Punjab 95: ਹਨੀ ਤ੍ਰੇਹਨ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਪੰਜਾਬ 95' ਇਕ ਵਾਰ ਫਿਰ ਸੁਰਖੀਆਂ 'ਚ ਹੈ। ਦਿਲਜੀਤ ਦੋਸਾਂਝ ਸਟਾਰਰ ਇਹ ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਦਰਦਨਾਕ ਕਹਾਣੀ ਬਿਆਨ ਕਰਨ ਜਾ ਰਹੀ ਹੈ। ਹਾਲਾਂਕਿ ਰਿਲੀਜ਼ ਤੋਂ ਪਹਿਲਾਂ ਹੀ ਇਸ ਦੇ ਨਿਰਮਾਤਾਵਾਂ ਨੂੰ ਵੱਡਾ ਝਟਕਾ ਲੱਗਾ ਹੈ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਦੇ ਅੜਿੱਕਿਆਂ ਕਾਰਨ ਇਹ ਫਿਲਮ ਵਿਵਾਦਾਂ ਵਿੱਚ ਘਿਰ ਗਈ ਹੈ। 


COMMERCIAL BREAK
SCROLL TO CONTINUE READING

ਹਨੀ ਤ੍ਰੇਹਨ ਦੇ ਨਿਰਦੇਸ਼ਨ ਹੇਠ ਬਣੀ ‘ਪੰਜਾਬ 95’ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ਦੱਸੀ ਜਾਂ ਰਹੀ ਹੈ। ਜਿਸ ਨੇ 1984-1994 ਦੌਰਾਨ ਪੰਜਾਬ ਵਿਦਰੋਹ ਦੌਰਾਨ ਸਿੱਖ ਨੌਜਵਾਨਾਂ ਦੇ ਲਾਪਤਾ ਹੋਣ ਅਤੇ ਕਤਲ ਦੀ ਜਾਂਚ ਕੀਤੀ ਸੀ। ਇਹੀ ਕਿਰਦਾਰ ਦਿਲਜੀਤ ਦੋਸਾਂਝ ਨੇ ‘ਪੰਜਾਬ 95’ ਵਿੱਚ ਨਿਭਾਇਆ ਹੈ। ਮਿਡ ਡੇਅ ਦੀ ਰਿਪੋਰਟ ਮੁਤਾਬਕ ਸੈਂਸਰ ਬੋਰਡ ਨੇ ਹਾਲ ਹੀ ‘ਚ ਫਿਲਮ ਨੂੰ ਦੁਬਾਰਾ ਦੇਖਿਆ ਅਤੇ ਇਸ ‘ਚ 85 ਕੱਟ ਲਗਾਉਣ ਦੀ ਮੰਗ ਕੀਤੀ।


ਨਿਰਮਾਤਾਵਾਂ ਦੀਆਂ ਮੁਸੀਬਤਾਂ ਇੱਥੇ ਹੀ ਨਹੀਂ ਰੁਕੀਆਂ। ਮਿਡ ਡੇਅ ਦੀ ਰਿਪੋਰਟ ਮੁਤਾਬਕ ਸੈਂਸਰ ਬੋਰਡ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਸਰਟੀਫਿਕੇਟ ਦੇਣ ਤੋਂ ਝਿਜਕ ਰਿਹਾ ਹੈ। ਪੋਰਟਲ ਨੇ ਸਰੋਤ ਦੇ ਹਵਾਲੇ ਨਾਲ ਰਿਪੋਰਟ ਪ੍ਰਕਾਸ਼ਿਤ ਕੀਤੀ। ਜਿਸ ਵਿੱਚ ਦੱਸਿਆ ਗਿਆ ਕਿ ਹਾਲਾਂਕਿ ਸੈਂਸਰ ਬੋਰਡ ਨੇ 85 ਕਟੌਤੀਆਂ ਲਈ ਸਹਿਮਤੀ ਤਾਂ ਦੇ ਦਿੱਤੀ ਫਿਰ ਵੀ ਉਨ੍ਹਾਂ ਨੇ ਨਿਰਮਾਤਾਵਾਂ ਨੂੰ ਕਿਹਾ ਕਿ ਇਹ ਫਿਲਮ ਇੱਕ ਵਿਵਾਦਪੂਰਨ ਵਿਸ਼ੇ ‘ਤੇ ਆਧਾਰਿਤ ਹੈ।


ਇਹ ਇੱਕ ਵੱਡਾ ਸਵਾਲ ਹੈ ਕਿ ਕੀ ਇਸ ਨੂੰ ਅੱਜ ਦੇ ਸਮੇਂ ਵਿੱਚ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਸੀਬੀਐਫਸੀ ਨੇ ਅਜੇ ਇਸ ਫਿਲਮ ਬਾਰੇ ਕੋਈ ਫੈਸਲਾ ਲੈਣਾ ਹੈ।


ਪੰਜਾਬ 95' ਲਈ ਇਹ ਕੋਈ ਪਹਿਲਾ ਝਟਕਾ ਨਹੀਂ ਹੈ, ਜਿਸ ਦਾ ਪਹਿਲਾਂ ਟਾਈਟਲ 'ਘੱਲੂਘਾਰਾ' ਸੀ। 2022 ਦੇ ਅਖੀਰ ਵਿੱਚ, ਫਿਲਮ ਨੂੰ ਛੇ ਮਹੀਨਿਆਂ ਦੀ ਇੱਕ ਪ੍ਰਮਾਣੀਕਰਣ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਿਆ, ਜਿਸ ਦੌਰਾਨ ਸੀਬੀਐਫਸੀ ਨੇ 21 ਕਟੌਤੀਆਂ ਦੀ ਮੰਗ ਕੀਤੀ ਅਤੇ ਸਿਰਲੇਖ ਵਿੱਚ ਤਬਦੀਲੀ ਲਈ ਵੀ ਜ਼ੋਰ ਦਿੱਤਾ।


ਰੌਨੀ ਸਕਰੂਵਾਲਾ ਦੇ ਬੈਨਰ ਅਤੇ ਮੈਕਗਫਿਨ ਪਿਕਚਰਜ਼ ਦੁਆਰਾ ਸਮਰਥਤ ਇਸ ਪ੍ਰੋਡਕਸ਼ਨ ਨੂੰ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ 2023 ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਸਮੇਤ ਵੱਕਾਰੀ ਅੰਤਰਰਾਸ਼ਟਰੀ ਪਲੇਟਫਾਰਮਾਂ ਤੋਂ ਇਸ ਨੂੰ ਵਾਪਸ ਲੈ ਲਿਆ ਗਿਆ। ਵਧਦੀਆਂ ਚੁਣੌਤੀਆਂ ਅਤੇ ਸੈਂਸਰਸ਼ਿਪ ਦੀਆਂ ਵਧਦੀਆਂ ਮੰਗਾਂ ਦੇ ਬਾਵਜੂਦ, ਕਲਾਕਾਰ ਅਤੇ ਖਾਲੜਾ ਦੀ ਪ੍ਰਭਾਵਸ਼ਾਲੀ ਕਹਾਣੀ ਨੂੰ ਪਰਦੇ 'ਤੇ ਲਿਆਉਣ ਲਈ ਆਪਣੀ ਵਚਨਬੱਧਤਾ ਵਿੱਚ ਅਡੋਲ ਰਹੇ।