Yuvraj Singh Biopic: ਹੁਣ ਸਿਕਸਰ ਕਿੰਗ ਯੁਵਰਾਜ ਸਿੰਘ ਦੇ ਜੀਵਨ `ਤੇ ਅਧਾਰਿਤ ਬਣੇਗੀ ਫਿਲਮ
Yuvraj Singh Biopic: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਹਰਫਨਮੌਲਾ ਖਿਡਾਰੀ ਯੁਵਰਾਜ ਸਿੰਘ ਦੇ ਜੀਵਨ ਉਤੇ ਅਧਾਰਿਤ ਫਿਲਮ ਬਣਨ ਜਾ ਰਹੀ ਹੈ।
Yuvraj Singh Biopic: ਹਰਫਨਮੌਲਾ ਯੁਵਰਾਜ ਸਿੰਘ ਨੇ ਭਾਰਤੀ ਕ੍ਰਿਕਟ ਟੀਮ ਨੂੰ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਦਾ ਖਿਤਾਬ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਵਿਸ਼ਵ ਕੱਪ 'ਚ ਯੁਵਰਾਜ ਸਿੰਘ ਨੂੰ 'ਮੈਨ ਆਫ ਦਾ ਟੂਰਨਾਮੈਂਟ' ਦਾ ਐਵਾਰਡ ਮਿਲਿਆ।
ਇਕ ਪਾਸੇ ਉਹ ਟੀਮ ਨੂੰ ਮੈਚ ਜਿਤਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੀ, ਦੂਜੇ ਪਾਸੇ ਉਸ ਦਾ ਸਰੀਰ ਇਕ ਵੱਖਰੀ ਲੜਾਈ ਲੜ ਰਿਹਾ ਸੀ। ਯੁਵਰਾਜ ਸਿੰਘ ਕੈਂਸਰ ਤੋਂ ਪੀੜਤ ਸਨ ਪਰ ਉਨ੍ਹਾਂ ਨੇ ਕੈਂਸਰ ਵਰਗੀ ਭਿਆਨਕ ਬਿਮਾਰੀ ਨੂੰ ਹਰਾ ਕੇ ਜ਼ਿੰਦਗੀ ਦੀ ਅਸਲ ਲੜਾਈ ਜਿੱਤ ਲਈ। ਮਹਿੰਦਰ ਸਿੰਘ ਧੋਨੀ ਤੋਂ ਬਾਅਦ ਹੁਣ ਪੂਰੀ ਦੁਨੀਆ ਵੱਡੇ ਪਰਦੇ 'ਤੇ ਯੁਵਰਾਜ ਸਿੰਘ ਦੀ ਕਹਾਣੀ ਨੂੰ ਵੇਖੇਗੀ।
ਯੁਵਰਾਜ ਸਿੰਘ ਦੇ ਜੀਵਨ ਉਤੇ ਅਧਾਰਿਤ ਫਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਬਾਇਓਪਿਕ ਟੀ-ਸੀਰੀਜ਼ ਦੇ ਬੈਨਰ ਹੇਠ ਬਣਾਈ ਜਾਵੇਗੀ। ਭੂਸ਼ਣ ਕੁਮਾਰ ਅਤੇ ਰਵੀ ਭਾਗਚੰਦਕਾ ਇਸ ਬਾਇਓਪਿਕ ਨੂੰ ਪ੍ਰੋਡਿਊਸ ਕਰਨਗੇ। ਦਰਅਸਲ, ਰਵੀ ਭਾਗਚੰਦਕਾ ਦੇ ਨਾਲ ਵੱਡੀ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੇ ਯੁਵਰਾਜ ਸਿੰਘ ਦੀ ਬਾਇਓਪਿਕ ਦਾ ਐਲਾਨ ਕੀਤਾ ਹੈ। ਯੁਵਰਾਜ ਸਿੰਘ ਦੀ ਜ਼ਿੰਦਗੀ ਪੂਰਾ ਸੰਘਰਸ਼ ਫਿਲਮ 'ਚ ਦਿਖਾਇਆ ਜਾਵੇਗਾ।
ਆਪਣੀ ਬਾਇਓਪਿਕ ਬਣਨ ਦੇ ਬਾਰੇ 'ਚ ਯੁਵਰਾਜ ਸਿੰਘ ਨੇ ਕਿਹਾ ਕਿ ਮੈਂ ਬਹੁਤ ਸਨਮਾਨਤ ਮਹਿਸੂਸ ਕਰ ਰਿਹਾ ਹਾਂ ਕਿ ਭੂਸ਼ਣ ਜੀ ਅਤੇ ਰਵੀ ਜੀ ਦੁਨੀਆ ਭਰ 'ਚ ਮੇਰੇ ਕ੍ਰਿਕਟ ਸਫਰ ਨੂੰ ਦਿਖਾਉਣ ਲਈ ਤਿਆਰ ਹਨ। ਕ੍ਰਿਕਟ ਮੇਰਾ ਸਭ ਤੋਂ ਵੱਡਾ ਪਿਆਰ ਰਿਹਾ ਹੈ ਅਤੇ ਸਾਰੇ ਉਤਰਾਅ-ਚੜ੍ਹਾਅ ਦੇ ਦੌਰਾਨ ਮੇਰੀ ਤਾਕਤ ਦਾ ਸ੍ਰੋਤ ਰਿਹਾ ਹੈ। ਮੈਨੂੰ ਉਮੀਦ ਹੈ ਕਿ ਇਹ ਫਿਲਮ ਲੋਕਾਂ ਨੂੰ ਉਨ੍ਹਾਂ ਦੇ ਜੀਵਨ ਦੀਆਂ ਚੁਣੌਤੀਆਂ ਨੂੰ ਪਾਰ ਕਰਨ ਅਤੇ ਉਨ੍ਹਾਂ ਦੇ ਅਟੁੱਟ ਜਨੂੰਨ ਨੂੰ ਕਾਇਮ ਰੱਖਣ ਲਈ ਪ੍ਰੇਰਿਤ ਕਰੇਗੀ।
ਯੁਵਰਾਜ ਸਿੰਘ 'ਤੇ ਬਣੀ ਫਿਲਮ 'ਸਚਿਨ: ਏ ਬਿਲੀਅਨ ਡ੍ਰੀਮਜ਼' ਲਈ ਜਾਣੇ ਜਾਂਦੇ ਰਵੀ ਭਾਗਚੰਦਕਾ ਦੁਆਰਾ ਸਹਿ-ਨਿਰਮਾਤਾ ਹੈ। ਯੁਵਰਾਜ ਸਿੰਘ ਨਾਲ ਆਪਣੇ ਰਿਸ਼ਤੇ 'ਤੇ ਰਵੀ ਨੇ ਕਿਹਾ ਕਿ ਯੁਵਰਾਜ ਲੰਬੇ ਸਮੇਂ ਤੋਂ ਮੇਰੇ ਚੰਗੇ ਦੋਸਤ ਰਹੇ ਹਨ। ਮੈਨੂੰ ਖੁਸ਼ੀ ਹੈ ਕਿ ਉਸਨੇ ਆਪਣੇ ਕ੍ਰਿਕਟ ਸਫਰ ਨੂੰ ਫਿਲਮ ਵਿੱਚ ਬਦਲਣ ਲਈ ਸਾਨੂੰ ਚੁਣਿਆ ਹੈ। ਯੁਵੀ ਸਿਰਫ਼ ਵਿਸ਼ਵ ਚੈਂਪੀਅਨ ਹੀ ਨਹੀਂ ਸਗੋਂ ਇੱਕ ਸੱਚਾ ਦਿੱਗਜ ਹੈ।
ਇਹ ਵੀ ਪੜ੍ਹੋ : Faridkot News: ਰੱਖੜੀ 'ਤੇ ਮਠਿਆਈ ਖਾਣ ਨਾਲ ਇਕੋ ਪਰਿਵਾਰ ਦੇ 6 ਲੋਕਾਂ ਦੀ ਤਬੀਅਤ ਵਿਗੜੀ; ਹਸਪਤਾਲ ਦਾਖ਼ਲ