Diljit Dosanjh-Nimrat Khaira Jodi: ਅਮਰੀਕਾ `ਚ ਦਿਲਜੀਤ ਤੇ ਨਿਮਰਤ ਦੀ `ਜੋੜੀ` ਨੇ ਪਾਈ ਧੱਕ
Diljit Dosanjh-Nimrat Khaira Jodi News: ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਜੋੜੀ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਬਹੁਤ ਪਿਆਰ ਮਿਲ ਰਿਹਾ ਹੈ। ਇਸ ਜੋੜੀ ਨੇ ਗੀਤਾਂ ਤੋਂ ਬਾਅਦ ਫਿਲਮ ਨਾਲ ਪ੍ਰਸ਼ੰਸ਼ਕਾਂ ਦਾ ਮਨ ਮੋਹ ਲਿਆ।
Diljit Dosanjh-Nimrat Khaira Jodi News: ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਆਪਣੀ ਫ਼ਿਲਮ 'ਜੋੜੀ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਉੱਥੇ ਹੀ ਫ਼ਿਲਮ 'ਜੋੜੀ' ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਨਿਮਰਤ ਖਹਿਰਾ (Nimrat Khaira) ਵੀ ਹਨ ਜਿਸ ਦੀ ਐਕਟਿੰਗ ਲੋਕਾਂ ਨੂੰ ਬੇਹੱਦ ਜ਼ਿਆਦਾ ਪਸੰਦ ਆਈ ਹੈ।
ਫ਼ਿਲਮ 'ਜੋੜੀ ਨੇ ਨਾ ਸਿਰਫ਼ ਭਾਰਤ ਬਲਕਿ ਹੁਣ ਅਮਰੀਕਾ 'ਚ ਵੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ 'ਜੋੜੀ' ਨੇ ਖੂਬ ਧੱਕ ਪਾਈ ਹੈ। ਇਸ ਨੂੰ ਉੱਥੇ ਦੇ ਲੋਕਾਂ ਨੇ ਵੀ ਖੂਬ ਪਸੰਦ ਕੀਤਾ ਹੈ ਅਤੇ ਸਭ ਤੋਂ ਵੇਖੀ ਜਾਣ ਵਾਲੀ ਫ਼ਿਲਮ ਬਣ ਗਈ ਹੈ।
ਦੱਸ ਦੇਈਏ ਕਿ ਫ਼ਿਲਮ 'ਜੋੜੀ' ਦੇ ਗੀਤਾਂ ਨੂੰ ਲੋਕਾਂ ਵੱਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ। ਅੰਬਰਦੀਪ ਸਿੰਘ ਦੁਆਰਾ ਲਿਖੀ ਅਤੇ ਨਿਰਦੇਸ਼ਿਤ, ਜੋੜੀ (Jodi) ਇੱਕ ਸੰਗੀਤਕ ਪ੍ਰੇਮ ਕਹਾਣੀ ਹੈ ਜਿਸ ਵਿੱਚ ਦੋਸਾਂਝ ਅਤੇ ਨਿਮਰਤ ਖਹਿਰਾ ਨੇ ਦੋ ਕਲਾਕਾਰਾਂ ਵਜੋਂ ਭੂਮਿਕਾ ਨਿਭਾਈ ਹੈ ਜੋ 1980 ਦੇ ਦਹਾਕੇ ਵਿੱਚ ਪੰਜਾਬੀ ਲੋਕ ਸੰਗੀਤ ਦੇ ਦ੍ਰਿਸ਼ ਨੂੰ ਮੁੜ ਉਜਾਗਰ ਕਰਦੀ ਹੈ।
ਇਹ ਵੀ ਪੜ੍ਹੋ: Trending News: ਨਾ ਪਾਸਪੋਰਟ ਨਾ ਵੀਜ਼ਾ ਤੇ ਔਰਤ ਪਹੁੰਚੀ ਵਿਦੇਸ਼! ਏਅਰਲਾਈਨ ਕੰਪਨੀ ਮੰਗ ਰਹੀ ਹੈ ਮਾਫੀ...ਜਾਣੋ ਕਿਉਂ?
ਅਪ੍ਰੈਲ ਵਿੱਚ, ਫਿਲਮ ਨੇ ਯੂਟਿਊਬ 'ਤੇ ਲਗਭਗ 12 ਮਿਲੀਅਨ ਅਤੇ 24 ਘੰਟਿਆਂ ਵਿੱਚ ਸਭ ਤੋਂ ਵੱਧ ਦੇਖੇ ਗਏ ਪੰਜਾਬੀ ਟ੍ਰੇਲਰ ਦਾ ਰਿਕਾਰਡ ਤੋੜਿਆ ਹੈ। ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਜੋੜੀ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਬਹੁਤ ਪਿਆਰ ਮਿਲ ਰਿਹਾ ਹੈ। ਜੋੜੀ ਦੇ ਗੀਤਾਂ ਤੋਂ ਬਾਅਦ ਫਿਲਮ ਨੇ ਵੀ ਪ੍ਰਸ਼ੰਸ਼ਕਾਂ ਦਾ ਜਿੱਤ ਲਿਆ ਹੈ।
ਦਰਸ਼ਕਾਂ ਵੱਲੋਂ ਸੋਸ਼ਲ ਮੀਡੀਆ ਹੈਂਡਲ ਅਤੇ ਇੰਸਟਾਗ੍ਰਾਮ ਉੱਤੇ ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਖੂਬ ਤਾਰੀਫ਼ ਕੀਤੀ ਜਾ ਰਹੀ ਹੈ। ਗੌਰਤਲਬ ਹੈ ਕਿ ਇਹ ਫਿਲਮ ਪਹਿਲਾਂ ਕੁਝ ਵਿਵਾਦ ਕਾਰਨ ਰਿਲੀਜ਼ ਹੋਣ ਪਹਿਲਾਂ ਰੋਕ ਦਿੱਤੀ ਗਈ ਸੀ ਪਰ ਇਸ ਨੂੰ ਹਰ ਪਾਸੇ ਰਿਲੀਜ਼ ਕਰ ਦਿੱਤਾ ਹੈ।