Surinder Shinda Cremation: ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਛਿੰਦਾ `ਪੁੱਤ` ਪੰਜ ਤੱਤਾਂ `ਚ ਵਿਲੀਨ
Surinder Shinda Cremation: ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਨੂੰ ਅਲਵਿਦਾ ਆਖਣ ਵੇਲੇ ਅੱਜ ਪੰਜਾਬ ਦੀ ਹਰ ਅੱਖ ਨਮ ਹੋਈ। ਉੱਚਾ ਦਰ ਬਾਬਾ ਨਾਨਕ ਦੇ ਗੀਤ ਨਾਲ ਸੰਸਕਾਰ ਵੇਲੇ ਪੰਜਾਬੀ ਗਾਇਕ ਨੂੰ ਸ਼ਰਧਾਂਜਲੀ ਦਿੱਤੀ ਗਈ।
Surinder Shinda Cremation: ਪੰਜਾਬੀ ਸ਼੍ਰੋਮਣੀ ਗਾਇਕ ਸੁਰਿੰਦਰ ਛਿੰਦਾ ਦਾ ਅੱਜ ਗਮਗੀਨ ਮਾਹੌਲ ਵਿੱਚ ਅੰਤਿਮ ਸਸਕਾਰ ਕੀਤਾ ਗਿਆ। ਪੰਜਾਬੀ ਗਾਇਕ ਦਾ ਅੰਤਿਮ ਸਸਕਾਰ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਐਕਸਟੈਂਸ਼ਨ ਦੇ ਸ਼ਮਸ਼ਾਨਘਾਟ ਵਿੱਚ ਪੰਜ ਤੱਤਾਂ ਵਿੱਚ ਵਿਲੀਨ ਹੋਏ। ਉਨ੍ਹਾਂ ਦੀ ਚਿਤਾ ਨੂੰ ਮੁਖ ਅਗਨੀ ਵੱਡੇ ਪੁੱਤਰ ਮਨਿੰਦਰ ਛਿੰਦਾ ਨੇ ਵਿਖਾਈ। ਸੁਰਿੰਦਰ ਛਿੰਦਾ ਦੀ ਅੰਤਿਮ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਹੋਰ ਲੋਕਾਂ ਨੇ ਨਮ ਅੱਖਾਂ ਨਾਲ ਅਲਵਿਦਾ ਆਖੀ।
ਇਸ ਦੌਰਾਨ ਹਰ ਜ਼ੁਬਾਨ ਇਹ ਕਹਿ ਰਹੀ ਸੀ, ਸੁਰਿੰਦਰ ਛਿੰਦਾ ਜਿੰਨੇ ਸ਼ਾਨਦਾਰ ਫਨਕਾਰ ਸਨ, ਉਨੇ ਹੀ ਚੰਗੇ ਇਨਸਾਨ ਸਨ। ਵੱਡੀ ਗਿਣਤੀ ਵਿੱਚ ਕਲਾਕਾਰਾਂ, ਲੇਖਕਾਂ, ਸਿਆਸੀ ਪਾਰਟੀਆਂ ਦੇ ਸਿਆਸਤਦਾਨਾਂ ਸਮੇਤ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਪਹੁੰਚੇ ਹੋਏ ਸਨ। ਸੁਰਿੰਦਰ ਛਿੰਦਾ ਦੇ ਅੰਤਿਮ ਸਸਕਾਰ ਮੌਕੇ ਮੁਹੰਮਦ ਸਦੀਕ, ਫਿਰੋਜ਼ ਖਾਨ, ਬਿੱਟੂ ਖੰਨੇ ਵਾਲਾ, ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਸ਼ਮਸ਼ੇਰ ਸਿੰਘ ਸੰਧੂ, ਤੇਜਵੰਤ ਕਿੱਟੂ ਸੰਗੀਤਕਾਰ,ਅਦਾਕਾਰ ਹੌਬੀ ਧਾਲੀਵਾਲ, ਗਾਇਕਾ ਸੁੱਖੀ ਬਰਾੜ, ਦੀਪਕ ਬਾਲੀ, ਲਖਵਿੰਦਰ ਜੌਹਲ, ਸੁਰਜੀਤ ਪਾਤਰ, ਭਾਈ ਦਵਿੰਦਰ ਸਿੰਘ ਸੋਢੀ ਪ੍ਰਸਿੱਧ ਰਾਗੀ, ਬਚਨ ਬੇਦਿਲ, ਲਵਲੀ ਨਿਰਮਾਣ, ਪਾਲੀ ਦੇਤਵਾਲੀਆ, ਹਸਨ ਮਾਨਕ, ਹਰਦੀਪ ਗਿੱਲ, ਹਰਜੀਤ ਹਰਮਨ, ਹੀਰਾ ਸਿੰਘ ਗਾਬੜੀਆ, ਮਨਪ੍ਰੀਤ ਸਿੰਘ ਇਯਾਲੀ, ਗੁਰਪ੍ਰੀਤ ਸਿੰਘ ਗੋਗੀ, ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਜੀਵਨ ਗੁਪਤਾ ਸੂਬਾਈ ਭਾਜਪਾ ਆਗੂ, ਰਾਜਿੰਦਰ ਮਲਹਾਰ ਗਾਇਕ,ਕੇਕੇ ਬਾਵਾ ਸੀਨੀਅਰ ਕਾਂਗਰਸੀ ਆਗੂ, ਸਤਵਿੰਦਰ ਬੁੱਗਾ ਗਾਇਕ, ਅਦਾਕਾਰ ਗਿੱਗੂ ਗਿੱਲ ਪੁੱਜੇ ਹੋਏ ਸਨ ਤੇ ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਸਾਰੀਆਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।
ਇਹ ਵੀ ਪੜ੍ਹੋ : Surinder Shinda Cremation News: ਅੱਜ ਹੋਵੇਗਾ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ ਦਾ ਅੰਤਿਮ ਸਸਕਾਰ
ਕਾਬਿਲੇਗੌਰ ਹੈ ਕਿ ਬੁੱਧਵਾਰ ਸਵੇਰ ਸਾਢੇ 6 ਵਜੇ ਦੇ ਕਰੀਬ ਉਨ੍ਹਾਂ ਆਖਰੀ ਸਾਹ ਲਏ ਸੀ। ਪੰਜਾਬੀ ਲੋਕ ਗਾਇਕ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਦਮ ਤੋੜ ਦਿੱਤਾ ਸੀ। ਪੰਜਾਬੀ ਫਿਲਮ ਇੰਡਸਟਰੀ ਦੇ ਇਸ ਮਹਾਨ ਕਲਾਕਾਰ ਦੇ ਦੇਹਾਂਤ ਤੋਂ ਬਾਅਦ ਬੁੱਧਵਾਰ ਤੋਂ ਹੀ ਉਨ੍ਹਾਂ ਦੇ ਘਰ ਸੋਗ ਦੀ ਲਹਿਰ ਦੌੜ ਗਈ ਹੈ। ਸਮਾਜਿਕ, ਰਾਜਨੀਤਕ, ਧਾਰਮਿਕ ਅਤੇ ਫਿਲਮੀ ਸਿਤਾਰਿਆਂ ਨੇ ਲੁਧਿਆਣਾ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਇਹ ਵੀ ਪੜ੍ਹੋ : Punjab Ghaggar Water level News: ਪੰਜਾਬ ਵਿੱਚ ਘੱਗਰ ਨੇ ਕਿੱਥੇ- ਕਿੱਥੇ ਮਚਾਈ ਤਬਾਹੀ, ਵੇਖੋ ਤਸਵੀਰਾਂ ਰਾਹੀਂ ਹਰ ਪਿੰਡ ਦੀ ਜਾਣਕਾਰੀ