Mahira Khan News: ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਜਵਾਨ ਨੂੰ ਲੈ ਕੇ ਸੁਰਖੀਆਂ 'ਚ ਹਨ। ਅਭਿਨੇਤਾ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਪਠਾਨ ਬਾਕਸ ਆਫਿਸ 'ਤੇ ਸੁਪਰਹਿੱਟ ਰਹੀ ਸੀ। ਇਸ ਫਿਲਮ 'ਚ ਅਦਾਕਾਰ ਨੇ ਕਾਫੀ ਐਕਸ਼ਨ ਕੀਤਾ ਹੈ। ਇਸ ਦੇ ਨਾਲ ਹੀ ਸਾਲ 2017 'ਚ ਆਈ ਫਿਲਮ 'ਰਈਸ' ਸ਼ਾਹਰੁਖ ਖਾਨ ਦੀਆਂ ਹਿੱਟ ਫਿਲਮਾਂ 'ਚੋਂ ਇੱਕ ਹੈ।


COMMERCIAL BREAK
SCROLL TO CONTINUE READING

ਇਸ ਫਿਲਮ 'ਚ ਅਭਿਨੇਤਾ ਦੇ ਨਾਲ ਮਸ਼ਹੂਰ ਪਾਕਿਸਤਾਨੀ ਅਭਿਨੇਤਰੀ ਮਾਹਿਰਾ ਖਾਨ ਨਜ਼ਰ ਆਈ ਸੀ। ਫਿਲਮ 'ਚ ਅਭਿਨੇਤਰੀ ਦੀ ਅਦਾਕਾਰੀ ਦੀ ਕਾਫੀ ਤਾਰੀਫ ਹੋਈ ਸੀ।ਹਾਲਾਂਕਿ ਅਭਿਨੇਤਰੀ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਸ਼ਾਹਰੁਖ ਖਾਨ ਦੇ ਨਾਲ ਗਾਣੇ ਜਾਲਿਮਾ ਦੀ ਸ਼ੂਟਿੰਗ ਦੌਰਾਨ ਬਹੁਤ ਡਰੀ ਹੋਈ ਸੀ।


ਦਰਅਸਲ ਮਾਹਿਰਾ ਖਾਨ ਨੇ ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਉਹ ਫਿਲਮ 'ਰਈਸ' ਦੇ ਗੀਤ ਜਾਲਿਮਾ ਦੀ ਸ਼ੂਟਿੰਗ ਦੌਰਾਨ ਸ਼ਾਹਰੁਖ ਖਾਨ ਨਾਲ ਕੋਈ ਵੀ ਕਿਸਿੰਗ ਸੀਨ ਨਹੀਂ ਕਰਨਾ ਚਾਹੁੰਦੀ ਸੀ। ਅਦਾਕਾਰਾ ਨੇ ਕਿਹਾ ਕਿ ਜਦੋਂ ਅਸੀਂ ਜਾਲਿਮਾ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਹਰ ਕੋਈ ਮੇਰਾ ਮਜ਼ਾਕ ਉਡਾ ਰਿਹਾ ਸੀ ਕਿਉਂਕਿ ਉਸ ਸਮੇਂ ਮੈਂ ਬਹੁਤ ਡਰੀ ਹੋਈ ਸੀ। ਅਦਾਕਾਰਾ ਨੇ ਦੱਸਿਆ ਕਿ ਇਸ ਦੌਰਾਨ ਉਹ ਕਹਿ ਰਹੀ ਸੀ ਕਿ ਤੁਸੀਂ ਮੈਨੂੰ ਇੱਥੇ ਕਿੱਸ ਨਹੀਂ ਕਰ ਸਕਦੇ। ਤੁਸੀਂ ਨਹੀਂ ਕਰ ਸਕਦੇ।


ਇਹ ਵੀ ਪੜ੍ਹੋ : Poonch Terrorist Attack: ਨਮ ਅੱਖਾਂ ਨਾਲ ਸ਼ਹੀਦ ਜਵਾਨਾਂ ਨੂੰ ਦਿੱਤੀ ਗਈ ਅੰਤਿਮ ਵਿਦਾਈ, ਸਰਹੱਦ ਦੇ ਰਖਵਾਲੇ ਅਮਰ ਰਹਿਣ


ਮਾਹਿਰਾ ਨੇ ਅੱਗੇ ਖੁਲਾਸਾ ਕੀਤਾ ਕਿ ਸ਼ਾਹਰੁਖ ਫਿਲਮ ਦੇ ਸੈੱਟ 'ਤੇ ਅਕਸਰ ਉਸ ਨਾਲ ਮਜ਼ਾਕ ਕਰਦੇ ਸਨ। ਉਸ ਨੇ ਦੱਸਿਆ ਕਿ ਉਹ ਕਹਿੰਦੇੇ ਸਨ ਕੀ ਹੋਇਆ? ਓ, ਤੁਸੀਂ ਜਾਣਦੇ ਹੋ ਕਿ ਅਗਲਾ ਸੀਨ ਕੀ ਹੈ? ਹਾਲਾਂਕਿ ਮਾਹਿਰਾ ਦੇ ਇਸ ਡਰ ਤੋਂ ਬਾਅਦ ਮੇਕਰਸ ਨੇ ਨੋਜ਼ ਟੂ ਨੋਜ਼ ਕਿਸਿੰਗ ਸੀਨ ਤਿਆਰ ਕੀਤੇ ਸਨ।
ਦੱਸ ਦੇਈਏ ਕਿ ਮਾਹਿਰਾ ਖਾਨ ਦੀ ਬਾਲੀਵੁੱਡ 'ਚ ਇਹ ਪਹਿਲੀ ਫਿਲਮ ਸੀ। ਇਸ ਤੋਂ ਬਾਅਦ ਉਹ ਕਿਸੇ ਵੀ ਬਾਲੀਵੁੱਡ ਫਿਲਮ 'ਚ ਨਜ਼ਰ ਨਹੀਂ ਆਈ, ਜਿਸ ਦਾ ਕਾਰਨ ਇਹ ਹੈ ਕਿ 2016 'ਚ ਉੜੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।


ਇਹ ਵੀ ਪੜ੍ਹੋ : Punjab Coronavirus Update: ਪੰਜਾਬ 'ਚ 411 ਨਵੇਂ ਕੇਸ ਆਏ ਸਾਹਮਣੇ ਤੇ ਜਲੰਧਰ ਵਿੱਚ ਇੱਕ ਦੀ ਮੌਤ