਨੂੰ 850 ਰੁਪਏ ਦਿੱਤੇ ਅਤੇ ਇਹ ਨੌਜਵਾਨ ਆਪਣੀ ਮਿਹਨਤ ਨਾਲ ਇੱਕ-ਇੱਕ ਪੈਸਾ ਅਦਾ ਕਰੇਗਾ ਅਤੇ ਇਮਤਿਹਾਨ ਪਾਸ ਕਰ ਕੇ ਉਹ ਆਪਣੇ ਹੱਥੋਂ ਗਰੀਬੀ ਰੇਖਾ ਮਿਟਾ ਦੇਵੇਗਾ।
ਇਸ ਨੌਜਵਾਨ ਦੀ ਮਿਹਨਤ ਅਤੇ ਜ਼ਜਬੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਕੜਾਕੇ ਦੀ ਠੰਡ ਵਿੱਚ ਸਾਈਕਲ ਉੱਤੇ ਇੰਨਾ ਲੰਬਾ ਸਫ਼ਰ ਤੈਅ ਕਰਨਾ ਬਹੁਤ ਹੀ ਸ਼ਲਾਘਾਯੋਗ ਹੈ।
ਇਹ ਵੀ ਪੜ੍ਹੋ: Vitamin d food: ਜੇਕਰ ਸਰਦੀਆਂ 'ਚ ਨਹੀਂ ਮਿਲ ਰਹੀ ਧੁੱਪ, ਤਾਂ ਰੋਜ਼ਾਨਾ ਖਾਓ ਇਹ ਸੁਪਰਫੂਡ, ਮਿਲੇਗਾ ਵਿਟਾਮਿਨ ਡੀ