Amritsar News: ਬਾਲੀਵੁੱਡ ਅਦਾਕਾਰ ਰਾਜ ਬੱਬਰ ਅੱਜ ਗੁਰੂ ਨਗਰੀ ਅੰਮ੍ਰਿਤਸਰ ਪੁੱਜੇ। ਇਸ ਸਮੇਂ ਉਨ੍ਹਾਂ ਦੀ ਬੇਟੀ ਅਤੇ ਅਦਾਕਾਰਾ ਜੂਹੀ ਬੱਬਰ ਵੀ ਉਨ੍ਹਾਂ ਦੇ ਨਾਲ ਸੀ। ਰਾਜ ਬੱਬਰ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰੀ ਵਿੱਚਵਿਆਹ ਸਮਾਗਮ ਹੈ, ਜਿਸ ਵਿੱਚ ਸ਼ਮੂਲੀਅਤ ਕਰਨ ਲਈ ਉਹ ਅੰਮ੍ਰਿਤਸਰ ਪੁੱਜੇ ਹਨ।


COMMERCIAL BREAK
SCROLL TO CONTINUE READING

ਇਸ ਦੌਰਾਨ ਰਾਜ ਬੱਬਰ ਨੇ ਰੂਹੀ ਬੱਬਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਉਹ ਜਲਦੀ ਹੀ ਚੰਗੇ ਕਰਮ ਲਈ ਆਉਣਗੇ। ਉਨ੍ਹਾਂ ਨੇ ਪ੍ਰਮਾਤਮਾ ਅੱਗੇ ਪਰਿਵਾਰ ਲਈ ਖੁਸ਼ਹਾਲੀ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਇਥੇ ਨਤਮਸਤਕ ਹੋ ਕੇ ਰੂਹ ਨੂੰ ਸਕੂਨ ਅਤੇ ਸ਼ਾਂਤੀ ਮਿਲੀ ਹੈ। ਹਰਿਮੰਦਰ ਸਾਹਿਬ ਪਹੁੰਚ ਕੇ ਰਾਜ ਬੱਬਰ ਅਤੇ ਜੂਹੀ ਬੱਬਰ ਨੇ ਪਹਿਲਾਂ ਪਰਿਕਰਮਾ ਕੀਤੀ ਅਤੇ ਫਿਰ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਪਰਿਵਾਰ ਦੀ ਖੁਸ਼ੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।


ਮੀਡੀਆ ਨਾਲ ਗੱਲਬਾਤ ਦੌਰਾਨ ਰਾਜ ਬੱਬਰ ਨੇ ਆਪਣੀ ਬੇਟੀ ਜੂਹੀ ਵੱਲ ਇਸ਼ਾਰਾ ਕੀਤਾ। ਰਾਜ ਬੱਬਰ ਨੇ ਕਿਹਾ ਉਮੀਦ ਹੈ ਕਿ ਬਾਬਾ ਜੀ ਸਾਨੂੰ ਦੁਬਾਰਾ ਇੱਥੇ ਬੁਲਾਉਣਗੇ। ਚੰਗੇ ਕੰਮ ਲਈ ਇੱਥੇ ਜ਼ਰੂਰ ਆਉਣਗੇ। ਜੂਹੀ ਬੱਬਰ ਨੇ ਦੱਸਿਆ ਕਿ ਉਨ੍ਹਾਂ ਨੇ ਗੁਰੂਘਰ ਵਿਖੇ ਮੱਥਾ ਟੇਕਿਆ ਹੈ ਅਤੇ ਅੱਜ ਦਾ ਦਿਨ ਉਨ੍ਹਾਂ ਲਈ ਖਾਸ ਹੈ। ਅੱਜ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਪਿਤਾ ਰਾਜ ਬੱਬਰ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਿਆ। ਉਹ ਇੱਥੇ ਆਪਣੇ ਚਚੇਰੀ ਭੈਣ ਦੇ ਵਿਆਹ ਲਈ ਆਏ ਹਨ।


ਇਹ ਵੀ ਪੜ੍ਹੋ : Bhupinder Babbal News: 'ਟੁੱਟ ਪੈਣੇ ਨੇ ਜਲੇਬੀ ਮਾਰੀ' ਤੋਂ ਬਾਅਦ ਬੱਬਲ ਹੁਣ 'ਪੈਰ ਜੋੜ ਕੇ ਗੰਡਾਸੀ ਮਾਰੀ' ਗੀਤ ਨਾਲ ਨਵੀਂ ਪੀੜੀ 'ਚ ਹੋਏ ਮਕਬੂਲ


ਇਸ ਤੋਂ ਬਾਅਦ ਹੁਣ ਉਹ ਸਿੱਧਾ ਆਪਣੀ ਵਿਆਹ ਸਮਾਗਮ ਵਿੱਚ ਜਾਣਗੇ। ਇਸ ਦੇ ਨਾਲ ਹੀ ਰਾਜ ਬੱਬਰ ਦੀ ਪਤਨੀ, ਬੇਟਾ ਆਰੀਅਨ ਅਤੇ ਪ੍ਰਤੀਕ ਬੱਬਰ ਵੀ ਅੰਮ੍ਰਿਤਸਰ ਪਹੁੰਚ ਰਹੇ ਹਨ। ਰਾਜ ਬੱਬਰ ਨੇ ਦੱਸਿਆ ਕਿ ਉਨ੍ਹਾਂ ਦੀ ਫਲਾਈਟ ਜਲਦੀ ਪਹੁੰਚ ਗਈ ਅਤੇ ਉਹ ਹਰਿਮੰਦਰ ਸਾਹਿਬ ਆ ਗਏ। ਬਾਕੀ ਪਰਿਵਾਰ ਹੁਣ ਕਿਸੇ ਹੋਰ ਫਲਾਈਟ 'ਤੇ ਪਹੁੰਚ ਰਿਹਾ ਹੈ। ਉਹ ਸਿੱਧੇ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨਗੇ।


ਇਹ ਵੀ ਪੜ੍ਹੋ : Who is Arjan Valley: ਆਖ਼ਰਕਾਰ ਕੌਣ ਹੈ ਇਹ ਅਰਜਨ ਵੈਲੀ? ਜਿਸ 'ਤੇ ਲਿਖਿਆ ਗਿਆ 'Animal' ਫ਼ਿਲਮ ਦਾ ਗੀਤ