B Praak News: ਦਿੱਲੀ ਦੇ ਕਾਲਕਾ ਮੰਦਿਰ 'ਚ ਬੀਤੀ ਰਾਤ ਜਾਗਰਣ (Delhi Kalka Mandir) ਦੌਰਾਨ ਸਟੇਜ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਕਈ ਲੋਕ ਹੇਠਾਂ ਫਸ ਗਏ। ਇਸ ਜਾਗਰਣ 'ਚ ਗਾਇਕ ਬੀ ਪਰਾਕ (B Praak News) ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ ਸਨ। ਇਸ ਦੌਰਾਨ ਕਰੀਬ ਸਾਢੇ 12 ਵਜੇ ਜਦੋਂ ਗਾਇਕ ਬੀ ਪਰਾਕ ਨੇ ਸਟੇਜ 'ਤੇ ਆਪਣਾ ਸ਼ੋਅ ਸ਼ੁਰੂ ਕੀਤਾ ਤਾਂ ਸਟੇਜ ਡਿੱਗ ਗਈ ਅਤੇ ਇਹ ਹਾਦਸਾ ਵਾਪਰ ਗਿਆ।


COMMERCIAL BREAK
SCROLL TO CONTINUE READING

27-28 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਾਲਕਾਜੀ ਮੰਦਰ ਵਿਖੇ ਜਾਗਰਣ ਦੌਰਾਨ ਸਟੇਜ ਜਿੱਗਣ ਕਾਰਨ 17 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਇੱਕ ਦੀ ਮੌਤ ਹੋ ਗਈ। ਹਾਲਾਂਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਗਿਆ ਸੀ। ਤਕਰੀਬਨ 1500-1600 ਲੋਕਾਂ ਦਾ ਇਕੱਠ ਸੀ।


ਇੱਕ ਪਾਸੇ ਤੋਂ ਸਟੇਜ ਡਿੱਗਣ ਦੀ  (Delhi Kalka Mandir)  ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਉੱਥੇ ਭਗਦੜ ਮੱਚ ਗਈ। ਜਾਗਰਣ 'ਚ ਭਾਰੀ ਭੀੜ ਸੀ ਅਤੇ ਲੋਕ ਗਾਇਕ ਬੀ ਪਰਾਕ (B Praak News) ਨੂੰ ਦੇਖਣ ਲਈ ਸਟੇਜ ਵੱਲ ਵਧ ਰਹੇ ਸਨ, ਇਸ ਤੋਂ ਇਲਾਵਾ ਲੋਕ ਸਟੇਜ ਦੇ ਸਾਈਡ 'ਤੇ ਬਣੇ ਸਾਈਡ 'ਤੇ ਵੀ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਮੰਦਰ ਪ੍ਰਸ਼ਾਸਨ ਅਤੇ ਪੁਲਿਸ ਨੇ ਲੋਕਾਂ ਨੂੰ ਸਟੇਜ ਦੇ ਨੇੜੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕਿਸੇ ਨੇ ਨਹੀਂ ਸੁਣਿਆ।


ਇਹ ਵੀ ਪੜ੍ਹੋ:  Harmohan Dhawan Death: 83 ਸਾਲ ਦੀ ਉਮਰ 'ਚ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਦਾ ਹੋਇਆ ਦੇਹਾਂਤ 

ਜਦੋਂ ਗਾਇਕ ਬੀ ਪਰਾਕ (B Praak News) ਸਟੇਜ 'ਤੇ ਆਇਆ ਤਾਂ ਲੋਕਾਂ ਦਾ ਉਤਸ਼ਾਹ ਵਧਦਾ ਹੀ ਜਾ ਰਿਹਾ ਸੀ ਅਤੇ ਲੋਕਾਂ ਦੀ ਭਾਰੀ ਭੀੜ ਸਟੇਜ ਵੱਲ ਵਧਣ ਲੱਗੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਈ ਲੋਕ ਸਟੇਜ ਦੇ ਹੇਠਾਂ ਦੱਬ ਗਏ। ਇਸ ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਅਤੇ ਪੁਲਿਸ ਦੀ ਮਦਦ ਨਾਲ ਸਾਰੇ ਲੋਕਾਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਇਆ। ਇਸ ਤੋਂ ਇਲਾਵਾ ਗਾਇਕ ਬੀ ਪਰਾਕ ਅਤੇ ਉਨ੍ਹਾਂ ਦੀ ਟੀਮ ਵੀ ਬਿਨਾਂ ਕਿਸੇ ਸੱਟ ਦੇ ਸੁਰੱਖਿਅਤ ਰਹੇ ਪਰ ਉਨ੍ਹਾਂ ਨੇ ਘਟਨਾ ਤੋਂ ਬਾਅਦ ਸ਼ੋਅ ਨੂੰ ਮੁਲਤਵੀ ਕਰ ਦਿੱਤਾ।


ਇਹ ਵੀ ਪੜ੍ਹੋ:  Winter Lip Care Tips: ਕੀ ਤੁਸੀਂ ਫਟੇ ਬੁੱਲਾਂ ਤੋਂ ਹੋ ਪਰੇਸ਼ਾਨ ਤਾਂ ਅਪਨਾਓ ਦਾਦੀ ਦੇ ਇਹ ਦੇਸੀ ਨੁਸਖੇ 


ਹਾਲ ਹੀ ਵਿੱਚ ਗਾਇਕ ਬੀ ਪਰਾਕ  (B Praak News)  ਨੇ ਇੰਸਟਾਗਾਮ ਸਟੋਰੀ ਉੱਤੇ ਇਸ ਹਾਦਸੇ ਬਾਰੇ ਦੁੱਖ ਜਾਹਿਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਇਹ ਹਾਦਸਾ ਦੇਖਿਆ ਹੈ ਜੋ ਕਿ ਮੇਰੀ ਨਜ਼ਰਾਂ ਦੇ ਸਾਹਮਣੇ ਅਜਿਹਾ ਹਾਦਸਾ ਹੋਇਆ ਹੈ। ਇਹ ਹਾਦਸਾ ਬਹੁਤ ਹੀ ਦਰਦਨਾਕ ਹੈ।