Kapil Sharma Ramp Walk With His Daughter Video:  ਦੇਸ਼ ਦੇ ਵੱਡੇ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਕਿਸੇ ਨਾ ਕਿਸੇ ਕਾਰਨ ਹਮੇਸ਼ਾ ਹੀ ਲਾਈਮਲਾਈਟ 'ਚ ਰਹਿੰਦੇ ਹਨ। ਅਦਾਕਾਰ ਆਪਣੀ ਜ਼ਬਰਦਸਤ ਕਾਮੇਡੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੇ ਰਹਿੰਦੇ ਹਨ। ਆਏ ਦਿਨ ਕਾਮੇਡੀ ਕਿੰਗ ਲੋਕਾਂ ਨੂੰ ਹਸਾਉਂਦੇ ਰਹਿੰਦੇ ਹੈ। ਸ਼ੋਅ ਦੇ ਨਾਲ-ਨਾਲ ਕਪਿਲ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਹੈ। ਹਾਲ ਹੀ 'ਚ ਕਪਿਲ ਸ਼ਰਮਾ ਨੇ ਇੱਕ ਇਵੈਂਟ ਵਿੱਚ ਆਪਣੀ ਬੇਟੀ ਨਾਲ ਰੈਂਪ ਵਾਕ ਕੀਤਾ। ਇਹ ਵੀਡੀਓ(Kapil Sharma Ramp Walk Video) ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਅਦਾਕਾਰ ਨੇ ਹਾਲ ਹੀ ਵਿੱਚ ਚੈਰਿਟੀ ਨਾਲ ਸਬੰਧਤ ਇੱਕ ਫੈਸ਼ਨ ਈਵੈਂਟ ਵਿੱਚ ਹਿੱਸਾ ਲਿਆ ਸੀ। ਇਸ 'ਚ ਉਹ ਆਪਣੇ ਪਰਿਵਾਰ ਨਾਲ ਨਜ਼ਰ ਆਏ ਸੀ। ਇਸ ਦੌਰਾਨ ਕਪਿਲ ਨੂੰ ਬੇਟੀ ਅਨਾਇਰਾ ਸ਼ਰਮਾ  (Anayra Sharma) ਨਾਲ ਰੈਂਪ ਵਾਕ ਕਰਦੇ ਵੀ ਦੇਖਿਆ ਗਿਆ। ਇਸ ਈਵੈਂਟ ਦੌਰਾਨ ਦੀਆਂ ਖੂਬਸੂਰਤ ਵੀਡੀਓਜ਼ ਵਾਇਰਲ ਹੋ ਰਹੀਆਂ ਹਨ।


ਇਹ ਵੀ ਪੜ੍ਹੋ: Hemkund Sahib Yatra 2023: ਸ੍ਰੀ ਹੇਮਕੁੰਟ ਸਾਹਿਬ ਜਾਣ ਲਈ ਨਵੀਂ ਐਡਵਾਜ਼ਰੀ ਜਾਰੀ; ਇਸ ਸਾਲ ਇਹ ਲੋਕ ਨਹੀਂ ਕਰ ਸਕਦੇ ਯਾਤਰਾ

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਪਿਲ ਸ਼ਰਮਾ (Kapil Sharma Ramp Walk With His Daughter)ਆਪਣੀ ਪਿਆਰੀ ਬੱਚੀ ਅਨਾਇਰਾ ਸ਼ਰਮਾ (Anayra Sharma) ਨਾਲ ਰੈਂਪ 'ਤੇ ਵਾਕ ਕਰ ਰਹੇ ਹਨ। ਉਹ ਕਾਲੇ ਰੰਗ ਦੇ ਗਾਊਨ ਵਿੱਚ ਹੈ ਅਤੇ ਆਪਣੇ ਪਿਤਾ ਨਾਲ ਆਪਣੇ ਫੈਸ਼ਨ ਮੂਵਜ਼ ਦਿਖਾ ਰਹੀ ਹੈ। ਅਨਾਇਰਾ  (Anayra Sharma) ਦਾ ਇਹ ਪਿਆਰਾ ਵੀਡੀਓ ਕਿਸੇ ਦੇ ਵੀ ਚਿਹਰੇ 'ਤੇ ਮੁਸਕਰਾਹਟ ਲਿਆਵੇਗਾ। ਇਸ ਦੌਰਾਨ ਕਪਿਲ (Kapil Sharma) ਨੇ ਕਿਹਾ ਕਿ ਉਹ ਇਸ ਈਵੈਂਟ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਉਹ ਪਿਛਲੇ ਸਾਲ ਵੀ ਇਸ ਈਵੈਂਟ ਵਿੱਚ ਆਏ ਸਨ ਪਰ ਉਸ ਦੌਰਾਨ ਅਨਾਇਰਾ ਬਹੁਤ ਛੋਟੀ ਸੀ।


ਕਪਿਲ ਸ਼ਰਮਾ-ਅਨਾਇਰਾ ਦੀ ਰੈਂਪ ਵਾਕ Kapil Sharma Ramp Walk Video:



ਕਪਿਲ ਅਤੇ ਉਨ੍ਹਾਂ ਦੀ ਬੇਟੀ ਦਾ (Kapil Sharma video)ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕ ਵੀ ਵੀਡੀਓ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਟਿੱਪਣੀਆਂ ਵੀ ਕਰ ਰਹੇ ਹਨ। ਕਪਿਲ ਨੇ ਪਿਛਲੇ ਸਾਲ ਹੀ ਅਨਾਇਰਾ (Anayra Sharma) ਨਾਲ ਰੈਂਪ ਵਾਕ ਕਰਨ ਦਾ ਵਾਅਦਾ ਕੀਤਾ ਸੀ ਅਤੇ ਇਸ ਈਵੈਂਟ ਰਾਹੀਂ ਉਸ ਵਾਅਦੇ ਨੂੰ ਪੂਰਾ ਕੀਤਾ। ਕਪਿਲ ਨੇ ਕਿਹਾ ਕਿ ਉਹ ਅਜਿਹੇ ਚੰਗੇ ਉਦੇਸ਼ ਲਈ ਰੈਂਪ 'ਤੇ ਚੱਲ ਕੇ ਆਪਣਾ ਛੋਟਾ ਜਿਹਾ ਯੋਗਦਾਨ ਦੇ ਕੇ ਬਹੁਤ ਖੁਸ਼ ਹਨ। ਇਸ ਸ਼ੋਅ 'ਚ ਕਪਿਲ ਤੋਂ ਇਲਾਵਾ ਕ੍ਰਿਸ਼ਨਾ ਅਭਿਸ਼ੇਕ ਅਤੇ ਭਾਰਤੀ ਸਿੰਘ ਵੀ ਨਜ਼ਰ ਆਏ ਸਨ।



ਇਸ ਤੋਂ ਇਲਾਵਾ ਆਦਿਤਿਆ ਸੀਲ, ਅਪਾਰਸ਼ਕਤੀ ਖੁਰਾਣਾ ਅਤੇ ਨਿਆ ਸ਼ਰਮਾ ਵੀ ਇਸ ਈਵੈਂਟ ਦਾ ਹਿੱਸਾ ਬਣ ਚੁੱਕੇ ਹਨ।