Govinda in Chintpurni temple: ਮਾਤਾ ਚਿੰਤਪੁਰਨੀ ਦੇ ਦਰਬਾਰ `ਚ ਪਹੁੰਚੇ ਬਾਲੀਵੁੱਡ ਅਦਾਕਾਰ ਗੋਵਿੰਦਾ, ਸੈਲਫੀ ਲੈਣ ਲਈ ਭੀੜ ਹੋਈ ਇੱਕਠੀ
Bollywood Actor Govinda in Chintpurni temple News: ਬਾਲੀਵੁੱਡ ਅਦਾਕਾਰ ਗੋਵਿੰਦਾ (Govinda) ਨੇ ਹਵਨ ਕੁੰਡ ਵਿੱਚ ਮੱਥਾ ਟੇਕਿਆ। ਮੰਦਰ `ਚ ਆਏ ਸ਼ਰਧਾਲੂਆਂ ਨੇ ਜਦੋਂ ਗੋਵਿੰਦਾ ਨੂੰ ਦੇਖਿਆ ਤਾਂ ਉਸ ਨਾਲ ਸੈਲਫੀ ਲੈਣ ਲਈ ਭੀੜ ਇਕੱਠੀ ਹੋ ਗਈ।
Bollywood Actor Govinda in Chintpurni temple News: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ (Govinda) ਹਾਲ ਹੀ ਵਿੱਚ ਆਪਣੀ ਪਤਨੀ ਨਾਲ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਤਾ ਚਿੰਤਪੁਰਨੀ ਦੇ ਦਰਬਾਰ 'ਚ ਪਹੁੰਚੇ। ਉਹਨਾਂ ਨੇ ਇਸ ਦੌਰਾਨ ਮਾਤਾ ਚਿੰਤਪੁਰਨੀ ਦਾ ਆਸ਼ੀਰਵਾਦ ਲਿਆ।
ਇਸ ਮੌਕੇ 'ਤੇ ਚਿੰਤਪੁਰਨੀ ਮੰਦਿਰ ਦੇ ਮੁਖੀ ਰਵਿੰਦਰ ਸ਼ਿੰਦਾ ਨੇ ਵੈਦਿਕ ਮੰਤਰਾਂ ਦਾ ਜਾਪ ਕੀਤਾ ਅਤੇ ਪੂਜਾ ਅਰਚਨਾ ਕੀਤੀ। ਮਾਤਾ ਦੇ ਦਰਬਾਰ 'ਚ ਅਦਾਕਾਰ ਗੋਵਿੰਦਾ (Govinda)ਨੇ ਹਾਜ਼ਰੀ ਲਗਵਾਈ। ਗੋਵਿੰਦਾ (Govinda)ਨੇ ਹਾਜ਼ਰੀ ਲਗਵਾਉਣ ਤੋਂ ਬਾਅਦ ਮੰਦਰ ਵਿੱਚ ਸਥਿਤ ਪਵਿੱਤਰ ਬੋਹੜ ਦੇ ਦਰੱਖਤ ਨਾਲ ਮੌਲੀ ਦਾ ਇੱਕ ਧਾਗਾ ਬੰਨ੍ਹਿਆ ਅਤੇ ਹਵਨ ਕੁੰਡ ਵਿੱਚ ਚੜ੍ਹਾਵਾ ਚੜ੍ਹਾ ਕੇ ਖੁਸ਼ਹਾਲੀ ਦੀ ਕਾਮਨਾ ਕੀਤੀ। ਗੋਵਿੰਦਾ ਦੇ ਚਿੰਤਪੁਰਨੀ (Govinda in Chintpurni temple)ਪਹੁੰਚਣ ਦੀ ਖ਼ਬਰ ਸੁਣ ਕੇ ਲੋਕ ਬਹੁਤ ਖੁਸ਼ ਹੋਏ ਅਤੇ ਕਈ ਲੋਕ ਉਨ੍ਹਾਂ ਨਾਲ ਸੈਲਫੀ ਲੈਣ ਆਏ।
ਇਹ ਵੀ ਪੜ੍ਹੋ: National Doctor's Day 2023: ਕੀ ਹੈ CPR ? ਜਿਸ ਰਾਹੀਂ ਜ਼ਰੂਰਤ ਪੈਣ 'ਤੇ ਤੁਸੀਂ ਵੀ ਬਚਾ ਸਕਦੇ ਹੋ ਕਿਸੇ ਦੀ ਜਾਨ
ਗੋਵਿੰਦਾ ਨੇ ਬਾਲੀਵੁੱਡ ਵਿੱਚ ਆਪਣਾ ਬੇਹੱਦ ਨਾਮ ਕਮਾਇਆ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਦੇ ਦਿਲਾਂ ਵਿੱਚ ਵੀ ਥਾਂ ਬਣਾਈ ਹੋਈ ਹੈ ਜਿਸ ਕਰਕੇ ਉਹਨਾਂ ਨੂੰ ਅੱਜ ਵੀ ਫੈਨਸ ਵੱਲੋਂ ਪਿਆਰ ਮਿਲ ਰਿਹਾ ਹੈ। ਗੋਵਿੰਦਾ ਨੇ ਆਪਣੀਆਂ ਫ਼ਿਲਮਾਂ ਰਾਹੀਂ ਲੋਕਾਂ ਨੂੰ ਬਹੁਤ ਖੁਸ਼ ਕੀਤਾ ਅਤੇ ਕਈ ਦਿਲ ਜਿੱਤੇ ਹਨ। ਇਸ ਤੋਂ ਪਹਿਲਾਂ ਵੀ ਗੋਵਿੰਦਾ (Govinda in Chintpurni temple) ਹਰ ਸਾਲ ਆਪਣੀ ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਲਈ ਆਉਂਦੇ ਰਹਿੰਦੇ ਹਨ।
ਉਸਨੂੰ ਆਪਣੀ ਮਾਂ ਦੇ ਦਰਬਾਰ ਵਿੱਚ ਡੂੰਘਾ ਵਿਸ਼ਵਾਸ ਹੈ। ਗੋਵਿੰਦਾ ਨੇ ਦੱਸਿਆ ਕਿ ਉਹਨਾਂ ਨੇ ਮਾਂ ਦੇ ਦਰਬਾਰ 'ਚ ਆ ਕੇ ਅਰਦਾਸ ਕੀਤੀ ਸੀ। ਹੁਣ ਮਾਤਾ ਜੀ ਨੇ ਮੇਹਰ ਕੀਤੀ ਹੈ, ਇਸ ਲਈ ਮੈਂ ਅੱਜ ਵੀ ਮਾਤਾ ਦੇ ਦਰਬਾਰ ਵਿੱਚ ਹਾਜ਼ਰੀ ਭਰ ਕੇ ਸ਼ੁਕਰਾਨਾ ਕਰਨ ਆਇਆ ਹਾਂ ਅਤੇ ਭਵਿੱਖ ਵਿੱਚ ਵੀ ਆਉਂਦਾ ਰਹਾਂਗਾ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਨਵੇਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਸੰਭਾਲਿਆ ਅਹੁਦਾ
ਗੋਵਿੰਦਾ (Govinda in Chintpurni temple) ਨੇ ਆਪਣੀ ਪਤਨੀ ਸੁਨੀਤਾ ਨਾਲ ਮਾਤਾ ਦੀ ਪਵਿੱਤਰ ਪਿੰਡੀ ਦੇ ਦਰਸ਼ਨ ਕੀਤੇ ਅਤੇ ਮਾਤਾ ਦਾ ਆਸ਼ੀਰਵਾਦ ਲਿਆ। ਪ੍ਰਸ਼ਾਸਨ ਅਤੇ ਪੁਜਾਰੀ ਵਰਗ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਸ ਨੇ ਹਵਨ ਕੁੰਡ ਵਿੱਚ ਵੀ ਮੱਥਾ ਟੇਕਿਆ।