ਨਵੀਂ ਦਿੱਲੀ: ਇਨ੍ਹਾਂ ਦਿਨਾਂ ਵਿੱਚ ਐਂਟਰਟੇਨਮੈਂਟ ਇੰਡਸਟਰੀ ਦੇ ਕਈ ਲੋਕ ਵਿਆਹ ਕਰ ਰਹੇ ਨੇ ਅਤੇ ਉਥੇ ਹੀ ਕਈ ਨਵੇਂ ਜੋੜੇ ਵੀ ਬਣ ਰਹੇ ਨੇ ਅਜਿਹੇ ਵਿਚ ਗੁਰੂਆਂ ਨੂੰ ਇਕ ਖਬਰ ਸਾਹਮਣੇ ਆਈ. ਦਰਅਸਲ ਮਸ਼ਹੂਰ ਸਿੰਗਰ ਗੁਰੂ ਰੰਧਾਵਾ ਦੀ ਇੱਕ ਫੋਟੋ ਵਾਇਰਲ ਹੋਈ ਜਿਸ ਨੂੰ ਵੇਖ ਕੇ ਲੋਕਾਂ ਨੂੰ ਲੱਗਾ ਕਿ ਸ਼ਾਇਦ ਇਸ ਗਾਇਕ ਨੇ ਚੋਰੀ ਛਿਪੇ ਮੰਗਣੀ ਕਰਵਾ ਲਈ ਹੈ. ਪਰ ਹੁਣ ਫੋਟੋ ਦਾ ਸੱਚ ਸਾਹਮਣੇ ਆ ਗਿਆ ਕਿ ਗੁਰੂ ਦੀ  ਮੰਗਣੀ ਨਹੀਂ ਹੋਈ.


COMMERCIAL BREAK
SCROLL TO CONTINUE READING

 ਵਾਇਰਲ ਹੋ ਗਈ ਸੀ ਫੋਟੋ  
ਵਾਇਰਲ ਹੋਈ ਫੋਟੋ ਦੇ ਵਿਚ ਗੁਰੂ ਇੱਕ ਲੜਕੀ ਦਾ ਹੱਥ ਫੜੇ ਨਜ਼ਰ ਆ ਰਹੇ ਨੇ ਇਸ ਫੋਟੋ ਵਿੱਚ ਕਾਫ਼ੀ ਖੁਸ਼ ਵਿਖਾਈ ਦੇ ਰਹੇ ਸੀ ਅਤੇ ਇਸ ਫੋਟੋ ਚ ਅਦਾਕਾਰਾ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ. ਲੋਕਾਂ ਨੇ  ਫੋਟੋ ਦੇ ਸਾਹਮਣੇ ਆਉਂਦੇ ਹੀ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਸੀ ਕਿ ਗੁਰੂ ਰੰਧਾਵਾ ਨੇ ਸ਼ਾਇਦ ਮੰਗਣੀ ਕਰਵਾ ਲਈ ਹੈ ਅਤੇ ਗੁਰੂ ਨੂੰ ਵਧਾਈਆਂ ਵੀ ਦੇਣੀਆਂ ਸ਼ੁਰੂ ਕਰ ਦਿੱਤੀਆਂ ਸੀ ਉੱਥੇ ਹੀ ਕਈਆਂ ਨੇ ਮਿਸਟਰੀ ਗਰਲ ਬਾਰੇ ਪੁੱਛਿਆ ਵੀ ਸੀ ਕਿ  ਇਹ ਕੌਣ ਹੈ ਗੁਰੂ ਰੰਧਾਵਾ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ ਸੀ "ਨਵਾਂ ਸਾਲ, ਨਵੀਂ ਸ਼ੁਰੂਆਤ" 


ਸੁਸ਼ਾਂਤ ਰਾਜਪੂਤ ਨਾਲ ਕੰਮ ਕਰ ਚੁੱਕੀ ਇਹ ਅਦਾਕਾਰਾ ਹੈ ਗੁਰੂ ਦੀ ਮਿਸਟਰੀ ਗਰਲ  
ਹੁਣ ਗੁਰੂ ਰੰਧਾਵਾ ਨੇ ਮਿਸਟਰੀ ਗਰਲ ਤੋਂ ਪਰਦਾ ਚੁੱਕਿਆ। ਉਨ੍ਹਾਂ ਨੇ ਇੱਕ ਹੋਰ ਫੋਟੋ ਸ਼ੇਅਰ ਕਰ ਕੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਨਾਲ ਵਾਇਰਲ ਫੋਟੋ ਵਿਚ ਨਜ਼ਰ ਆ ਰਹੀ ਲਡ਼ਕੀ ਕੌਣ ਹੈ ਨਾਲ ਹੀ ਉਨ੍ਹਾਂ ਨੇ ਮੰਗਣੀ ਦੀ ਗੱਲਾਂ ਉੱਤੇ ਵੀ ਸਫ਼ਾਈ ਦਿੱਤੀ ਹੈ. ਉਨ੍ਹਾਂ ਨੇ ਨਵੀਂ ਫੋਟੋ ਸ਼ੇਅਰ ਕਰਦੇ ਹੋਏ ਦੱਸਿਆ ਕਿ ਨਵੇਂ ਗਾਣੇ ਦੇ ਵੀਡਿਓ ਛੋਟ ਦੇ ਦੌਰਾਨ ਇਹ ਫ਼ੋਟੋ ਖਿੱਚੀ ਗਈ. ਫੋਟੋ ਵਿਚ ਨਜ਼ਰ ਆ ਰਹੀ ਲੜਕੀ ਕੋਈ ਹੋਰ ਨਹੀਂ ਬਲਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ "ਦਿਲ ਬੇਚਾਰਾ" ਦੀ ਫੇਮ ਐਕਟਰੈਸ ਸੰਜਨਾ ਸਾਂਘੀ ਹੈ.




ਦੱਸ ਦੇਈਏ ਕਿ ਗੁਰੂ ਰੰਧਾਵਾ ਦਾ ਮਿਸਟਰੀ ਗਰਲ ਵਾਲਾ ਪੋਸਟ ਖ਼ੂਬ ਵਾਇਰਲ ਹੋਇਆ ਪਰ ਹੁਣ ਨਵੀਂ ਫ਼ੋਟੋ ਆਉਣ ਤੋਂ ਬਾਅਦ ਮਾਮਲਾ ਸਾਫ ਹੋ ਗਿਆ ਹੈ ਫੋਟੋ ਨੂੰ ਵੇਖ ਕੇ ਲੱਗ ਰਿਹਾ ਹੈ ਕਿ ਆਉਣ ਵਾਲਾ ਗਾਣਾ ਜ਼ਰੂਰ ਕੋਈ ਲਵ ਸੌਂਗ ਹੋਵੇਗਾ। ਨਵੀਂ ਵਾਲੀ ਫੋਟੋ ਨੂੰ ਪੋਸਟ ਕਰਦੇ ਹੋਏ ਗੁਰੂ ਰੰਧਾਵਾ ਨੇ ਕੈਪਸ਼ਨ ਦਿੱਤੀ ਹੈ "ਨਿਊ ਯੀਅਰ ਨਿਊ ਸੌਂਗ".


WATCH LIVE TV