Diljit Dosanjh New Movie Jodi:  ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh)'Coachella' 'ਚ ਆਪਣੀ ਪਰਫਾਰਮੈਂਸ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਉੱਥੇ ਹੀ ਦੂਜੇ ਪਾਸੇ ਉਹ ਆਪਣੀ ਫ਼ਿਲਮ 'ਜੋੜੀ' ਨੂੰ ਲੈ ਕੇ ਕਾਫ਼ੀ ਚਰਚਾ ਹੋ ਰਹੀ ਹੈ। ਇਸ ਫ਼ਿਲਮ 'ਚ ਉਨ੍ਹਾਂ ਨਾਲ ਨਿਮਰਤ ਖਹਿਰਾ (Nimrat Khaira) ਨਜ਼ਰ ਆਵੇਗੀ। ਇਸ ਫ਼ਿਲਮ ਦਾ ਗੀਤ 'ਮੇਰੀ ਕਲਮ ਨਾਂ ਬੋਲੇ' ਰਿਲੀਜ਼ ਹੋਇਆ ਹੈ ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲ ਰਿਹਾ ਹੈ।


COMMERCIAL BREAK
SCROLL TO CONTINUE READING

ਇਸ ਵਿਚਕਾਰ ਪੰਜਾਬੀ ਇੰਡਸਟਰੀ ਨਾਲ ਜੁੜੀ ਹੋਈ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਨਵੀਂ ਫ਼ਿਲਮ 'ਜੋੜੀ' ਜੋ ਕਿ 5 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਕਿ ਹੁਣ ਉਸ ਉੱਤੇ ਰੋਕ ਲੱਗਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਫ਼ਿਲਮ ਉੱਤੇ ਰੋਕ ਲੁਧਿਆਣਾ ਕੋਰਟ ਵੱਲੋਂ ਲਗਾਈ ਗਈ ਹੈ।   ਇਸ ਦੇ ਨਾਲ ਹੀ ਹੁਣ ਇਸ ਮਾਮਲੇ ਉੱਤੇ 3 ਮਈ ਨੂੰ ਸੁਣਵਾਈ ਹੋਵੇਗੀ।



ਇਹ ਵੀ ਪੜ੍ਹੋ: Satyajit Ray Birth Anniversary: ਦੁਨੀਆ ਭਰ 'ਚ ਭਾਰਤੀ ਸਿਨੇਮਾ ਨੂੰ ਦਿੱਤੀ ਸੀ ਨਵੀਂ ਪਛਾਣ, ਪਤਨੀ ਦੇ ਗਹਿਣੇ ਵੇਚ ਕੇ ਬਣਾਈ ਸੀ ਪਹਿਲੀ ਫ਼ਿਲਮ

ਦੱਸ ਦੇਈਏ ਕਿ ਫ਼ਿਲਮ 'ਜੋੜੀ' ਦੇ ਟਰੇਲਰ ਤੇ ਗੀਤਾਂ ਨੂੰ ਲੋਕਾਂ ਵਲੋਂ ਖ਼ੂਬ ਸਰਾਹਿਆ ਜਾ ਰਿਹਾ ਹੈ। ਟਰੇਲਰ ਦੀ ਗੱਲ ਕਰੀਏ ਤਾਂ ਇਸ ਨੂੰ ਹੁਣ ਤਕ 27 ਮਿਲੀਅਨ ਤੋਂ ਵੱਧ ਲੋਕਾਂ ਨੇ ਦਿਖ ਲਿਆ ਹੈ ਅਤੇ ਇ ਫ਼ਿਲਮ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਟਰੇਲਰ 'ਚ ਦਿਲਜੀਤ ਤੇ ਨਿਮਰਤ ਦੀ ਜੋੜੀ ਨੂੰ ਦੇਖ ਕੇ ਲੋਕ ਬੇਹੱਦ ਉਤਸ਼ਾਹਿਤ ਹਨ ਤੇ ਫ਼ਿਲਮ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਫ਼ਿਲਮ ਦੇ ਪ੍ਰਸਾਰਣ ਉੱਤੇ ਰੋਕ ਲੱਗਾ ਦਿੱਤੀ ਗਈ ਹੈ।